ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਬਹੁਤ ਹੀ ਸੁਰੀਲਾ ਕਲਾਕਾਰ ਉਸਤਾਦ ਲੋਕ ਗਾਇਕ ਘੁੱਲਾ ਸਰਿਆਲੇ ਵਾਲੇ ਦਾ ਸ਼ਾਗਿਰਦ ਕੇ ਕੁਲਦੀਪ ਆਪਣੇ ਨਵੇਂ ਧਾਰਮਿਕ ਟ੍ਰੈਕ “ਕਾਂਸ਼ੀ ਨੂੰ ਗੱਡੀ ਚੱਲੀ” ਰਾਹੀਂ ਸੰਗਤ ਦੇ ਰੂਬਰੂ ਹੋਇਆ ਹੈ । ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਕ ਮੁਕੱਦਸ ਚਰਨਾਂ ਨੂੰ ਸੱਜਦਾ ਸਲਾਮ ਕਰਦਿਆਂ ਉਹਨਾਂ ਦੇ ਮੁਕੱਦਸ ਜਨਮ ਸਥਾਨ ਸ਼ੀਰ ਗੋਵਰਨਪੁਰ ਕਾਂਸ਼ੀ ਬਨਾਰਸ ਨੂੰ ਮੱਥਾ ਟੇਕਦਿਆਂ ਗਾਇਕ ਕੇ ਕੁਲਦੀਪ ਨੇ ਇਸ ਟ੍ਰੈਕ ਨੂੰ ਪ੍ਰਸਿੱਧ ਕੰਪਨੀ ਆਰ ਜੇ ਬੀਟਸ ਅਤੇ ਰਾਮ ਭੋਗਪੁਰੀਆ ਦੀ ਪ੍ਰੈਜੈਂਟੇਸ਼ਨ ਵਿੱਚ ਲਾਂਚ ਕੀਤਾ ਹੈ। ਇਸ ਟ੍ਰੈਕ ਸਬੰਧੀ ਗੱਲਬਾਤ ਕਰਦਿਆਂ ਪ੍ਰੋਡਿਊਸਰ ਰਾਮ ਭੋਗਪੁਰੀਆ ਅਤੇ ਗਾਇਕ ਕੇ ਕੁਲਦੀਪ ਨੇ ਦੱਸਿਆ ਕਿ ਇਸ ਦਾ ਵੀਡੀਓ ਬਾਬਾ ਕਮਲ ਨੇ ਤਿਆਰ ਕੀਤਾ ਹੈ ਤੇ ਮਿਊਜਿਕ ਖੁਦ ਕੇ ਕੁਲਦੀਪ ਦਾ ਹੈ । ਇਸਦਾ ਰਚਨਹਾਰਾ ਬਿੱਟੂ ਸ਼ੇਰਪੁਰੀ ਹੈ ਜਿਸਨੇ ਇਸਦੇ ਪਿਆਰੇ ਬੋਲਾਂ ਨੂੰ ਕਲਮਬੱਧ ਕਰਕੇ ਸੰਗਤ ਦੇ ਸਨਮੁੱਖ ਕੀਤਾ ਹੈ । ਮੁਨੀਸ਼ ਠੁਕਰਾਲ, ਸੁੱਖ ਵਾਲੀਆ, ਸ਼ੰਕਰ ਦੇਵਾ, ਮਨੀਸ਼ ਸ਼ਰਮਾ, ਕੁਲਵੰਤ ਕਾਂਤੀ, ਕੁਲਦੀਪ ਚੁੰਬਰ, ਅੰਮ੍ਰਿਤ ਪਵਾਰ ਦਾ ਵੀ ਵਿਸ਼ੇਸ਼ ਤੌਰ ਤੇ ਉਕਤ ਕਲਾਕਾਰ ਵਲੋਂ ਧੰਨਵਾਦ ਕੀਤਾ ਗਿਆ ਹੈ, ਜੋ ਇਸ ਟ੍ਰੈਕ ਦੀ ਸੋਸ਼ਲ ਮੀਡੀਆ ਤੇ ਪਬਲੀਸਿਟੀ ਕਰਨ ਦੀ ਅਹਿਮ ਭੂਮਿਕਾ ਨਿਭਾ ਰਹੇ ਹਨ । ਗਾਇਕ ਕੇ ਕੁਲਦੀਪ ਦੇ ਇਸ ਉਪਰਾਲੇ ਨੂੰ ਸੰਗਤ ਪਿਆਰ ਅਤੇ ਸਤਿਕਾਰ ਦੇ ਕੇ ਨਿਵਾਜੇਗੀ। ਉਸਦੀ ਇਹੀ ਦਿਲੀ ਆਸ ਹੈ, ਜੈ ਗੁਰਦੇਵ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj