ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਬਹੁਤ ਹੀ ਚਾਵਾਂ ਨਾਲ ਅਤੇ ਮਿਸ਼ਨਰੀ ਭਾਵਨਾ ਨਾਲ ਮਨਾਇਆ ਗਿਆ।ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨਰੀ ਪ੍ਰੋਗਰਾਮ ਨੂੰ ਐਤਵਾਰ ਵਾਲੀ ਰਾਤ ਨੂੰ ਪਿੰਡ ਸਾਗਰਪੁਰ( ਜਲੰਧਰ ) ਵਿਖੇ ਮਿਸ਼ਨਰੀ ਗਾਇਕ ਅਤੇ ਗੀਤਕਾਰ ਜਸਵਿੰਦਰ ਲੋਹਟੀਆ ਜੀ ਨੇ ਸੰਗਤਾਂ ਤੋਂ ਵਾਹ ਵਾਹ ਖੱਟੀ। ਉਨ੍ਹਾਂ ਨੇ ਗਿਆਨ ਅਤੇ ਵਿਗਿਆਨ ਦੀਆਂ ਉਦਾਹਰਣਾਂ ਦੇ ਕੇ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਮਿਸ਼ਨ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਬਾਅਦ ਗਾਇਕ ਜਸਵਿੰਦਰ ਲੋਹਟੀਆ ਜੀ ਦਾ ਮਾਨ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਮੇਲ ਮਹੇ, ਗੁਰਮੇਲ ਚੁੰਬਰ, ਬਲਵਿੰਦਰ ਸਿੰਘ ਐਸ ਐਚ ਓ ਸਾਹਿਬ, ਰਾਮ ਲੁਭਾਇਆ, ਗੁਰਦਾਵਰ ਮਹੇ ਪੇਟਰ,ਤਾਰਾ ਤੁਫਾਨ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj