*ਵੱਖ ਵੱਖ ਚੈਨਲਾਂ ਤੇ ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਲੰਡਨ (ਸਮਾਜ ਵੀਕਲੀ) (ਰਾਜਵੀਰ ਸਮਰਾ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਤੇ ਪੰਜਾਬੀ ਸੰਗੀਤ ਜਗਤ ਆਪਣੀ ਵਿਚ ਵੱਖਰੀ ਪਹਿਚਾਨ ਬਣਾਉਣ ਵਾਲੇ ਗਾਇਕ ਅਤੇ ਸੰਗੀਤਕਾਰ ਬੰਟੀ ਬੀਸਲਾ ਦਾ ਗੀਤ ਦਿਨ ਵਡਭਾਗੀ ਆਇਆ ਰਿਲੀਜ਼ ਹੋ ਚੁੱਕਾ ਹੈ। ਵੱਖ ਵੱਖ ਸੋ਼ਸਲ ਮੀਡੀਆ , ਵੈੱਬ ਚੈਨਲ , ਤੇ ਯੂ ਟਿਊਬ ਤੇ ਗੀਤ ਦੇ ਰਿਲੀਜ਼ ਹੁੰਦਿਆਂ ਹੀ ਜਿੱਥੇ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਥੇ ਰਵਿਦਾਸ ਭਾਈਚਾਰੇ ਵੱਲੋਂ ਗਾਇਕ ਬੰਟੀ ਬੀਸਲਾ ਦੀ ਇਹ ਗੀਤ ਗਾਉਣ ਤੇ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਗਾਇਕ ਬੰਟੀ ਬੀਸਲਾ ਨੇ ਕਿਹਾ ਕਿ ਇਸ ਗੀਤ ਦੁਆਰਾ ਮੈਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਸ਼ਰਧਾਂਜਲੀ ਅਰਪਿਤ ਕਰ ਉਹਨਾਂ ਦੇ ਜਨਮ ਲੈਣ ਨਾਲ ਸੰਸਾਰ ਤੇ ਪਾਰ ਉਤਾਰੇ ਨੂੰ ਵੀ ਯਾਦ ਕੀਤਾ ਹੈ। ਉਹਨਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਧਾਰਮਿਕ ਗੀਤ ਗਾਉਣਗੇ। ਇਹ ਗੀਤ ਲੇਖਕ ਸ਼ਾਮ ਸਰਗੂੰਦੀ ਅਤੇ ਜਿੰਮੀ ਗੁਰਾਂਇਆਂ ਦੇ ਨਿਰਦੇਸ਼ਨ ਹੇਠ ਰਿਲੀਜ਼ ਹੋਇਆ। ਇਸ ਦਾ ਸੰਗੀਤ ਬੰਟੀ ਬੀਸਲਾ ਨੇ ਦਿੱਤਾ ਹੈ। ਵੀਡੀਓ ਯਾਰੋਉਂਕਾਰ,ਐਡਿਟ ਅਰਲੀਨ ਸਿੰਘ ਤੇ ਪੇਸ਼ਕਾਰੀ ਸੰਜੇ ਚੋਪੜਾ ਅਤੇ ਰਾਮ ਚੋਪੜਾ ਦੀ ਹੈ।