ਗਾਇਕ ਜੋੜੀ ਰਸ਼ਪਾਲ ਰਸੀਲਾ- ਮੋਹਣੀ ਰਸੀਲਾ ਲੈ ਕੇ ਆਏ ਨਵਾਂ ਦੋਗਾਣਾ “ਚਿੱਤ ਕਰਾਰਾ”- ਕਾਜਲ ਧੂਤਾਂ ਵਾਲਾ

ਸਰੀ/ ਵੈਨਕੂਵਰ (ਸਮਾਜ ਵੀਕਲੀ)  (ਕੁਲਦੀਪ ਚੁੰਬਰ)– ਤਵਿਆਂ ਤੋਂ ਲੈ ਕੇ ਹੁਣ ਤੱਕ ਦਾ ਸੰਗੀਤਕ ਸਫ਼ਰ ਤਹਿ ਕਰਨ ਵਾਲੀ ਮਾਝੇ ਦੀ ਗਾਇਕ ਜੋੜੀ ਰਛਪਾਲ ਰਸੀਲਾ- ਮੋਹਣੀ ਰਸੀਲਾ ਦਾ ਨਵਾਂ ਦੋਗਾਣਾ #ਚਿੱਤ ਕਰਾਰਾ# ਮਾਰਕੀਟ ਵਿੱਚ ਪ੍ਰਸਿੱਧੀ ਖੱਟਣ ਲਈ ਮਾਰਕੀਟ ਵਿੱਚ ਲਾਂਚ ਕੀਤਾ ਗਿਆ ਹੈ ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਪ੍ਰਸਿੱਧ ਲੇਖਕ ਕਾਜਲ ਧੂਤਾਂ  ਵਾਲਾ ਨੇ ਦੱਸਿਆ ਕਿ ਰਸ਼ਪਾਲ ਰਸੀਲਾ ਮੋਹਣੀ ਰਸੀਲਾ ਇੱਕ ਜਾਣੀ ਪਹਿਚਾਣੀ ਨਾਮਵਰ ਗਾਇਕ ਜੋੜੀ ਹੈ , ਜਿਸ ਦੇ ਅਣਗਿਣਤ ਆਏ ਦੋਗਾਣਿਆਂ ਨੂੰ ਪੰਜਾਬੀ ਸਰੋਤਿਆਂ ਨੇ ਮਣਾਂਮੂੰਹੀਂ ਪਿਆਰ ਦੇ ਕੇ ਨਿਵਾਜਿਆ ਹੈ ।ਪਤੀ ਪਤਨੀ ਦੀ ਮਿੱਠੀ ਜਿਹੀ ਨੋਕ ਝੋਕ ਵਾਲੇ ਖੂਬਸੂਰਤ ਬੋਲਾਂ ਨੂੰ ਜਾਣਕਾਰੀ ਪ੍ਰਦਾਨ ਕਰਵਾਉਣ ਵਾਲੇ ਗੀਤਕਾਰ ਕਾਜਲ ਧੂਤਾਂ ਵਾਲਾ ਨੇ ਹੀ ਕਲਮਬੱਧ ਕੀਤਾ ਹੈ। ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਪਵਨ ਕੁਲਦੀਪ ਨੇ। ਬਾਵਾ ਰਿਕਾਰਡਸ ਦੇ ਲੇਬਲ ਹੇਠ ਦਿਲਬਾਗ ਹੁੰਦਲ ਅਤੇ ਰਾਜਪਾਲ ਬਾਠ ਦੀ ਪੇਸ਼ਕਾਰੀ ਦੋਗਾਣਾ ਪ੍ਰੇਮੀਆਂ ਲਈ ਲਈ ਕਿਸੇ ਤੋਹਫ਼ੇ ਨਾਲੋਂ ਘੱਟ ਨਹੀਂ । ਰਸ਼ਪਾਲ ਰਸੀਲਾ ਮੋਹਣੀ ਰਸੀਲਾ ਦੀ ਸਮੁੱਚੀ ਟੀਮ ਨੇ ਇਸ ਗੀਤ ਨੂੰ ਵੱਧ ਤੋਂ ਵੱਧ ਸਪੋਰਟ, ਪ੍ਰਮੋਟ ਅਤੇ ਵੋਟ ਕਰਨ ਲਈ ਸਰੋਤਿਆਂ ਨੂੰ ਅਪੀਲ ਕੀਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਸਦ ਮੈਂਬਰ ਸੰਜੀਵ ਅਰੋੜਾ ਨੇ ਰੱਖ ਬਾਗ ਵਿਖੇ ਸਵੇਰ ਦੀ ਸੈਰ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ; ਅਰੋੜਾ ਲਈ ਵੋਟ ਦਾ ਵਾਅਦਾ
Next articleਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਨੌਜਵਾਨਾਂ ਦੀ ਪ੍ਰਤਿਭਾ ਨਿਖਾਰੇਗਾ – ਲੈਕਚਰਾਰ ਗੁਰਿੰਦਰ ਸਿੰਘ ਕਡਿਆਣਾ