ਸਿੱਖ ਨੈਸ਼ਨਲ ਕਾਲਜ ਦੇ ਕੈਂਪਸ ‘ਚ ਫੁੱਲਦਾਰ ਪੌਦੇ ਲਗਾਏ

ਨਵਾਂਸ਼ਹਿਰ/ਰਾਹੋਂ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਦਾ ਕਾਲਜ ਕੈਂਪਸ ਕੁਦਰਤੀ ਖ਼ੂਬਸੂਰਤੀ ਲਈ ਜਾਣਿਆ ਜਾਂਦਾ ਹੈ। ਸੋ ਇਸ ਕੈਂਪਸ ਦੀ ਸੁੰਦਰਤਾ ਤੇ ਕੁਦਰਤੀ ਦਿੱਖ ਨੂੰ ਹੋਰ ਵੀ ਬੜਾਵਾ ਦੇਣ ਲਈ ਕਾਲਜ ਦੇ ਬਾਗਬਾਨੀ ਕਰਮਚਾਰੀਆਂ ਵੱਲੋਂ ਵੱਖ-ਵੱਖ ਕਿਸਮਾਂ ਦੇ ਰੰਗ-ਬਿਰੰਗੇ ਮੌਸਮੀ ਫੁੱਲਾਂ ਦੇ ਪੌਦੇ ਕਾਲਜ ਨੂੰ ਭੇਟ ਕੀਤੇ ਗਏ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਅਤੇ ਸਾਥੀ ਸਹਿਕਰਮੀਆਂ ਨੇ ਕਾਲਜ ਕੈਂਪਸ ਦੀਆਂ ਕਿਆਰੀਆਂ ਤੇ ਗਮਲਿਆਂ’ਚ ਇਹ ਪੌਦੇ ਲਗਾਏ। ਸਾਥੀ ਸਹਿਕਰਮੀਆਂ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਆਖਿਆ ਕਿ ਫ਼ੁੱਲ ਦੀ ਦਿੱਖ, ਸੁੰਦਰਤਾ ਤੇ ਖੁਸ਼ਬੂ ਜਿੱਥੇ ਮਨ ਨੂੰ ਮੋਂਹਦੀ ਤਰੋ-ਤਾਜ਼ਗੀ ਪ੍ਰਦਾਨ ਕਰਦੀ ਹੈ ਉੱਥੇ ਸਾਨੂੰ ਨਾਕਾਰਾਤਮਕਤਾ ਦੇ ਰਾਹ ਤੋਂ ਮੋੜ ਸਾਕਾਰਾਤਮਕਤਾ ਵੱਲ ਵੀ ਤੋਰਦੀ ਹੈ। ਸੋ ਹਰ ਵਿਅਕਤੀ ਨੂੰ ਆਪਣੇ ਰਹਿਣ ਬਸੇਰੇ, ਕੰਮ‌ ਵਾਲੀ ਜਗ੍ਹਾ ਜਾਂ ਜਨਤਕ ਅਦਾਰਿਆਂ ‘ਤੇ ਕੁਦਰਤੀ ਸੁਹੱਪਣ ਬਣਾਈ ਰੱਖਣ ਨੂੰ ਤਰਜੀਹ ਦੇਣੀ ਚਾਹੀਦੀ ਹੈ।ਇਸ ਕਾਰਜ ਲਈ ਸ੍ਰੀ ਦਿਨੇਸ਼ ਕੁਮਾਰ ਨੇ ਮਾਲੀ ਤੌਰ ‘ਤੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਸ ਮੌਕੇ ਡਾ. ਹਰਜੋਤ ਸਿੰਘ, ਪਰਮਜੀਤ ਸਿੰਘ (ਦਫ਼ਤਰ ਸੁਪ੍ਰਿੰਟੈਂਡੈਂਟ), ਅਮਨਦੀਪ ਸਿੰਘ (ਅਕਾਊਂਟੈਂਟ), ਬਲਜਿੰਦਰ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ, ਸੀਤਾ ਰਾਮ,ਮਨਜੀਤ ਸਿੰਘ ਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਠਵਾਂ ਵੱਡੇ ਦਿਨ ਦਾ ਪਵਿੱਤਰ ਸਮਾਗਮ ਪਿੰਡ ਧੀਣਾ, ਜਲੰਧਰ ਕੈਂਟ ( ਜਲੰਧਰ ) ਵਿਖੇ 21 ਦਸੰਬਰ ਦੀ ਬਜਾਏ 23 ਦਸੰਬਰ ਨੂੰ ਮਨਾਇਆ ਜਾਏਗਾ।
Next articleਤੈਅ ਸਮੇਂ ਅੰਦਰ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ ਵਿਕਾਸ ਕਾਰਜ – ਅਵਨੀਤ ਕੌਰ