ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )-ਐਸ ਜੀ ਮਿਊਜਿਕ ਕੰਪਨੀ ਦੀ ਪੇਸ਼ਕਸ਼ ਵਿੱਚ ਆਪਣੇ ਨਵੇਂ ਸਿੰਗਲ ਟ੍ਰੈਕ ਦੇ ਨਾਲ ਸੂਫੀ ਗਾਇਕ ਦਵਿੰਦਰ ਰੂਹੀ ਇੱਕ ਵਾਰ ਫੇਰ ” ਰਹਿਮਤ ਦੀ ਵਰਖਾ” ਟਾਈਟਲ ਹੇਠ ਸਭ ਸੰਗਤ ਦੇ ਰੂਬਰੂ ਹੋਇਆ ਹੈ । ਇਸ ਟ੍ਰੈਕ ਦਾ ਪੋਸਟਰ ਜਾਰੀ ਕਰਦਿਆਂ ਗਾਇਕ ਦਵਿੰਦਰ ਰੂਹੀ ਨੇ ਦੱਸਿਆ ਕਿ ਇਸ ਟ੍ਰੈਕ ਲਈ ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਰਵਿਦਾਸ ਸਭਾ ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ ਪ੍ਰਮੋਟਰ ਮੇਲਾ ਇੰਟਰਟੇਨਮੈਂਟ ਕੰਪਨੀ ਦੇ ਡਾਇਰੈਕਟਰ ਸਤਿਕਾਰਯੋਗ ਬਿੱਲ ਬਸਰਾ ਜੀ ਅਤੇ ਅਸ਼ੋਕ ਨੌਰਥ ਜੀ ਦਾ ਉਹ ਧੰਨਵਾਦ ਕਰਦਾ ਹੈ, ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਉਸ ਨੂੰ ਇਹ ਦੂਸਰਾ ਟ੍ਰੈਕ ਲਾਂਚ ਕਰਨ ਦਾ ਖੂਬਸੂਰਤ ਮੌਕਾ ਮਿਲਿਆ। ਦਵਿੰਦਰ ਰੂਹੀ ਨੇ ਹੀ ਇਸ ਟ੍ਰੈਕ ਨੂੰ ਗਾਇਆ ਤੇ ਖੁਦ ਹੀ ਕਲਮਬੱਧ ਕੀਤਾ ਹੈ। ਜੱਸੀ ਬ੍ਰਦਰਜ਼ ਨੇ ਇਸ ਦਾ ਸ਼ਾਨਦਾਰ ਸੰਗੀਤ ਤਿਆਰ ਕੀਤਾ ਹੈ । ਵੀਡੀਓ ਲਵੇ ਟੀਮ ਫਿਲਮ ਦਾ ਹੈ । ਇਸ ਟਰੈਊਕ ਲਈ ਰਾਜ ਦਾ ਦਦਰਾਲ, ਰਜਿੰਦਰ ਸਿੰਘ, ਦਵਿੰਦਰ ਬੀਸਲਾ, ਮਿਸਟਰ ਪੌਲ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੈ । ਦਵਿੰਦਰ ਰੂਹੀ ਦਾ ਇਹ ਦੂਸਰਾ ਟ੍ਰੈਕ ਸੰਗਤ ਪ੍ਰਵਾਨ ਕਰੇਗੀ ਅਤੇ ਗੁਰੂ ਮਹਾਰਾਜ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਉਸ ਦੀ ਝੋਲੀ ਪਾਵੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj