ਗਾਇਕਾ ਭੁਪਿੰਦਰ ਕੌਰ ਮੋਹਾਲੀ ਦਾ ਦੇਹਾਂਤ

ਅਚਾਨਕ ਸੰਗੀਤ ਜਗਤ ਤੋਂ ਤੁਰ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ – ਖਾਨਪੁਰੀ
ਕਨੇਡਾ,  ਵੈਨਕੂਵਰ (ਕੁਲਦੀਪ ਚੁੰਬਰ)– ਗਾਇਕਾ ਭੁਪਿੰਦਰ ਕੌਰ ਮੋਹਾਲੀ ਦਾ ਇਸ ਸੰਸਾਰ ਤੋਂ ਬੇਵਕਤੀ ਤੁਰ ਜਾਣਾ ਸੰਗੀਤ ਜਗਤ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ । ਗਾਇਕਾ ਭੁਪਿੰਦਰ ਕੌਰ ਮੋਹਾਲੀ ਉਹ ਪੰਜਾਬ ਦੇ ਨਾਮਵਰ ਮੇਲਿਆਂ ਦੀ ਆਨ ਬਾਨ ਸ਼ਾਨ ਬਣੀ ਗਾਇਕਾ ਸੀ, ਜਿਸ ਨੇ ਆਪਣੀ ਦਮ ਅਤੇ ਹਿੱਕ ਦੇ ਜੋਰ ਨਾਲ ਪੰਜਾਬ ਦੀ ਵਿਰਾਸਤ ਭਾਵੇਂ ਉਹ ਲੋਕ ਕਿੱਸੇ ਹੋਣ ਭਾਵੇਂ ਉਹ ਲੋਕ ਤੱਥ ਹੋਣ ਨੂੰ ਪੂਰੇ ਜੋਸ਼ ਨਾਲ ਗਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ ਸੀ । ਗਾਇਕਾ ਭੁਪਿੰਦਰ ਕੌਰ ਮੋਹਾਲੀ ਨੇ ਅਨੇਕਾਂ ਪੰਜਾਬੀ ਗੀਤਾਂ ਦੇ ਗੁਲਦਸਤੇ ਜਿਨਾਂ ਨੂੰ ‘ਸ਼ਗਨਾਂ ਦਾ ਕੋਕਾ’ ‘ਸੁਰਮੇ ਦੀ ਮਟਕ ਬੁਰੀ’ ‘ਆਓ ਸਾਰੇ ਗਾਓ’ ਦੇ ਵਿੱਚ ਪਰੋ ਕੇ ਸਰੋਤਿਆਂ ਦੇ ਸਨਮੁੱਖ ਕੀਤਾ । ਉਸ ਦੇ ਗਾਏ ਅਨੇਕਾਂ ਗੀਤ ਅੱਜ ਪੰਜਾਬੀ ਮਾਂ ਬੋਲੀ ਦੀਆਂ ਫਿਜ਼ਾਵਾਂ ਵਿੱਚ ਗੂੰਜ ਰਹੇ ਹਨ।  ਮਿਰਜ਼ਾ ਉਸ ਵਲੋਂ ਸਟੇਜ ਤੇ  ਇੰਝ ਪੇਸ਼ ਕੀਤਾ ਜਾਂਦਾ ਸੀ ਕਿ ਸਰੋਤੇ ਉਸ ਦੀ ਗਾਇਕੀ ਦੀ ਦਾਦ ਦਿੱਤੇ ਬਿਨਾਂ ਨਹੀਂ  ਸੀ ਰਹਿ ਸਕਦੇ ਉਸਨੇ ਪੰਜਾਬੀ ਗਾਇਕੀ ਵਿੱਚ ਪੂਰੇ ਸੋਬਰ ਅਤੇ ਪਰਿਵਾਰਿਕ ਤਰੀਕੇ ਨਾਲ ਗਾਇਆ। ਉਸਤਾਦ ਫਨਕਾਰ ਨਜਾਕਤ ਅਲੀ ਖਾਨ ਸਾਹਿਬ ਅਤੇ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਮੇਲਾ ਸ਼ਾਮ ਚੁਰਾਸੀ ਪੰਜਾਬੀ ਕਲਚਰ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਗੁਰਮੀਤ ਖਾਨਪੁਰੀ ਨੇ ਗਾਇਕਾ ਭੁਪਿੰਦਰ ਕੌਰ ਮੋਹਾਲੀ ਦੇ ਦੇਹਾਂਤ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਗਾਇਕਾ ਭੁਪਿੰਦਰ ਕੌਰ ਮੋਹਾਲੀ ਸ਼ਾਮ 84 ਦੇ ਇਸ ਮੇਲੇ ਵਿੱਚ ਅਨੇਕਾਂ ਵਾਰ ਆਪਣੀ ਦਮਦਾਰ ਹਾਜ਼ਰੀ ਲਗਵਾ ਕੇ ਗਏ । ਉਨਾਂ ਦੀਆਂ ਯਾਦਾਂ ਮੇਲੇ ਦੀ ਵਿਰਾਸਤ ਵਿੱਚ ਸਾਂਭੀਆਂ ਗਈਆਂ ਹਨ। ਮੈਨੂੰ ਵੀ ਉਹਨਾਂ ਨਾਲ ਅਨੇਕਾਂ ਵਾਰ ਪੰਜਾਬੀ ਮੇਲਿਆਂ ਦੀਆਂ ਸਟੇਜਾਂ ਤੇ ਸਟੇਜ ਐਂਕਰਿੰਗ ਕਰਨ ਦਾ ਮੌਕਾ ਮਿਲਿਆ । ਉਹਨਾਂ ਦੇ ਸੁਭਾਅ ਤੇ ਗਾਇਕੀ ਤੋਂ ਮੈਂ ਵੀ ਕਾਫੀ ਮੁਤਾਸਰ ਸਾਂ । ਸਾਰਾ ਹੀ ਪੰਜਾਬੀ ਸੰਗੀਤ ਜਗਤ ਇਸ ਦੁੱਖ ਦੀ ਘੜੀ ਵਿੱਚ ਮਰਹੂਮ ਗਾਇਕਾ ਦੇ ਪਰਿਵਾਰ ਨਾਲ ਖੜ੍ਹਾ ਹੈ । ਇਸ ਮੌਕੇ ਵਾਹਿਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਪਿੱਛੇ ਰਹਿੰਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿਤਪੁਰ ਚੋਂ ਮੇਨ ਬਾਜ਼ਾਰ ਚੋ ਇੱਕੋ ਰਾਤ ਚੋਰਾਂ ਨੇ 6 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
Next articleਪੰਜਾਬੀ ਸਿਨੇਮਾ ‘ਚ ਵੀ ਪ੍ਰਭਾਵੀ ਪਹਿਚਾਣ ਬਣਾਉਣ ਜਾ ਰਹੀ ਬਾਲੀਵੁੱਡ ਅਭਿਨੇਤਰੀ ਰੋਸ਼ਨੀ ਸਹੋਤਾ , ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ੁਰੂ ਹੋਇਆ ਸ਼ੂਟ