ਸਿੱਖ ਨੈਸ਼ਨਲ ਕਾਲਜ ‘ਚ ਐਨ ਐਸ ਐਸ ਦਿਵਸ ਤੇ ਸਮਾਗਮ ਕਰਵਾਇਆ ਗਿਆ

ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਵਿਖੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਰਹਿਨੁਮਾਈ ਹੇਠ ਐੱਨ. ਐੱਸ. ਐੱਸ ਦਿਵਸ ਮਨਾਉਂਦਿਆਂ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ. ਜਰਨੈਲ ਸਿੰਘ ਪੱਲੀ ਝਿੱਕੀ (ਸਕੱਤਰ,ਸਥਾਨਕ ਪ੍ਰਬੰਧਕੀ ਕਮੇਟੀ) ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਐੱਨ.ਐੱਸ.ਐੱਸ ਇੱਕ ਐਸਾ ਜ਼ਰੀਆ ਹੈ ਜਿਸ ਰਾਹੀਂ ਵਿਅਕਤੀ ਵਿਦਿਆਰਥੀ ਜੀਵਨ ਵਿੱਚ ਹੀ ਰਾਸ਼ਟਰੀ ਪੱਧਰ ਦੀ ਪਛਾਣ ਸਥਾਪਿਤ ਕਰ ਸਕਦਾ ਹੈ। ਪ੍ਰੋਗਰਾਮ ਦੌਰਾਨ ਵਿਦਿਆਰਥਣ ਮਨਜਿੰਦਰ ਨੇ ਐੱਨ.ਐੱਸ.ਐੱਸ ਸੰਬੰਧੀ ਮੁੱਢਲੀ ਜਾਣਕਾਰੀ ਤੇ ਪ੍ਰਵੀਨ ਰੱਲ ਨੇ ਐੱਨ.ਐੱਸ.ਐੱਸ ਦੀ ਮਹੱਤਤਾ ਬਾਰੇ ਦੱਸਿਆ। ਸਿਮਰਨ ਨੇ ਐੱਨ.ਐੱਸ.ਐੱਸ ਗੀਤ ਸੁਣਾਇਆ। ਵਿਦਿਆਰਥੀਆਂ ਨੇ ਵੇਸਟ ਮਟੀਲੀਅਲ ਨਾਲ ਬਣਿਆ ਸਮਾਨ ਵੀ ਪ੍ਰਸਤੁਤ ਕੀਤਾ ਜਿਸ ਵਿੱਚ ਸੰਦੀਪ, ਸਿਧਾਰਥ ਤੇ ਰਾਘਵ ਨੂੰ ਕ੍ਰਮਵਾਰ ਪਹਿਲੇ ਦੂਜੇ ਤੇ ਤੀਜੇ ਸਥਾਨ ਲਈ ਚੁਣਿਆ ਗਿਆ। ਐੱਨ.ਐੱਸ.ਐੱਸ ਅਫ਼ਸਰ ਪ੍ਰੋ. ਵਿਪਨ ਨੇ ਸਾਲ 2023-24 ਦੀਆਂ ਸਮੁੱਚੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ। ਮੰਚ ਸੰਚਾਲਨ ਪ੍ਰੋ. ਗੁਰਪ੍ਰੀਤ ਸਿੰਘ ਨੇ ਕੀਤਾ। ਇਸ ਮੌਕੇ ਡਾ. ਗੁਰਵਿੰਦਰ ਸਿੰਘ, ਮਨਮੰਤ ਸਿੰਘ ਲਾਇਬ੍ਰੇਰੀਅਨ, ਪ੍ਰੋ. ਉਂਕਾਰ ਸਿੱਧੂ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਇਨਕਲਾਬ ਮੇਲੇ ਦੀਆਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਤੀਯੋਗਤਾਵਾਂ ਆਯੋਜਿਤ
Next articleਪੋਸਟਰ ਮੇਕਿੰਗ ’ਚ ਹਰਜੋਤ ’ਤੇ ਸਲੋਗਨ ’ਚ ਕਿਰਨਜੋਤ ਕੌਰ ਰਹੀ ਅਵੱਲ ਇਨਕਲਾਬ ਫੈਸਟੀਵਲ ਦੇ ਸੰਦਰਭ ’ਚ ਮੁਕਾਬਲਾ ਕਰਵਾਇਆ