ਗਾਇਕ ਗਾਮਾ ਫ਼ਕੀਰ ਤੇ ਨੀਲੋਂ ਬੇਗਮ, ਮੁਰਲੀ ਦੀ ਤਾਨ ਤੇ ਮੌਲਾ ਦੀਆਂ ਰਹਿਮਤਾਂ ਦੀ ਕਾਮਯਾਬੀ ਤੋਂ ਬਾਅਦ ਲੈ ਕੇ ਆਏ‌ ਹਨ ਬਹੁਤ ਖੁਬਸੂਰਤ ਦੋ ਗਾਣਾ।

(ਸਮਾਜ ਵੀਕਲੀ)
     ( ਰੀਬਨ ਕਟਾਈ )
ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰੀ
ਲਗਵਾਈ ਹੈ ਰੀਬਨ ਕਟਾਈ ਗੀਤ ਹਰ ਇੱਕ ਦੀ ਪਸੰਦ ਤੇ
ਪੂਰਾ ਉੱਤਰ ਰਿਹਾ ਹੈ ਮਾਰਕੀਟ ਵਿੱਚ ਖੂਬ ਧੂੰਮਾਂ ਪਾ ਰਿਹਾ ਹੈ
ਗੀਤ ਦਾ ਸੰਗੀਤ ਗਾਮਾ ਫ਼ਕੀਰ ਜੀ ਨੇ ਆਪ ਹੀ ਬਹੁਤ ਸੋਹਣੇ
ਢੰਗ ਨਾਲ ਤਿਆਰ ਕੀਤਾ ਹੈ ਡੀ ਜੇ ਉੱਤੇ ਵਿਆਹਾਂ ਵਿੱਚ ਹਰ ਪਾਸੇ ਵੱਜ ਰਿਹਾ ਹੈ।ਇਸ ਗੀਤ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਲਿਖਿਆ ਹੈ ਗੀਤਕਾਰ ਪਾਲ ਫਿਆਲੀ ਵਾਲੇ  ਨੇ
ਨੀਲੋਂ ਬੇਗਮ ਜੋ ਕੀ ਬਹੁਤ ਸੁਰੀਲੀ ਅਵਾਜ਼ ਦੀ ਮਾਲਕ ਹੈ
ਉਸ ਨੇ ਵੀ ਪੂਰੇ ਜੋਸ਼ ਨਾਲ ਗਾਇਆ ਹੈ  ਇਸ ਗੀਤ ਨੂੰ
ਯੂ ਟਿਊਬ ਤੇ ਗਾਮਾ ਫ਼ਕੀਰ ਨੀਲੋਂ ਬੇਗਮ ਦੇ ਚੈਨਲ ਤੇ ਸੁਣਿਆ
ਜਾ ਸਕਦਾ ਹੈ। ਰੀਬਨ ਕਟਾਈ ਗੀਤ ਦੀ ਪੁਰੀ ਟੀਮ ਵਧਾਈਆਂ ਦੀ ਹੱਕਦਾਰ ਹੈ ਗਾਮਾ ਫ਼ਕੀਰ ਨੇ ਅੱਗੇ ਗੱਲ ਕਰਦਿਆਂ ਦੱਸਿਆ
ਉਸ ਨੇ ਹਮੇਸ਼ਾ ਹੀ ਪਰਿਵਾਰਿਕ ਗੀਤਾਂ ਨੂੰ ਗਾਇਆ ਹੈ ਤੇ ਅੱਗੋ
ਵੀ ਪਰਿਵਾਰਿਕ ਗੀਤ ਹੀ ਗਾਏਗਾ ਨਾਲ ਹੀ ਦੱਸਿਆ ਉਨ੍ਹਾਂ  ਦਾ ਇੱਕ ਨਵਾਂ ਗੀਤ ਖੱਤ ਬਿਲਕੁਲ ਤਿਆਰ ਹੈ। ਉਸ ਨੂੰ ਗਾਮਾ ਫ਼ਕੀਰ ਨੇ ਗਾਇਆ ਹੈ ਤੇ ਪਾਲ ਫਿਆਲੀ ਵਾਲੇ ਨੇ ਲਿਖਿਆ ਹੈ,
ਬਹੁਤ ਜ਼ਲਦੀ ਸਰੋਤਿਆਂ ਦੀ ਝੋਲੀ ਪਾਵਾਂਗਾ ਉਮੀਦ ਹੈ ਖੱਤ
ਗੀਤ ਸਭ ਦੀ ਪਸੰਦ ਬਣੇਗਾ ਮੇਰੀ ਪੁਰੀ ਟੀਮ ਨੇ ਖੱਤ ਗੀਤ ਉੱਤੇ
ਬਹੁਤ ਮਿਹਨਤ ਕੀਤੀ ਹੈ ਮੈਂ ਆਪਣੇ ਰੱਬ ਵਰਗੇ ਚਹੁੰਣ ਵਾਲਿਆਂ ਦਾ ਹਮੇਸ਼ਾ ਧੰਨਵਾਦੀ ਰਹਾਂਗਾ ਮੇਰੇ ਸਭ ਗੀਤਾਂ ਨੂੰ ਜਿਵੇਂ ਪਹਿਲਾਂ
ਪਿਆਰ ਦਿੱਤਾ ਅੱਗੇ ਵੀ ਮੈਨੂੰ ਤੇ ਮੇਰੇ ਗੀਤਾਂ ਨੂੰ ਪਿਆਰ ਨਾਲ ਸੁਣਨਗੇ।ਇੱਕ ਵਾਰ ਫਿਰ ਦਿੱਲੋ ਰੱਬੀ ਰੂਪ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਅੱਗੋਂ ਵਧੀਆ ਗੀਤ ਗਾਉਣ ਦੇ ਵਾਅਦੇ ਨਾਲ
ਗੱਲ ਬਾਤ ਸਮਾਪਤ ਕੀਤੀ ਅਸੀਂ ਵੀ ਗਾਮਾ ਫ਼ਕੀਰ ਤੇ ਨੀਲੋਂ ਬੇਗਮ ਲਈ ਸ਼ੁਭਕਾਮਨਾਵਾਂ ਕਹਿੰਦੇ ਹਾਂ।
ਰਮੇਸ਼ਵਰ ਸਿੰਘ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾਵਾਂ
Next articleਪੰਚਾਇਤੀ ਚੋਣਾਂ ਦਾ ਸਫ਼ਰ…………