ਗਾਇਕਾ ਆਰੀਆ ਰਜਨੀ ਜੈਨ “ਮਾਂਏਂ ਮੈਨੂੰ ਰੋਕੀਂ ਨਾ” ਟ੍ਰੈਕ ਰਾਹੀਂ ਕਰ ਰਹੀ ਹੈ ਮਿਸ਼ਨ ਦੀ ਗੱਲ

ਸਰੀ /ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ )– ਪੰਜਾਬ ਦੀ ਸੁਪਰਸਿੱਧ ਗਾਇਕਾ ਆਰੀਆ ਰਜਨੀ ਜੈਨ ਆਪਣੇ ਨਵੇਂ ਧਾਰਮਿਕ ਟਰੈਕ “ਮਾਂਏਂ ਮੈਨੂੰ ਰੋਕੀਂ ਨਾ” ਦੇ ਨਾਲ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅੱਲਾਹੀ ਮਿਸ਼ਨ ,ਸੱਚੀ ਸੁੱਚੀ ਬਾਣੀ ਦਾ ਸੰਦੇਸ਼ ਦੇ ਰਹੀ ਹੈ । ਬਾਬਾ ਕਮਲ ਦੇ ਵੀਡੀਓ ਡਾਇਰੈਕਸ਼ਨ ਹੇਠ ਇਸ ਰਚਨਾ ਨੂੰ ਫਿਲਮਾਇਆ ਗਿਆ ਹੈ । ਲੈਹਿੰਬਰ ਹੁਸੈਨਪੁਰੀ ਅੰਤਰਰਾਸ਼ਟਰੀ ਗਾਇਕ ਇਸ ਟਰੈਕ ਦੇ ਵਿਸ਼ੇਸ਼ ਸਹਿਯੋਗੀ ਹਨ । ਮਹਿੰਦਰ ਸੰਧੂ ਮਹੇੜੂ ਨੇ ਇਸ ਟਰੈਕ ਨੂੰ ਕਲਮਬੱਧ ਕੀਤਾ ਹੈ ਅਤੇ ਮਿਊਜਿਕ ਅਮਰਿੰਦਰ ਕਾਹਲੋਂ ਦਾ ਹੈ । ਬਾਬਾ ਕਮਲ ਇਸ ਟਰੈਕ ਨੂੰ ਏ ਆਰ ਮਿਊਜਿਕ ਇੰਡੀਆ ਦੀ ਤਰਫੋਂ ਰਿਲੀਜ਼ ਕਰਵਾ ਕੇ ਦਿਲ ਦੀ ਖੁਸ਼ੀ ਮਹਿਸੂਸ ਕਰ ਰਹੇ ਹਨ । ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਉਹਨਾਂ ਦੇ ਆਗਮਨ ਪੁਰਬ ਨੂੰ ਸਮਰਪਿਤ ਸੰਗਤ ਨੂੰ ਇਹ ਆਰੀਆ ਰਜਨੀ ਜੈਨ ਦਾ ਦੂਜਾ ਟਰੈਕ ਤੋਹਫੇ ਵਜੋਂ ਪੇਸ਼ ਕੀਤਾ ਗਿਆ ਹੈ। ਅਤੇ ਉਹਨਾਂ ਦਾ ਕਹਿਣਾ ਹੈ ਕਿ ਮਹਾਨ ਮਹਾਂਪੁਰਸ਼ਾਂ ਦੀ ਯਾਦ ਵਿੱਚ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਉਹਨਾਂ ਦੇ ਮਹਾਨ ਉਪਦੇਸ਼ਾਂ ਨੂੰ ਆਪਣੇ ਜੀਵਨ ਅੰਦਰ ਢਾਲ ਕੇ ਉਹਨਾਂ ਦੀ ਕਹਿਣੀ ਕਰਨੀ ਦੇ ਮਾਰਗ ਦਰਸ਼ਨ ਕਰਨੇ ਚਾਹੀਦੇ ਹਨ । ਸੱਚ ਨੂੰ ਪਹਿਚਾਨਣ ਵਾਲੇ ਮਹਾਂਪੁਰਸ਼ਾਂ ਦੀ ਇਲਾਹੀ ਜੋਤ ਉਹਨਾਂ ਦੇ ਜੀਵਨ ਸੰਦੇਸ਼ ਹੁੰਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸ. ਸਿਮਰਨਜੀਤ ਸਿੰਘ ਮਾਨ ਤੇ ਉਂਗਲ ਚੁੱਕਣ ਤੋਂ ਪਹਿਲਾਂ ਕਮਲਜੀਤ ਸਿੰਘ ਬਰਾੜ ਆਪਦੀ ਪੀੜੀ ਥੱਲੇ ਸੋਟਾ ਮਾਰੇ- ਸਤਿਨਾਮ ਸਿੰਘ ਰੱਤੋਕੇ
Next articleਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਉਧੋਵਾਲ ਸਕੂਲ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ।