ਗਾਇਕ ਜਗਪਾਲ ਸੰਧੂ ਤੇ ਕੁਲਵੀਰ ਲੱਲੀਆਂ ਦਾ ਕਲੈਬੋਰੇਸ਼ਨ ਰੋਮਾਟਿਕ ਤੇ ਬੀਟ ਗੀਤ ‘ਸ਼ੋਕ ਮਿੱਤਰਾਂ ਦੇ’ ਦਾ ਪੋਸਟਰ ਰੀਲੀਜ਼

ਫਿਲੌਰ,ਅੱਪਰਾ (ਸਮਾਜ ਵੀਕਲੀ) (ਜੱਸੀ)-‘ਸ਼ੂਟ ਦਾ ਆਰਡਰ ਹੋ ਗਿਆ ਨੀ ਤੇਰੇ ਯਾਰ ਨੂੰ  ਪਤਲੀਏ ਨਾਰੇ’ ਫੇਮ ਗਾਇਕ ਜਗਪਾਲ ਸੰਧੂ ਤੇ ਵਿਸ਼ਵ ਪ੍ਰਸਿੱਧ ਗਾਇਕਾ ਨਸੀਬੋ ਲਾਲ ਨਾਲ ਗੀਤ ਗਾਉਣ ਵਾਲੇ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਦੇ ਕਲੈਬੋਰੇਸ਼ਨ ਰੋਮਾਂਟਕ ਤੇ ਬੀਟ ਗੀਤ ਸ਼ੌਕ ਮਿੱਤਰਾਂ ਦੇ’ ਦਾ ਪੋਸਟਰ ਵਰਲਡ ਵਾਈਡ ਰੀਲੀਜ਼ ਕਰ ਦਿੱਤਾ ਗਿਆ ਹੈ | ਸਿ ਸੰਬਧ ‘ਚ ਜਾਣਕਾਰੀ ਦਿੰਦਿਆਂ ਪੇਸ਼ਕਾਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਗੀਤ ਦੇ ਪੋਸਟਰ ਨੂੰ  ਕਮਲ ਮਿਊਜ਼ਿਕ ਰਿਕਾਰਡਸ ਵਲੋਂ ਵਰਲਡ ਵਾਈਡ ਰੀਲੀਜ਼ ਕੀਤਾ ਗਿਆ ਹੈ | ਉਨਾਂ ਅੱਗੇ ਦੱਸਿਆ ਕਿ ਇਸ ਗੀਤ ਨੂੰ  ਗਾਇਕ ਜਗਪਾਲ ਸੰਧੂ ਤੇ ਗਾਇਕ ਕੁਲਵੀਰ ਲੱਲੀਆਂ ਦੇ ਸਾਂਝੇ ਤੌਰ ‘ਤੇ ਕਲੈਬੋਰੇਟ ਕੀਤਾ ਹੈ | ਇਸ ਗੀਤ ਨੂੰ  ਗੀਤਕਾਰ ਕੁਲਵੀਰ ਲੱਲੀਆਂ ਨੇ ਕਮਲਬੱਧ ਕੀਤਾ ਹੈ ਤੇ ਇਸ ਗੀਤ ਦਾ ਖੂਬਸੂਰਤ ਸੰਗੀਤ ਸੰਗੀਤਕਾਰ ਲੱਕੀ ਅੱਪਰਾ ਤੇ ਤਿਆਰ ਕੀਤਾ ਹੈ | ਇਸ ਗੀਤ ਦੇ ਵੀਡੀਓ ਨੂੰ  ਨਰਿੰਦਰ ਰੀਹਲ ਵਲੋਂ ਤਿਆਰ ਕੀਤਾ ਗਿਆ ਹੈ | ਗੀਤ ਦੇ ਪੋਸਟਰ ਦਾ ਡਿਜ਼ਾਇਨ ਟਰੈਂਡੀ ਮੀਡੀਆ ਵਲੋਂ ਕੀਤਾ ਗਿਆ ਹੈ | ਪੇਸ਼ਕਾਰ ਤਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਗੀਤ ਨੂੰ  ਜਲਦ ਹੀ ਵਰਲਡ ਵਾਈਡ ਰੀਲੀਜ਼ ਵੀ ਕਰ ਦਿੱਤਾ ਜਾਵੇਗਾ ਤੇ ਪਹਿਲਾਂ ਆਏ ਗਾਣਿਆਂ ਦੀ ਤਰਾਂ ਇਸ ਗੀਤ ਨੂੰ  ਵੀ ਪੰਜਾਬ ਤੇ ਪੰਜਾਬੀ ਨਾਲ ਪਿਆਰ ਕਰਨ ਵਾਲੇ ਦਰਸ਼ਕਾਂ ਵਲੋਂ ਬੇਬੱਦ ਪਸੰਦ ਕੀਤਾ ਜਾਵੇਗਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਸ਼ਿਸ਼
Next articleਦੁਖਿਆਰੇ ਪਤੀ