ਸਿੱਖ ਸਿਆਸਤ ਅਤੇ ਬਦਲਦੇ ਸਮੀਕਰਣ

ਸ. ਦਲਵਿੰਦਰ ਸਿੰਘ ਘੁੰਮਣ
(ਸਮਾਜ ਵੀਕਲੀ) ਦੁਨਿਆਂ ਵਿੱਚ ਆਦਿ ਕਾਲ ਤੋ ਵੱਸਦਿਆ ਕੌਮਾਂ ਨੇ ਆਪਣੇ ਧਰਮਾਂ, ਪ੍ੰਪਰਾਵਾਂ, ਭਾਸ਼ਾਵਾਂ, ਮਾਨਤਾਵਾਂ ਦੇ ਘੇਰੇ ਮਾਰ ਕੇ ਲਗਾਤਾਰ ਗਤੀਸ਼ੀਲ ਹੋ ਕੇ ਉਹਨਾਂ ਨੂੰ ਸਮੇ ਦੇ ਨਾਲ ਨਾਲ ਪੱਕਿਆਂ ਕਰਦੇ ਹੋਏ ਉਸ ਦੀ ਰੱਖਿਆ ਲਈ ਸਖਤ ਪਹਿਰਾ ਦਿੱਤਾ। ਜਿਸ ਨਾਲ ਕੌਮਾਂ ਨੂੰ ਦੁਨਿਆਂ ਵਿੱਚ ਆਪਣੀ ਵੱਖਰੀ ਹੋਂਦ ਸਥਾਪਤੀ ਲਈ ਰਾਜਨੀਤਕ ਪਹਿਲ ਕਦਮੀਆਂ ਦੀ ਬਣਤਰ ਬਣਾਉਣ ਦੀ ਜਰੂਰਤ ਪੈਦੀ ਹੈ। ਜੋ ਅੱਗੇ ਜਾ ਕੇ ਕਿਸੇ ਖਾਸ ਖਿਤੇ, ਦੇਸ਼, ਦੁਨਿਆਂ ਵਿੱਚ ਵਿਚਰਦੀ ਹੋਈ ਵੱਡੀ ਹੁੰਦੀ ਵਿਖਾਈ ਦਿੰਦੀ ਹੈ। ਪਿੰਡ, ਸ਼ਹਿਰ, ਦੇਸ਼ ਬਣਦੇ ਹਨ।
ਸਿੱਖ ਧਰਮ ਦੁਨਿਆਂ ਦੇ ਧਰਮਾਂ ਵਿੱਚੋ ਨਵੀਨ ਵੱਖਰਤਾ ਰੱਖਦਾ ਹੈ। ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਗੁਰੂ ਸਨ। ਜਿਨਾਂ ਨੇ ਵਿਗਿਆਨ ਯੁਗ ਵੱਲ ਵੱਧ ਰਹੇ ਸਮਾਜ ਨੂੰ ਤਰਕ ਪੀ੍ਭਾਸ਼ਾ, ਵਿਚਾਰ ਗੋਸਟੀ ਦੇ ਰਾਹ ਪਾ ਕੇ ਨਵੇ ਸਮਾਜ ਦੀ ਸਿਰਜਨਾ ਰਚੀ। ਜੋ ਨਿਰੰਤਰ ਦਸ ਗੁਰੂ ਜ਼ਾਮਿਆਂ ਤੱਕ ਆਪਣੇ ਵੱਖਰੇ ਵੱਖਰੇ ਪ੍ਭਾਵਾਂ ਨਾਲ ਮਨੁੱਖ ਨੂੰ ਆਤਮਾ ਅਤੇ ਪ੍ਮਾਤਮਾਂ ਨਾਲ ਅੰਤਰੀਵ ਕਰਦੀ ਹੈ।
ਸਿੱਖਾਂ ਦੀ ਭਗਤੀ ਅਤੇ ਸ਼ਕਤੀ ਦੇ ਸੋਮੇ ਸ਼ਬਦ, ਗੁਰਬਾਣੀ ਹਨ। ਸਿੱਖ ਇਕ ਧਰਮ ਹੈ ਜੋ ਅੰਤਰਮੁਖੀ ਸ਼ਰਧਾ, ਵਿਸ਼ਵਾਸ ਨਾਲ ਗੁਰੂ ਨਾਲ ਰੂਪਮਾਨ ਹੁੰਦਾ ਹੈ। ਛੇਵੇ ਪਾਤਿਸ਼ਾਹ ਸ਼ੀ੍ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਗਤੀ ਸ਼ਕਤੀ ਦੇ ਸੋਮੇ ਸ਼ੀ੍ ਅਕਾਲ ਤਖ਼ਤ ਦੀ ਉਸਾਰੀ ਕਰਵਾਈ। ਜੋ  ਰਾਜਨੀਤੀ ਪਾ੍ਪਤੀ ਦੀ ਪਿ੍ਰਤ ਪਾ ਕੇ ਜੰਗਾਂ ਵਿੱਚ ਰੁੱਝਣ ਵਾਲ਼ੇ ਪਹਿਲੇ ਗੁਰੂ ਬਣੇ। ਸਿੱਖਾਂ ਨੂੰ ਮਿਲਟ੍ਰੀ ਟ੍ਰੇਨਿੰਗ ਅਤੇ ਜੰਗੀ ਕਲਾ ਵਿੱਚ ਹਿੱਸਾ ਲੈਣ ਲਈ ਸਲਾਹ ਦਿੱਤੀ, ਮੀਰੀ ਪੀਰੀ ਦੀ ਕਾਇਮੀ ਕੀਤੀ। ਜਿਥੋ ਸਾਨੂੰ ਰਾਜ ਸ਼ਕਤੀ ਦੀ ਪਾ੍ਪਤੀ ਲਈ ਸੰਦੇਸ਼ ਮਿਲਦਾ ਹੈ। ਜਿਸ ਨਾਲ ਸਿੱਖ ਨੇ ਮਾਨਵਤਾਵਾਦੀ ਹੋ ਕੇ ਸੰਸਾਰ ਦੇ ਭਲੇ ਲਈ ਹੱਕ ਸੱਚ ਲਈ ਗੁਰੂ ਪ੍ਣਾਈ ਸਿਧਾਤਿਕ ਸੋਚ ਨੂੰ ਦੁਨਿਆਂ ਵਿੱਚ ਲੈ ਜਾਣਾ ਹੈ।
ਸਿੱਖਾਂ ਲਈ ਰਾਜਨੀਤੀ ਸੋਚ ਹਮੇਸ਼ਾ ਭਾਰੂ ਰਹੀ ਹੈ। ਆਪਣੇ ਖਿੱਤੇ ਲਈ ਸੁਰੱਖਿਆਤ ਘੇਰਾ ਬਣਾਈ ਰੱਖਣ ਦੀ ਲੜਾਈ ਆਦਿ ਕਾਲ ਤੋ ਹੈ। ਸਿੱਖਾਂ ਨੂੰ ਰਾਜਨੀਤੀ ਦੀ ਚੇਟਕ ਗੁਰੂ ਸਾਹਿਬ ਤੋ ਸ਼ੁਰੂ ਹੋ ਕੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਕਾਇਮ ਕਰਨ ਤੱਕ ਦਾ ਸਫਰ ਕਿਸੇ ਕੌਮ ਲਈ ਬਹੁਤ ਘੱਟ ਸਮੇ ਵਿੱਚ ਕਾਇਮ ਹੋਇਆ ਇਤਿਹਾਸ ਹੈ। ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਬਹੁਤ ਬੇਮਿਸਾਲ ਸੁੱਘੜ, ਨਿਪੁੰਨ ਰਾਜਨੀਤੀ ਦੀ ਨੀਹ ਰੱਖ ਕੇ ਗਿਆ। ਜਿਸ ਮਿਸਾਲ ਤੋ ਉਪਰ ਕੋਈ ਮਿਸਾਲ ਅੱਜ ਤੱਕ ਕਾਇਮ ਨਹੀ ਹੋ ਸਕੀ। ਜੋ ਪ੍ਤੱਖ ਕਰਦਾ ਹੈ ਕਿ ਸਿੱਖ ਅਸੂਲੀ ਰਾਜਨੀਤੀ ਦੇ ਧਾਰਨੀ ਹਨ। ਪਰ ਸਮੇ ਦੀ ਬਹੁਤ ਵੱਡੀ ਕਰਵੱਟ ਨੇ ਸਿੱਖਾਂ ਨੂੰ ਰਾਜ ਵਿਹੁੰਣੇ ਕਰ ਦਿੱਤਾ। 1849 ਵਿੱਚ ਵਿਸ਼ਵਾਸਘਾਤ ਕਰਕੇ ਧੋਖਾ ਹੋਇਆ ਅਤੇ 1947 ਵਿੱਚ ਵਿਸ਼ਵਾਸ ਕਰਕੇ ਧੋਖੀ ਹੋਇਆ। ਸਿੱਖਾਂ ਲਈ ਖੁੰਝੇ ਮੌਕੇ ਹਮੇਸ਼ਾਂ ਗੈਰਾਂ ਦੀ ਥਾਲੀ ਵਿੱਚ ਪਰੋਸਣ ਬਰਾਬਰ ਸਨ। ਹਿੰਦੋਸਤਾਨ ਨਾਲ ਕਿਸਮਤ ਬੰਨਣ ਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ।
ਅੱਜ ਗੁਰੂ ਗ੍ੰਥ ਸਾਹਿਬ, ਸਿੱਖੀ, ਪੰਜਾਬ, ਭਾਸ਼ਾ ਨਾਲ ਯੋਜਨਾਂ ਬੰਦ ਤਾਰੀਕੇ ਨਾਲ ਖਤਮ ਕਰਨ ਦੇ ਚਾਣਕਿਆ ਨੀਤੀ ਚੱਲ ਰਹੀ ਹੈ। ਸਿੱਖ ਰਾਜਨੀਤੀ ਵਿੱਚ ਸਿੱਖੀ ਸਰੂਪ ਨਾਲ ਮਿਲਦੇ ਭੇਖੀ ਲੋਕਾਂ ਨਾਲ ਖੱਲ਼ਲ ਪੈਦਾ ਕਰਨ ਦੀਆਂ ਕੋਸਿਸ਼ਾਂ ਚਰਮ ਸੀਮਾਂ ਤੇ ਹਨ। ਸਿੱਖਾਂ ਦੇ ਧਾਰਮਿਕ ਸੋਮਿਆਂ ਉਪਰ ਮਾਰੂ ਹਮਲੇ ਹੋ ਰਹੇ ਹਨ। ਕੌਮ ਦਾ ਸਰਮਾਇਆ ਅਕਾਲੀ ਦਲ, ਸ਼ੌ੍ਮਣੀ ਕਮੇਟੀ ਪੰਜਾਬ ਸਮੇਤ ਦਿੱਲੀ, ਹਰਿਆਣਾ ਦੀਆਂ ਕਮੇਟੀਆਂ, ਅਖਬਾਰਾਂ, ਯੂਨੀਵਸਿਟੀਆਂ, ਚੀਫ ਖਾਲਸਾ ਦੀਵਾਨ, ਉਪਰ ਹਿੰਦੂਤਵੀ ਸ਼ਕਤੀਆਂ ਦਾ ਕਬਜ਼ਾ ਬਣ ਰਿਹਾ ਹੈ। ਸਿੱਖੀ ਅਤੇ ਪੰਜਾਬ ਨੂੰ ਫਨਾਈੇ ਦੇ ਕੰਢੇ ਤੇ ਲਿਆਉਣ ਦੇ ਯਤਨ ਹੋ ਰਹੇ ਹਨ।
ਭਾਰਤ ਦੀਆਂ ਲੋਕ ਸਭਾ ਇਲੈਕਸ਼ਨਾਂ ਆਪਣੇ 4 ਤਾਰੀਖ 2024 ਦੇ ਨਤੀਜੇ ਦੇ ਕੇ ਖਤਮ ਹੋਈ ਹੈ। ਜਿਸ ਵਿੱਚ ਨਰਿੰਦਰ ਮੋਦੀ ਦੀ ਹਿੰਦੂਤਵੀ ਰਾਜਨੀਤੀ ਦੀ ਪਿਛਲ ਖੁਰੀ ਹੋਈ ਹੈ। ਪਿਛਲੀ 2014 ਅਤੇ 2019 ਦੀਆਂ ਪੂਰੀ ਬਹੁਮੱਤ ਨਾਲ ਜਿੱਤੀਆਂ ਇਲੈਕਸ਼ਨਾਂ ਨਾਲ ਇਸ ਵਾਰ ਇਹ ਟੀਚੇ ਤੋ ਵਿਹੁੰਣੀ ਰਹੀ ਹੈ। 400 ਪਾਰ ਦੇ ਟੀਚੇ ਤੋ 40% ਘੱਟ ਦਾਵੇਦਾਰੀ ਨਾਲ 240 ਸੀਟਾਂ ਤੇ ਸਿਮਟਣਾ ਪਿਆ। ਨਰਿੰਦਰ ਮੋਦੀ ਭਾਵੇ ਤੀਜੀ ਵਾਰ ਵੀ ਪ੍ਧਾਨ ਮੰਤਰੀ ਬਣ ਗਏ ਹਨ ਪਰ ਦੂਜੀਆਂ ਅਲਾਇੰਸ ਪਾਰਟੀਆਂ ਦੇ ਰਹਿਮੋ ਕਰਮ ਤੇ ਰਾਜਨੀਤਕ ਸਾਹ ਲੈਣਗੇ। ਪੰਜਾਬ ਵਿੱਚ ਇਹਨਾਂ ਚੋਣਾ ਨਾਲ ਵੱਡੇ ਨਵੇ ਸਮੀਕਰਣਾਂ ਦੀ ਆਹਟ ਵਿਖਾਈ ਦਿੰਦੀ ਹੈ।
ਭਾਈ ਅਮਿ੍ੰਤਪਾਲ ਸਿੰਘ ਖਡੂੰਰ ਸਾਹਿਬ ਤੋ ਅਤੇ ਭਾਈ ਸਰਬਜੀਤ ਸਿੰਘ ਫਰੀਦਕੌਟ ਤੋ ਜਿੱਤ ਅਤੇ ਸ. ਸਿਮਰਨਜੀਤ ਸਿੰਘ ਮਾਨ ਅਤੇ ਲੱਖਾ ਸਿਧਾਣਾ ਦੀ ਹਾਰ ਨਾਲ ਪੰਥਕ ਸਿਆਸਤ ਦੀ ਉਥਲ ਪੁਥੱਲ ਹੋਣ ਵਾਲੀ ਹੈ ?
ਕੀ ਪੰਜਾਬ ਦੇ ਹਰਖ ਨੂੰ ਮੱਠਾ ਕਰਨ ਲਈ ਕੋਈ ਆਸਵੰਦ ਯਤਨਾਂ ਦੇ ਰਾਹ ਪਈ ਸਿੱਖ ਸਿਆਸਤ ਕੋਈ ਨਵਾਂ ਕਰ ਗੁਜਰਨ ਦੀ ਦਿਸ਼ਾ ਵੱਲ ਚੁਕਿਆ ਕਦਮ ਮੰਨ ਲਿਆ ਜਾਵੇ ?  ਕੀ ਪਿਛਲੇ 40 ਸਾਲਾਂ ਤੋ ਸਿੱਖਾਂ ਦੇ ਆਪਣੇ ਸਿੱਖਰਾਸ਼ਟਰਵਾਦ ਦੀ ਨਵੀ ਸਵੇਰ ਹੋ ਸਕਦੀ ਹੈ ? ਨਵੇ ਤਾਰੀਕੇ ਨਾਲ ਨਵੇ ਕਦਮ ਪੁੱਟਣ ਵਿੱਚ ਕਾਮਯਾਬ ਹੋਵੇਗੀ ! ਸਵਾਲ ਪੈਦਾ ਕਰਨ ਦਾ ਸਮਾਂ ਹੈ ਪਰ ਜੁਆਬ ਤੱਕ ਪਹੁੰਚਣ ਲਈ ਸਮੇ ਦੀ ਵਿਉਤਬੰਦੀ ਅਹਿਮ ਹੋਵੇਗੀ। ਅਜ਼ਾਦ ਭਾਰਤ ਵਿੱਚ ਪੰਜਾਬ ਵੱਲੋ ਹੰਡਾਏ ਵੱਡੇ ਸੰਤਾਪ ਦੀ ਚੀਸ ਸਦੀਆਂ ਤੱਕ ਨਾਲ ਨਾ-ਭੁੱਲਣਯੋਗ ਹੈ। ਸਿੱਖਾਂ ਦੀ ਗੁਲਾਮ ਜ਼ਹਿਨੀ ਤੜਫ ਉਸਲ ਵੱਟੇ ਲੈ ਰਹੀ ਹੈ। ਉਹ ਆਪਣੇ ਵੱਖ ਵੱਖ ਰੂਪ ਲੈ ਰਹੀ ਹੈ। ਸਿੱਖ  ਭਾਰਤ ਸਮੇਤ ਦੂਜੇ ਦੇਸ਼ਾਂ ਵਿੱਚ ਰਾਜਨੀਤਕ ਪਹੁੰਚ ਨਾਲ ਹਰ ਥਾਂ ਨੇੜੇ ਹੋ ਕੇ ਵਿਚਰ ਰਹੇ ਹਨ। ਆਪਣੇ ਸਰੂਪ, ਸੀਰਤ ਦਾ ਇਕ ਪਹੁੰਚ ਵਿਖਾਵਾ ਕਰ ਰਹੇ ਹਨ। ਪੰਜਾਬੀ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਆਪਣੇ ਖਾਲਸਾ ਦਰਬਾਰ ਦੀ ਬਾਦਸ਼ਾਹਤ ਦਾ ਰਾਜ ਭਾਗ ਕਦੇ ਵੀ ਵਿਸਾਰ ਨਹੀ ਸਕੇ। ਬਾਬਾ ਬੰਦਾ ਸਿੰਘ ਬਹਾਦਰ ਦੀ ਵਾਹੀ ਤੇਗ ਨੇ ਪੰਜਾਬ ਨੂੰ ਸਮਰੱਥ ਰਾਜ ਭਾਗ ਦੀ ਗੂੜਤੀ ਦੇ ਕੇ ਬੇਪਵਾਹ ਬਾਦਸ਼ਾਹਤ ਦੇ ਰੰਗ ਦਿੱਤੇ ਸਨ। ਜਿਸ ਨਿਆਈ ਸਿੱਖਾਂ ਅੰਦਰ ਰਾਜ ਕਰਨ ਦੀ ਅਥਾਹ ਪ੍ੱਬਲ ਇੱਛਾ ਵਿਖਾਈ ਦਿੰਦੀ ਹੈ। ਭਾਈ ਅਮਿ੍ੰਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਜਿੱਤਣਾ ਸਿੱਖੀ ਮੂੰਹ ਮੁਹਾਂਦਰੇ ਵਾਲੀ ਸਿਆਸਤ ਦਾ ਪੰਜਾਬ ਦੀ ਧਰਤੀ ਨੂੰ ਇਕ ਵੱਖਰੇ ਰੂਪ ਵਿੱਚ ਸਿਜ਼ਦਾ ਕਰਦਾ ਨਜ਼ਰੀ ਪੈਦਾ ਹੈ। ਜੋ ਅਗਲੇ ਸਾਲਾਂ ਵਿੱਚ ਕੌਮ ਪ੍ਤੀ ਨਿਭਾਈਆਂ ਜਿੰਮੇਵਾਰੀਆਂ ਤਹਿ ਕਰਨ ਦੇ ਸਮਰੱਥ ਹੋ ਸਕਣਗੀਆਂ ਕਿ ਇਹ ਥੋੜ ਚਿਰਾ ਵਰਤਾਰਾ ਹੈ ਜਾਂ ਲੰਮੀ ਜੱਦੋ-ਜਹਿਦ ਵਾਲੀ ਸਥਿਰ ਰਣਨੀਤੀ ਤੇ ਡੱਟੇਗਾ ਦੇਵੇਗਾ। ਭਾਜਪਾ, ਆਰਐਸਐਸ ਦਾ ਸਿੱਖ ਸੰਸਥਾਵਾਂ ਉਪਰ ਕਬਜ਼ਾਨੀਤੀ ਜਾਂ ਖਤਮ ਕਰਨ ਦੀ ਸ਼ਾਜਿਸੀ ਚਾਲ ਤੋ ਪੰਥਕ ਧਿਰਾਂ ਸਾਵਧਾਨ ਹੋਈਆਂ ਮਹਿਸੂਸ ਹੁੰਦੀਆਂ ਹਨ। ਜੋ ਇਹ ਚੋਣਾ ਵਿੱਚ ਹੋਈ ਜਿੱਤ ਨਾਲ ਸਿੱਧ ਹੁੰਦਾ ਹੈ।
ਸ. ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਸੀਟ ਤੋ ਹਾਰ ਦੀ ਤਵੱਕੋ ਨਹੀ ਕੀਤੀ ਜਾ ਸਕਦੀ ਸੀ। ਪਿਛਲੀ 2022 ਵਿੱਚ ਜ਼ਿਮਨੀ ਚੋਣ ਵਿੱਚ ਜਿੱਤ ਨੇ ਇਹ ਸਮੀਕਰਣ ਬਣਾ ਦਿੱਤੇ ਸਨ ਕਿ ਭਾਰਤੀ ਸਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਪੰਜਾਬ, ਕੌਮ ਲਈ ਪਾ੍ਲੀਮੈਂਟ ਵਿੱਚ ਦੁਨਿਆਂ ਨੂੰ ਅਵਾਜ਼ ਮਾਰੀ ਜਾ ਸਕਦੀ ਹੈ। ਸ. ਸਿਮਰਨਜੀਤ ਸਿੰਘ ਮਾਨ ਦੀ ਹੈਰਾਨੀ ਜਨਕ ਹਾਰ ਦਾ ਰਾਹ ਦੇਣ ਵਿੱਚ ਸ਼ੱਕੀ ਭੂਮਕਾਵਾਂ ਵੀ ਨਜ਼ਰ ਪੈਦੀਆਂ ਹਨ। ਕਿਉਕਿ ਇਕੱਲਾ ਹੀ ਮੈਬਰ ਪਾ੍ਲੀਮੈਂਟ ਮੈਬਰ ਸੀ ਜੋ ਇਕੋ ਲੱਤੇ ਖੜੇ ਰਹਿ ਕਿ ਕੌਮ ਦੀ ਆਵਾਜ ਬਣਿਆ। ਸਿੱਖ ਕੈਦੀਆਂ ਦੀ ਰਿਹਾਈ, ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲਾਂ ਦੀ ਗੱਲ ਨੂੰ ਲਗਾਤਾਰ ਉਠਾਇਆ। ਜਿਸ ਦਾ ਅਸਰ ਦੁਨਿਆਂ ਦੀਆਂ ਪੰਜ਼ ਵੱਡੀਆਂ ਤਾਕਤਾਂ ਦਾ ਸੰਗਠਨ “ਫਾਈਵ ਆਈਜ਼” ਤੇ ਪਿਆ ਮਹਿਸੂਸ ਹੁੰਦਾ ਹੈ। ਇਸ ਪੱਛਮੀ ਸੰਗਠਨ ਨੇ ਸਖਤ ਰੂਖ ਅਪਣਾਉਦੇ ਹੋਏ ਭਾਰਤ ਨੂੰ ਦੁਨਿਆਂ ਦੇ ਕਟਿਹਰੇ ਵਿੱਚ ਖੜਾ ਕਰ ਦਿੱਤਾ। ਜਿਸ ਨਾਲ ਭਾਰਤ ਦੀ ਜੁਆਬਦੇਹੀ ਕੀਤੀ ਜਾ ਰਹੀ ਹੈ।  ਜਿਸ ਨਾਲ ਸਰਕਾਰੀ ਕਤਲਾਂ ਨੂੰ ਰੋਕ ਵੀ ਲੱਗੀ ਹੈ। ਸਿਮਰਨਜੀਤ ਸਿੰਘ ਮਾਨ ਦੀ ਲਿਆਕਤੀ ਰਣਨੀਤੀ ਪੰਜਾਬ ਨੂੰ ਇਕ ਸਖਤ ਅਤੇ ਸਪੱਸ਼ਟ ਵਿਚਾਰਧਾਰਾ ਦਾ ਨਵਾ ਪਲੇਟਫਰਮ ਦੇਣ ਲਈ ਤਿਆਰ ਹੈ। ਜੇਕਰ ਸਿੱਖ ਆਪਣੀ ਦੁਬਦਾ ‘ਚੋ ਬਾਹਰ ਨਿਕਲਣ ਤਾਂ ਇਕ ਸਿਧਾਤਿਕ ਸੋਚ ਨਾਲ ਹੀ ਕੌਮ ਦੇ ਲ਼ਈ ਸਿਆਸੀ ਕਿਲਾ ਉਸਾਰਿਆ ਜਾ ਸਕਦਾ ਹੈ। ਜੋ ਖੇਤਰੀ ਪਾਰਟੀ ਦੀ ਮੰਗ ਨੂੰ ਪੂਰਾ ਕਰਦਾ ਹੋਇਆ ਸਿੱਖੀ ਸਿਧਾਤਾਂ ਦਾ ਪੂਰਕ ਸਾਬਤ ਹੁੰਦਾ ਹੈ। ਭਾਵੇ ਕਿ ਚੋਣਾ ਵਿੱਚ ਵੱਡੀ ਲੋੜ ਸਮਰੱਥਾ ਅਤੇ ਤਾਕਤ ਹੈ ਪਰ ਅਸੂਲੀ ਪ੍ਬੰਧ ਜਰੂਰੀ ਹੈ ਜੋ ਕੌਮੀ ਪੱਧਰ ਤੇ ਲਾਹੇਵੰਦ ਸਾਬਤ ਹੋ ਸਕੇ ।
ਦੂਜੇ ਪਾਸੇ ਪੰਜਾਬ ਵਿੱਚ ਇਕ ਸਰਕਾਰ ਪੱਖੀ ਨਵੇ ਅਕਾਲੀ ਦਲ ਦੇ ਉਭਰਨ ਦੇ ਸੰਕੇਤ ਵੀ ਆਉਣੇ ਸ਼ੂਰੂ ਹੋਏ ਹਨ। ਜੋ ਬਾਦਲ ਅਕਾਲੀ ਦਲ ਦੀ ਸਮਾਪਤੀ ਕੰਢੇ ਪਹੁੰਚੇ ਹਾਲਾਤ ਦਾ ਫਾਇਦਾ ਲੈਣ ਲਈ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।  ਸੋ ਇਸੇ ਵਿੱਚੋ ਹੀ ਇਕ ਸਰਕਾਰੀ ਮੰਨਸ਼ਾਧਾਰੀ ਪਲੇਟਫਾਰਮ ਬਣਾਇਆ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਲਈ ਬਹੁਤ ਚੇਤਨ ਹੋ ਕੇ ਚਲੱਣ ਦੀ ਲੋੜ ਹੈ ਜੋ ਬਾਰ ਬਾਰ ਕੌਮੀ ਹੋਈਆਂ ਗਲਤੀਆਂ ਨੂੰ ਦੁਬਾਰਾ ਪੌੜੀ ਦੇ ਪਹਿਲੇ ਪੌਡੇ ਤੱਕ ਸੀਮਤ ਨਾ ਕਰ ਸਕਣ।
ਸਿੱਖ ਅਫਸਰਸਾਹੀ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ ਜੋ ਖਾਸ ਕਰਕੇ
ਤਰਨਜੀਤ ਸਿੰਘ ਸੰਧੂ ਸਮੂੰਦਰੀ ਵਾਂਗ ਚੰਗੇ ਉਘੇ ਪੰਥਕ ਪੀ੍ਵਾਰਾਂ ਵਿੱਚੋ ਸੰਨ੍ ਲਾਈ ਜਾ ਰਹੀ ਹੈ। ਜੋ ਪੀ੍ਵਾਰ ਕਦੇ ਕੌਮ ਲਈ ਲੜਦੇ ਸ਼ਹੀਦ ਹੋ ਗਏ ਪਰ ਔਲਾਦਾਂ ਦਾ ਆਪਣੇ ਇਤ੍ਹਾਸ ਤੋ ਪਰਾਂ ਹੋਣਾ ਵੱਡਾ ਦੁਖਾਂਤ ਹੈ।
ਸੋ ਸਿੱਖਾਂ ਨੂੰ ਰਾਜ ਭਾਗ ਦੀ ਕਾਇਮੀ ਦੇ ਤੌਰ ਤਾਰੀਕਿਆਂ ਦੇ ਨਾਲ ਨਾਲ ਵੱਡਾ ਜਰੂਰੀ ਹੈ ਕਿ ਭਾਰਤੀ ਸਿਆਸਤ ਦੀ ਬੇ-ਅਸੂਲੀ ਰਾਜਨੀਤੀ ਤੋ ਜਿਆਦਾ ਅਸੂਲੀ ਸੰਗਠਤ ਦੇ ਰੂਪ ਖੇਤਰੀ ਸਿਆਸੀ ਰਣਨੀਤੀ ਬਣਾਈਏ ਤਾਂ ਪੰਜਾਬ ਅਤੇ ਸਿੱਖਾਂ ਦਾ ਦਮ ਭਰਦੇ ਇਕ ਮਜਬੂਤ ਪਲੇਟਫਾਰਮ ਰਾਹੀ ਆਉਣ ਵਾਲੀਆਂ ਸਾਰੀਆਂ ਇਲੈਕਸ਼ਨਾਂ ਜਿੱਤੀਆ ਜਾ ਸਕਣ ਜਿਸ ਨਾਲ ਦੁਨਿਆਂ ਵਿੱਚ ਵਿਲੱਖਣ ਪਹਿਚਾਣ ਲਈ ਅਧਾਰ ਬਣਾਇਆ ਜਾ ਸਕੇ।

ਸ. ਦਲਵਿੰਦਰ ਸਿੰਘ ਘੁੰਮਣ
[email protected]

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰਿਸ਼ਤਿਆਂ ਦੇ ਭਾਰ
Next articleਨਾਂਹਪੱਖੀ ਸੋਚ ਆਪਣੀ ਤਰੱਕੀ ਵਿੱਚ ਖ਼ੁਦ ਹੀ ਬਣ ਜਾਂਦੀ ਹੈ ਅੜਿੱਕਾ: