ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.)-ਵਿਦਵਾਨ ਪ੍ਰਚਾਰਕ, ਯੋਗ ਬੁਲਾਰੇ, ਵਿਦਿਆ ਸ਼ਾਸ਼ਤਰੀ, ਪਿਆਰ ਭਿੰਨੀ ਯੋਗ ਅਗਵਾਈ ਦੇਣ ਵਾਲੇ ਪ੍ਰਿੰਸੀਪਲ ਰਾਮ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਉਨ੍ਹਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਸੰਗ ਗੁਜ਼ਰਿਆ ਪਲ ਵੀ ਸੁਨਹਿਰੀ ਜਾਪਿਆ, ਉਨ੍ਹਾਂ ਦੀਆਂ ਅਭੁੱਲ ਯਾਦਾਂ ਅਕਹਿ ਸੁਹਜ, ਸੁਆਦ ਤੇ ਸਰੂਰ ਨਾਲ ਮਖ਼ਮੂਰ ਕਰ ਦਿੰਦੀ ਸੀ। ਪ੍ਰਿੰਸੀਪਲ ਸਾਬ੍ਹ ਨੇ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋੜਨ ਲਈ ਸਿੱਖ ਸੰਸਥਾਵਾਂ ਨਾਲ ਰਲ ਕੇ ਸਕੂਲਾਂ ਕਾਲਜਾਂ ਵਿੱਚ ਧਰਮ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਰਾਮ ਸਿੰਘ ਦੇ ਪ੍ਰਿੰਸੀਪਲ ਸਾਬ੍ਹ ਦੀ ਬਹੁ ਗੁਣੀ ਸ਼ਖਸ਼ੀਅਤ ਚੋਂ ਜਿਨ੍ਹਾਂ ਖੂਬੀਆਂ ਨੇ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਸਨ ਉਨ੍ਹਾਂ ਦੀ ਸਾਦਗੀ, ਸਰਲਤਾ, ਅਤੇ ਸਰਬ ਸਾਂਝੀ ਗੱਲ, ਸੰਸਾਰ ਦੀਆਂ ਧਰਮ ਭੁੱਖੀਆਂ ਰੂਹਾਂ ਤੱਕ ਪਹੁੰਚਣ ਲਈ ਬੇਪਨਾਹ ਤੜਪ ਤੇ ਬੇਕਰਾਰੀ। ਉਨ੍ਹਾਂ ਦੇ ਸੰਬੋਧਨ ਚੋਂ ਬੋਲੇ ਬੋਲ ਅੱਜ ਵੀ ਕੰਨ੍ਹਾਂ ‘ਚ ਗੂੰਜਦੇ ਮਹਿਸੂਸ ਹੁੰਦੇ ਹਨ। ਉਹ ਆਪਣੀ ਲੰਮੀ ਆਯੂ ਤੇ ਬੇਦਾਗ ਜੀਵਨ ਯਾਤਰਾ ਸਫਲ ਕਰਦੇ ਹੋਏ, ਬੀਤੀ ਰਾਤ ਸਦੀਵੀ ਵਿਛੋੜਾ ਦੇ ਗਏ। ਬਾਬਾ ਜੀ ਨੇ ਪ੍ਰਿੰਸੀਪਲ ਰਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਵਿੱਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj