ਕਪੂਰਥਲਾ, (ਕੌੜਾ)- ਪੰਜਾਬੀ ਲੋਕ ਗਾਇਕ ਜੱਸ ਕਾਂਜਲੀ ਨੇ ਸੰਗੀਤ ਦੇ ਜਰੀਏ ਦੇਸ਼ਾ ਵਿਦੇਸ਼ਾ ਵਿੱਚ ਪੰਜਾਬੀ ਗਾਇਕੀ ਨੂੰ ਇੱਕ ਉੱਚਾ ਦਰਜਾ ਦੇ ਦਿੱਤਾ ਹੈ ਤੇ ਉਹਨਾਂ ਵੱਲੋਂ ਗਾਏ ਗਏ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਦਿਖਾਈ ਦਿੰਦੀ ਹੈ ਤੇ ਹੁਣ ਇੱਕ ਹੋਰ ਨਵਾਂ ਗੀਤ ਸਿੰਗਲ ਟਰੈਕ ” ਸੁਰਮੇ ਦੀ ਧਾਰੀ ” ਰਿਲੀਜ ਹੋ ਚੁੱਕਾ ਹੈ | ਐਤਵਾਰ ਨੂੰ ਗਾਇਕ ਜੱਸ ਕਾਂਜਲੀ ਅਤੇ ਗੀਤਕਾਰ ਬਿੱਟੂ ਕਾਂਜਲੀ ਨਾਲ ਗਾਣਾ ਰਿਲੀਜ਼ ਕਰਨ ਮੌਕੇ ਸੀਨੀਅਰ ਪੱਤਰਕਾਰ ਅਤੇ ਪ੍ਰੈੱਸ ਕਲੱਬ ਦੇ ਸਾਬਕਾ ਜ਼ਿਲਾ ਪ੍ਰਧਾਨ ਸੁਖਪਾਲ ਸਿੰਘ ਹੁੰਦਲ, ਗੌਰਵ ਮੜੀਆ ਪੱਤਰਕਾਰ, ਪੰਜਾਬੀ ਗਾਇਕ ਨਿਸ਼ਾਨ ਉੱਚੇ ਵਾਲਾ ਨੇ ਕਿਹਾ ਕਿ ਇਸ ਗੀਤ ਨੂੰ ਜਿੱਥੇ ਜੱਸ ਕਾਂਜਲੀ ਨੇਂ ਆਪਣੀ ਸੁਰੀਲੀ ਅਵਾਜ ਵਿੱਚ ਗਇਆ ਹੈ ਉੱਥੇ ਹੀ ਇਸ ਗੀਤ ਦੇ ਬੋਲ ਬਿੱਟੂ ਕਾਂਜਲੀ ਨੇ ਲਿਖੇ ਹਨ ਅਤੇ ਮਿਊਜਿਕ ਬੰਟੀ ਸਹੋਤਾ ਨੇ ਕੀਤਾ ਹੈ ਉਨ੍ਹਾਂ ਕਿਹਾ ਕਿ ਜੱਸ ਕਾਂਜਲੀ ਨੇਂ ਅੱਜ ਤੱਕ ਜਿੰਨੇ ਵੀ ਗੀਤ ਗਾਏ ਹਨ ਉਹਨਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਦਿਖਾਈ ਦਿੰਦੀ ਹੈ ਉਨਾਂ ਕਿਹਾ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ, ਭਗਤਾਂ, ਮਹਾਨ ਕਵੀਆਂ ਅਤੇ ਅਮੀਰ ਵਿਰਸੇ ਨਾਲ ਵਰੋਸਾਈ ਧਰਤੀ ਹੈ। ਪੰਜਾਬ ਦੀ ਧਰਤੀ ਨੂੰ ਕੁਦਰਤ ਦੀ ਦੇਣ ਇਸ ਦੀਆਂ ਵੱਖ ਵੱਖ ਰੁੱਤਾਂ ਅਤੇ ਮੌਸਮ ਹਨ। ਪੰਜਾਬੀ ਬੋਲੀ ਦਾ ਦੁਨੀਆ ਦੀਆਂ ਬੋਲੀਆਂ ਵਿੱਚ ਵਿਲੱਖਣ ਅਤੇ ਅਹਿਮ ਸਥਾਨ ਹੈ। ਸਾਡਾ ਅਮੀਰ ਸੱਭਿਆਚਾਰਕ ਵਿਰਸਾ ਅਤੇ ਗੀਤ ਆਪਣੀ ਵੱਖਰੀ ਟੌਹਰ ਰੱਖਦੇ ਹਨ। ਇਸ ਮੌਕੇ ਤੇ ਬਾਬਾ ਵਿਜੇ ਕੁਮਾਰ ਹਮੀਰੇ ਵਾਲੇ, ਜਸਵਿੰਦਰ ਗਿੱਲ ਯੂ ਕੇ, ਸੁਰੇਸ਼ ਗਿੱਲ ਯੂ ਕੇ,ਸੰਜੀਵ ਗਿੱਲ ਯੂ ਕੇ ਵੱਲੋਂ ਗਾਇਕ ਜੱਸ ਕਾਂਜਲੀ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly