ਭਵਿੱਖ ਵਿੱਚ ਵੀ ਪਰਿਵਾਰਿਕ ਗੀਤ ਆਪਣੇ ਸਰੋਤਿਆਂ ਦੀ ਝੋਲੀ ਪਾਵਾਂਗਾ-ਅੰਮ੍ਰਿਤ ਬਰਾੜ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪੰਜਾਬ ਦੇ ਮਾਝੇ ਇਲਾਕੇ ਦੇ ਤਰਨਤਾਰਨ ਸ਼ਹਿਰ ਨਾਲ ਸੰਬੰਧ ਰੱਖਦੇ ਗਾਇਕ ਅਮ੍ਰਿਤਪਾਲ ਦਾ ਨਵਾਂ ਗੀਤ ਸਰਦਾਰ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱਚ ਹੈ । ਅੰਮ੍ਰਿਤ ਬਰਾੜ ਨੇ ਪ੍ਰੈਸ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਦਾ ਇਹ ਗੀਤ ਸਿੰਘ ਸਰਦਾਰਾਂ ਉਤੇ ਅਧਾਰਿਤ ਹੈ ਅਤੇ ਇੰਗਲੈਂਡ ਦੀ ਮਸ਼ਹੂਰ ਕੰਪਨੀ “ਫਲੇਮ ਆਨ ਮਿਊਜ਼ਿਕ” ਵਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲਾਂ ਨੂੰ ਗੀਤਕਾਰ ਸੁਖਦੇਵ ਸਿੰਘ ਨੇ ਕਲਮਬੱਧ ਕੀਤਾ ਹੈ ਅਤੇ ਇਸਦਾ ਸੰਗੀਤ ਬੰਟੀ ਬਿਸਲਾ ਵਲੋਂ ਤਿਆਰ ਕੀਤਾ ਗਿਆ ਹੈ ।
ਇਸ ਦੇ ਪ੍ਰੋਡੂਸਰ ਅਰਸ਼ਬੀਰ ਸਿੰਘ ਹਨ ਅਤੇ ਵੀਡੀਓ ਡਾਇਰੈਕਟਰ ਤਜਿੰਦਰ ਸਿੰਘ (ਮਿਊਜ਼ਿਕ ਇੰਜੀਨੀਅਰ) ਵਲੋਂ ਅਤੇ ਕੈਮਰਾਮੈਨ ਪਵਿੱਤਰਜੀਤ ਸਿੰਘ ਵਲੋਂ ਇਸ ਗੀਤ ਨੂੰ ਅੰਮ੍ਰਿਤਸਰ ਦੀਆਂ ਵੱਖ ਵੱਖ ਖੂਬਸੂਰਤ ਥਾਵਾਂ ਤੇ ਫਿਲਮਾਇਆ ਗਿਆ ਹੈ। ਕੁਝ ਦਿਨ ਪਹਿਲਾਂ’ ਰਿਲੀਜ਼ ਹੋਏ ਇਸ ਗੀਤ ਨੂੰ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅੰਮ੍ਰਿਤ ਬਰਾੜ ਨੇ ਆਖਿਆ ਕਿ ਉਹ ਅੱਗੇ ਵੀ ਅਜਿਹੇ ਪਰਿਵਾਰਿਕ ਗੀਤ ਆਪਣੇ ਸਰੋਤਿਆਂ ਦੀ ਝੋਲੀ ਪਾਉਂਦਾ ਰਹੇਗਾ ਅਤੇ ਸਰਦਾਰ ਗੀਤ ਦੀ ਕਾਮਯਾਬੀ ਲਈ ਉਸ ਨੇ ਆਪਣੀ ਸਮੁੱਚੀ ਟੀਮ ਅਤੇ ਆਪਣੇ ਰੱਬ ਵਰਗੇ ਸਰੋਤਿਆਂ ਦਾ ਤਹਿ-ਦਿਲੋਂ ਧੰਨਵਾਦ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly