HOME ਸਿੱਖ ਜਥੇ ਵਿੱਚੋਂ ਫ਼ਰਾਰ ਮਹਿਲਾ ਨੇ ਪਾਕਿਸਤਾਨ ਵਿੱਚ ਕਰਵਾਇਆ ਨਿਕਾਹ

ਸਿੱਖ ਜਥੇ ਵਿੱਚੋਂ ਫ਼ਰਾਰ ਮਹਿਲਾ ਨੇ ਪਾਕਿਸਤਾਨ ਵਿੱਚ ਕਰਵਾਇਆ ਨਿਕਾਹ

ਸਰਬਜੀਤ ਕੌਰ

ਭਾਰਤੀ ਸਿੱਖ ਮਹਿਲਾ ਸਰਬਜੀਤ ਕੌਰ ਤੋਂ ਬਣੀ ਨੂਰ ਹੁਸੈਨ

ਕਪੂਰਥਲਾ  (ਸਮਾਜ ਵੀਕਲੀ)  -( ਕੌੜਾ )-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਿਲ ਹੋ ਕੇ ਗਈ ਚੜ੍ਹਦੇ ਪੰਜਾਬ ਦੀ ਇਕ ਮਹਿਲਾ ਜੋ ਕਿ ਗੁਰਦੁਆਰਾ ਨਨਕਾਣਾ ਸਾਹਿਬ ਨਾਲ ਸੰਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕਰਦਿਆਂ ਸਿੱਖ ਜਥੇ ਵਿਚੋਂ ਫ਼ਰਾਰ ਹੋ ਗਈ ਸੀ । ਉਕਤ ਮਹਿਲਾ ਸਰਬਜੀਤ ਕੌਰ ਪਤਨੀ ਕਰਨੈਲ ਸਿੰਘ ਜ਼ਿਲ੍ਹਾ  ਕਪੂਰਥਲਾ ਦੇ ਪਿੰਡ ਅਮਾਨੀਪੁਰ ਦੀ ਰਹਿਣ ਵਾਲੀ ਸੀ। ਜਾਣਕਾਰੀ ਅਨੁਸਾਰ ਉਕਤ ਮਹਿਲਾ  ਜਦੋਂ ਜਥੇ ਵਿੱਚ ਪਾਕਿਸਤਾਨ ਵਿੱਚ ਦਾਖਿਲ ਹੋਈ ਤਾਂ ਇਸ ਨੇ ਆਪਣੀ ਜਾਣਕਾਰੀ ਅਧੂਰੀ ਦਿੱਤੀ ਸੀ।  ਜਥੇ ਵਿੱਚੋਂ ਫ਼ਰਾਰ ਹੋਣ ਤੋਂ ਬਾਅਦ ਉਸ ਵਲੋਂ ਧਰਮ ਤਬਦੀਲ ਕਰਕੇ ਨਿਕਾਹ ਕਬੂਲ ਲਿਆ ਹੈ। ਭਾਰਤੀ ਸਿੱਖ ਮਹਿਲਾ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣ ਗਈ ਹੈ। ਜਿਸ ਨੇ ਨਿਕਾਹ ਕਬੂਲਦਿਆ ਮੌਲਵੀ ਕੋਲੋਂ ਨਿਕਾਹ ਲਈ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਸਰਟੀਫਿਕੇਟ ਵੀ ਸ਼ੇਖੂਪੁਰਾ ਦੀ ਇਕ ਮਸਜਿਦ ਤੋਂ ਪ੍ਰਾਪਤ ਕਰ ਲਿਆ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਟਰੰਪ ਨੇ ਟੈਰਿਫ ‘ਤੇ ਯੂ-ਟਰਨ ਲਿਆ, ਕੌਫੀ ਅਤੇ ਫਲਾਂ ‘ਤੇ ਚਾਰਜ ਹਟਾਈਆਂ
Next articleਮਾਮਲਾ ਔਰਤ ਤੇ ਦਿਨ ਦਿਹਾੜੇ ਫਾਇਰਿੰਗ ਦਾ