(ਸਮਾਜ ਵੀਕਲੀ)
ਰੇਸ਼ਮੀ
ਮੁਲਾਇਮ
ਰੰਗਦਾਰ
ਧਾਗੇ………
ਹੋ ਜਾਂਦੇ
ਮੁਸ਼ਕਿਲ
ਲੰਘਾਂਉਣੇ
ਸੂਈ ਦੇ
ਨੱਕੇ ਚੋੰ
ਅੱਖਾਂ ਰਗੜਦੀ ਹਾਂ
ਕਦੇ ਨੱਕੇ ਨੂੰ ਦੂਰ
ਕਦੇ ਨੱਕੇ ਨੂੰ ਕੋਲ
ਕਰਦੀ ਹਾਂ
ਕੋਸ਼ਿਸ਼ ‘ਚ ਹਾਂ ਕਿ
ਲੰਘ ਜਾਵੇ
ਰੇਸ਼ਮੀ ਧਾਗਾ
ਸੂਈ ਦੇ ਨੱਕੇ ਚੋੰ
ਨਿਰਾਸ਼ ਹੋਈ
ਸਾਂਭ ਕੇ
ਰੱਖ ਦਿੰਦੀ ਹਾਂ
ਸੂਈ ਧਾਗੇ ਨੂੰ
ਅੱਖਾਂ……….
ਮਲਦੀ ਮਲਦੀ
ਤੁਰ ਪੈਂਦੀ ਹਾਂ
ਵੈਦ ਦੇ ਘਰ ਨੂੰ
ਲਕੂਲਾ ਲਿਆਉਣ ਨੂੰ
ਨਜ਼ਰ ਨਵੀਂ ਬਣਾਉਣ ਨੂੰ
ਤਾਂ ਕਿ
ਕੱਢ ਸਕਾਂ
ਰੇਸ਼ਮੀ ਧਾਗੇ ਨੂੰ
ਸੂਈ ਦੇ
ਨੱਕੇ ਚੋੰ……
ਹਰਸਿਮਰਤ ਕੌਰ
9417172754
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly