ਗੀਤਕਾਰ ਬਾਲੀ ਬੁਹਾਦਰ ਪੁਰੀਆ ਦੀ ਮਾਤਾ ਜੀ ਦੀ ਮੌਤ ਤੇ ਸੰਗੀਤਕ ਹਸਤੀਆਂ ਵਲੋ ਗਹਿਰੇ ਦੁੱਖ ਦਾ ਪ੍ਰਗਟਾਵਾ : ਗੀਤਕਾਰ ਗੋਰਾ ਢੇਸੀ

ਅੰਤਿਮ ਅਰਦਾਸ (3-9-2023) ਦਿਨ ਐਤਵਾਰ ਨੂੰ ਕੀਤੀ ਜਾਵੇਗੀ : ਗੀਤਕਾਰ ਦਰਦੀ ਸੰਧਵਾਂ ਵਾਲਾ
ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਪ੍ਰਸਿੱਧ ਗੀਤਕਾਰ ਬਾਲੀ ਬੁਹਾਦਰ ਪੁਰੀਆ ਜਿਨਾ ਦੀ ਮਾਤਾ ਸ਼੍ਰੀਮਤੀ ਮਹਿੰਦਰ ਕੌਰ ਜੀ ਪਿਛਲੇ ਕੁੱਝ ਸਮੇ ਤੋ ਬੀਮਾਰ ਸਨ ਜੋ ਕੇ (21-8-2023) ਦਿਨ ਸੋਮਵਾਰ ਸਾਮ ਨੂ ਹਰੇ ਭਰੇ ਪਰਿਵਾਰ ਨੂ ਅਲਵਿਦਾ ਆਖ ਗਏ। ਜਿਨਾ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ  ਸਾਡੀ ਪਰਮਾਤਮਾ ਅੱਗੇ ਇਹੋ ਅਰਦਾਸ ਹੈ ਕਿ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਪਿਛੇ ਪੂਰੇ ਪਰਿਵਾਰ ਨੂ ਭਾਣਾ ਮੰਨਣ ਦਾ ਬੱਲ ਬਖਸ਼ੇ । ਗੀਤਕਾਰ ਦਰਦੀ ਸੰਧਵਾਂ ਵਾਲਾ ਦੁਵਾਰਾ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਮਾਤਾ ਜੀ ਦਾ ਅੰਤਿਮ ਸੰਸਕਾਰ ਮਿਤੀ (22-8-2023) ਦਿਨ ਮੰਗਲਵਾਰ ਨੂੰ ਉਨ੍ਹਾਂ ਦੇ ਪਿੰਡ ਬੁਹਾਦਰ ਪੁਰ ਵਿਖ਼ੇ ਕੀਤਾ ਗਿਆ ਦੁਖੀ ਹਿਰਦੇ ਦੁੱਖ ਵਿਚ ਸਰੀਕ ਜਾਨ ਸਟਾਰ ਮਿਊਜ਼ਿਕ ਡਇਰੈਕਟਰ ਹੰਸ ਰਾਜ ਹੀਰਾ ਗਾਇਕ ਸੁੱਖਾ ਰਾਮ ਸਰੋਆ ਰਾਹੋਂ ਵਾਲੇ, ਇੰਟਰਨੈਸ਼ਨਲ ਗਾਇਕ ਅਮਰ ਅਰਸ਼ੀ ਨਰਿੰਦਰ ਜੋਤ, ਸੰਗੀਤਕਾਰ ਬੀ ਆਰ ਡੀਮਾਨਾ, ਸੁਰਿੰਦਰ ਬੱਬੂ, ਗੀਤਕਾਰ ਗੋਰਾ ਢੇਸੀ, ਗਾਇਕ ਜਸਵੰਤ ਹੀਰਾਂ, ਰਣਜੀਤ ਰਾਣਾ, ਦਵਿੰਦਰ ਕੋਹਿਨੂਰ, ਕੁਲਵਿੰਦਰ ਕਿੰਦਾ, ਵਿਜੈ ਮੱਲ ਪੁਰੀ, ਨੇਕਾ ਮੱਲਾਬੇਦੀਆ, ਮਹੇਸ ਸਾਜਨ, ਚੰਨੀ ਕਨਵਰ, ਆਲੀਸ਼ਾ ਨਵਾਸਹਿਰ , ਰਾਣੀ ਅਰਮਾਨ ਜੋਤੀ ਨਵਾਸਹਿਰ , ਮਨਜੀਤ ਵਿਰਦੀ, ਸੁਮਨ ਵਰਮਾ ਸੰਗੀਤਾ ਮਾਨ ਰਵੀਨਾ ਮਾਨ, ਗੀਤਕਾਰ ਕਿਰਨ ਜੋਤ, ਸੋਮਾ ਮਲਪੁਰੀ, ਪ੍ਰੀਤ ਬਲਿਹਾਰ, ਸੋਨੂ ਮੂਸਾਪੁਰੀ, ਮੀਕਾ ਮਸਾਣੀ, ਹੈਪੀ ਫਲਪੋਤੇ ਵਾਲਾ, ਪ੍ਰੇਮੀ ਸੰਧਵਾਂ ਵਾਲਾ, ਸੋਨੀ ਸਰੋਆ, ਗੋਰਾ ਢੇਸੀ ਡਾਕਟਰ ਲਵਲੀਨ ਹੀਰਾਂ ਜੰਡਿਆਲਾ ਹੋਰ ਸਾਰੇ ਰਿਸਤੇਦਾਰ ਸੱਜਣ ਮਿੱਤਰਾ , ਸਿਆਸੀ ਆਗੂ ਅਤੇ ਸਮਾਜ ਸੇਵਕਾਂ ਵਲੋ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮਾਤਾ ਜੀ ਦੀ ਅੰਤਿਮ ਅਰਦਾਸ ਮਿਤੀ (3-9-2023) ਦਿਨ ਐਤਵਾਰ ਨੂੰ ਪਿੰਡ ਬਹਾਦਰਪੁਰ ਨਜਦੀਕ ਮਾਛੀਵਾੜਾ ਵਿਖੇ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗ਼ਜ਼ਲ
Next articleਇੰਗਲੈਂਡ ਦੀ ਧਰਤੀ ਤੇ ਉੱਘੇ ਅੰਬੇਡਕਰੀ ਸ੍ਰੀ ਲਾਹੌਰੀ ਰਾਮ ਬਾਲੀ ਸਾਹਿਬ ਦੀ ਯਾਦ ਵਿੱਚ ਰੱਖਿਆ ਗਿਆ ਸ਼ਰਧਾਂਜਲੀ ਸਮਾਗਮ