HOME ਸਿੱਖ ਵੱਖਰਾ ਦਿੱਸਣਾ ਚਾਹੀਦਾ

ਸਿੱਖ ਵੱਖਰਾ ਦਿੱਸਣਾ ਚਾਹੀਦਾ

3

ਡਾ. ਸਤਿੰਦਰ ਪਾਲ ਸਿੰਘ 

ਮਹਿਕ, ਰੰਗ ਲਈ ਬਾਗ ‘ ਚ ਵੱਖਰਾ ਲੱਗੇ ਫੁੱਲ ਗੁਲਾਬ ਦਾ । 

ਗੁਰੂ ਦਾ ਪਿਆਰਾ ਸਿੱਖ ਤਾਂ ਪੂਰਾ  ਵੱਖਰਾ ਦਿੱਸਣਾ ਚਾਹੀਦਾ । 

ਸਬਰ ਸਿੱਖ ਦੀ ਤਾਕਤ, ਸਹਿਜ ‘ ਚ  ਰੰਗ ਰਹਿਣਾ  ।

ਸੰਜਮ ਦਾ ਹੈ ਤੇਜ , ਗੁਰ ਸ਼ਬਦ ਉਸ ਦਾ ਗਹਿਣਾ । 

ਫਿਰ ਕੀ ਹੈ ਮਸਲਾ ਭਟਕਣ ਕਿਉਂ ਹੈ, ਹੈ ਰੌਲਾ  ਕਿਉਂ ? 

ਆਪੋ ਆਪਣੇ ਬੁੰਗਿਆਂ ਦਾ ਇਹ ਘੋਲ  ਮਚੋਲਾ ਕਿਉਂ ? 

ਸਾਰੇ ਹੀ ਕਹਿੰਦੇ ਪਂਥ ਲਈ ਪਰ ਸੁਰ  ਨਹੀਂ ਮਿਲਦੇ ।

ਰਾਖੀ ਕਰਨ ਵਾਲਿਆਂ ਤੋਂ ਹੀ ਡਰ ਬਣੇ ਰਹਿੰਦੇ । 

ਅਨਮੋਲ  ਸ਼ਹੀਦੀਆਂ ਦੇ ਵਾਰਿਸ ਅੱਜ ਬੋਲ ਬਹਾਦਰ । 

ਕਿਵੇਂ ਕਰੇ ਕੋਈ ਆਸ ਜਿਨ੍ਹਾ ਦੀ ਆਪ ਹੀ ਮੈਲੀ ਚਾਦਰ ।

ਸ਼ਬਦ ਛੱਡ ਲੱਭਣ ਗੁਰੂ ਅੱਜ ਸੂਰਤ, ਮੂਰਤ ਦੇ ਅੰਦਰ ।

ਕਿਰਤ ਕਮਾਈ ਨਹੀਂ ,ਸੁਪਨ ਵਿੱਚ ਬਸ ਕੌਤਕ ਦੇ ਮੰਜਰ।

ਮਨ ਦੀ ਸਿੱਧੀ ਨਹੀਂ ਮੰਨਤ ਬਣ ਗਈ ਕਿਉਂ  ਸਿੱਖੀ ?

ਕਿੱਥੇ ਗਏ ਪਿਆਰੇ ਜਿਨ ਧਾਰੀ ਇਹ ਖੰਨਿਉਂ ਤਿੱਖੀ ?

ਸਿਰ ਉੱਚਾ ਕਰ ਰਹੇ ਸਾਰੇ , ਸਿਰ ਤਲੀ ਤੇ ਕਿਸ ਦਾ ਹੈ ?

ਸਾਰੇ ਬਣ ਹਣ  ਗਏ ਮਾਲਿਕ , ਗੁਰੂ ਨਾਨਕ ਕਿਸ ਦਾ ਹੈ ?

ਉਹੀ ਰੰਗ , ਉਹੀ ਰਸ ਹੈ ਜੋ ਸੱਭ ਵਿੱਚ ਦਿੱਸੇ ਝੱਲਕਦਾ ।

ਗੁਰੂ ਦਾ ਪਿਆਰਾ ਸਿੱਖ ਤਾਂ ਪੂਰਾ ਵੱਖਰਾ ਦਿੱਸਣਾ ਚਾਹੀਦਾ। 

 ਡਾ. ਸਤਿੰਦਰ ਪਾਲ ਸਿੰਘ 

 ਈ ੧੭੧੬, ਰਾਜਾਜੀਪੁਰਮ ਲਖਨਉ -੨੨੬੦੧੭

  ਈ ਮੇਲ – [email protected]

Previous articleSilent death of Asom Bani: Unceremonious departure of a popular news weekly
Next articleਸਿਹਤ ਮੰਤਰੀ ਅਨੁਸਾਰ ਪੰਜਾਬ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਮੁਲਤਵੀ ਕਰ ਦਿੱਤੀ ਗਈ ਹੈ, ਅਤੇ ਹੁਣ ਇਸ ਮਿਤੀ ਨੂੰ ਸ਼ੁਰੂ ਕੀਤੀ ਜਾਵੇਗੀ।