ਸਰੀ/ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਅਲੀਨ ਰਿਕਾਰਡਸ ਦੀ ਤਰਫੋਂ ਪੇਸ਼ਕਾਰ ਅਤੇ ਗੀਤਕਾਰ ਧਰਮ ਚੰਦ ਬੰਗੜ – ਡੌਲੀ ਬੰਗੜ ਦੀ ਦੇਖ ਰੇਖ ਹੇਠ ਨੌਜਵਾਨ ਗਾਇਕ ਦਲਵੀਰ ਹਰੀਪੁਰੀਆ ਆਪਣੇ ਨਵੇਂ ਟ੍ਰੈਕ “ਕਿਰਤ ਕਮਾਈਆਂ” ਨਾਲ ਸਭ ਦੇ ਰੂਬਰੂ ਹੋ ਰਿਹਾ ਹੈ । “ਕਿਰਤ ਕਮਾਈਆਂ” ਟ੍ਰੈਕ ਦਾ ਪੋਸਟਰ ਜਾਰੀ ਕਰਦਿਆਂ ਦਲਵੀਰ ਹਰੀਪੁਰੀਏ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਵਿੱਚ ਦੱਸਿਆ ਕਿ ਸਾਹਿਲ ਸਿੰਘ ਵਲੋਂ ਇਸਦਾ ਫਿਲਮ ਨਿਰਦੇਸ਼ਨ ਕੀਤਾ ਗਿਆ ਹੈ । ਸੰਗੀਤਕਾਰ ਦੀਆਂ ਸੇਵਾਵਾਂ ਵਿੱਚ ਅਮਦਾਦ ਅਲੀ ਜੋ ਕਿ ਜੋ ਕਿ ਸਮੇਂ ਦੇ ਪ੍ਰਸਿੱਧ ਸੰਗੀਤਕਾਰ ਨੇ ਉਹਨਾਂ ਵਲੋਂ ਇਸ ਟ੍ਰੈਕ ਦਾ ਸੰਗੀਤ ਤਿਆਰ ਕੀਤਾ ਹੈ। ਧਰਮ ਚੰਦ ਬੰਗੜ- ਡੋਲੀ ਬੰਗੜ ਇਸ ਟ੍ਰੈਕ ਦੇ ਪੇਸ਼ਕਾਰ ਅਤੇ ਗੀਤਕਾਰ ਹਨ । ਸਾਹਿਲ ਸਿੰਘ ਨੇ ਇਸ ਦਾ ਵੀਡੀਓ ਫ਼ਿਲਮਾਂਕਣ ਕਰਕੇ ਇਸ ਨੂੰ ਸੋਸ਼ਲ ਸਾਈਟਾਂ ਤੇ ਪਾਉਣ ਦਾ ਸਾਰਥਿਕ ਯਤਨ ਕੀਤਾ ਹੈ । ਜੱਸੀ ਆਰਟਸ ਵਲੋਂ ਇਸ ਦੇ ਪੋਸਟਰ ਦਾ ਖੂਬਸੂਰਤ ਡਿਜ਼ਾਈਨ ਤਿਆਰ ਕੀਤਾ ਗਿਆ ਹੈ ਜੋ ਸੋਸ਼ਲ ਮੀਡੀਆ ਦੀਆਂ ਵੱਖ ਵੱਖ ਸਾਈਟਾਂ ਦੇ ਧੁੰਮਾਂ ਪਾ ਰਿਹਾ ਹੈ । ਦਲਵੀਰ ਹਰੀਪੁਰੀਆ ਪੱਕੇ ਕਨੇਡਾ ਵਾਲੇ ਉਹ ਕਲਾਕਾਰ ਹਨ, ਜੋ ਆਪਣੀ ਗਾਇਕੀ ਦੇ ਜ਼ਰੀਏ ਜਿੱਥੇ ਆਪਣੇ ਰਹਿਬਰਾਂ ਨੂੰ ਨਤਮਸਤਕ ਹੁੰਦੇ ਰਹਿੰਦੇ ਹਨ, ਉਥੇ ਸਮੇਂ ਦੀਆਂ ਕਦਰਾਂ ਕੀਮਤਾਂ ਨੂੰ ਵੀ ਆਪਣੇ ਗੀਤਾਂ ਵਿੱਚ ਰੂਪਮਾਨ ਕਰਕੇ ਸਰੋਤਿਆਂ ਦੇ ਸਨਮੁੱਖ ਹੋਣ ਦਾ ਸਾਰਥਿਕ ਯਤਨ ਕਰਦੇ ਰਹਿੰਦੇ ਹਨ। ਦਲਵੀਰ ਹਰੀਪੁਰੀਆ ਦੀਆਂ ਕਿਰਤ ਕਮਾਈਆਂ ਵਿੱਚ ਪਰਮਾਤਮਾ ਬਰਕਤਾਂ ਤੇ ਵਾਧਾ ਪਾਵੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj