(ਸਮਾਜ ਵੀਕਲੀ)
ਲੋਕੀ ਆਖਦੇ ਚੁੱਪ ਰਹਿੰਦੀ ਹੈ
ਚੁੱਪ ਵਿਚ ਹੁੰਦੇ ਦਰਦ ਬਹੁਤ
ਲੋਕਾਂ ਅੱਗੇ ਚੁੱਪ ਰਹਿ ਕੇ
ਬਣਾਉਣ ਆਪ ਨੂੰ ਬੇ ਦਰਦ
ਬੇਦਰਦੀ ਦਾ ਵੀ ਆਪਣਾ ਦਸਤੂਰ।
ਦਰਦ ਹੋਣ ਤੇ ਵੀ
ਚੁੱਪ ਹੋਣ ਲਈ ਕਰਦੀ ਮਜਬੂਰ।
ਜਦੋਂ ਦਰਦ ਵਟਾਉਣਾ ਚਾਹਿਆ।
ਕੋਈ ਨਾ ਸਾਹਮਣੇ ਆਇਆ
ਫੇਰ ਵੇਖਿਆ ਉੱਪਰ ਵੱਲ
ਕੇਵਲ ਇਕੋ ਨਜ਼ਰ ਆਇਆ
ਹੁਣ ਪਹਿਚਾਣਿਆ
ਇਹ ਉਹ ਨਾ ਸੀ।
ਜਿੰਨੇ ਸਾਨੂੰ ਬਣਾਇਆ।
ਹੁਣ ਆ ਗਈ ਸਮਝ
ਬਾਕੀ ਸਭ ਰਿਸ਼ਤੇ ਦਿਖਾਵੇ
ਜਦੋਂ ਪੈਂਦੀ ਸਿਰ ਤੇ
ਇਕਲਾ ਸਭ ਛੱਡ ਦਿੱਦੇ
ਜਦੋਂ ਜਦੋਂ ਗਿਰਦੇ
ਹਰ ਵੇਲੇ ਜੋ ਨਜ਼ਰ ਰੱਖੇ
ਤੇ ਕਦੇ ਨਾ ਥੱਕਦੇ
ਲੋੜ ਪੈਣ ਤੇ
ਸਿਰ ਹੱਥ ਰੱਖੇ
ਉਹਿਓ ਇਕਲਾ ਸਾਥ ਨਿਭਾਏ
ਉਹਿਓ ਤੇਰਾ ਸਜਣ
ਹੁਣ ਤਾਂ ਤੋੜ ਦੇ ਚੁੱਪ
ਤੇ ਕਰ ਉਸ ਦਾ ਭਜਨ।
ਸੁਰਜੀਤ ਸਾੰਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly