ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ) ਸਿੱਖ ਨੈਸ਼ਨਲ ਕਾਲਜ ਬੰਗਾ ਦੇ ਐੱਨ.ਐੱਸ.ਐੱਸ ਯੂਨਿਟ ਵੱਲੋਂ ਦੇ ਬਲੱਡ ਸੈਂਟਰ ਆਫ਼ ਆਰਥੋਨੋਵਾ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਵਿਸ਼ਾਲ ਸ੍ਵੈ-ਇੱਛਕ ਖ਼ੂਨਦਾਨ ਕੈਂਪ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀ ਰਹੇ ਸ. ਭਜਨ ਸਿੰਘ ਸਾਧੜਾ ਵਾਸੀ ਇੰਗਲੈਂਡ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਪ੍ਰਿੰਸੀਪਲ ਸਾਹਿਬ ਨੇ ਸ. ਭਜਨ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਿੰ. ਡਾ. ਤਰਸੇਮ ਸਿੰਘ ਨੇ ਕਿਹਾ ਕਿ ਖ਼ੂਨ ਦਾਨ ਇੱਕ ਮਹਾਂਦਾਨ ਹੈ ਤੇ ਇਸ ਨਾਲ ਅਸੀਂ ਕਿਸੇ ਵੀ ਮਨੁੱਖ ਦੇ ਜੀਵਨ ਦੀ ਬੁਝਦੀ ਹੋਈ ਜੀਵਨ ਜੋਤ ਨੂੰ ਮੁੜ ਤੋਂ ਜਗਾ ਸਕਦੇ ਹਾਂ। ਸ. ਭਜਨ ਸਿੰਘ ਨੇ ਇਸ ਨੇਕ ਕਾਰਜ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਤੇ ਇਹੋ ਜਿਹੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਆ। ਇਸ ਖ਼ੂਨਦਾਨ ਕੈਂਪ ‘ਚ ਲਗਪਗ 50 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ ਤੇ ਖ਼ੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਤੇ ਮੈਡਲ ਦੇ ਕੇ ਮੁੱਖ ਮਹਿਮਾਨ ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਕੈਂਪ ਨੂੰ ਨੇਪਰੇ ਚਾੜ੍ਹਨ ਲਈ ਮਨਦੀਪ ਸਿੰਘ (ਪੰਜਾਬ ਪੁਲਿਸ) ਬਲੱਡ ਡੌਨਰ ਇੰਚਾਰਜ ਜਲੰਧਰ, ਦੀਪਕ ਅਹੂਜਾ, ਪੋਰਸ ਬਰਾੜ, ਡਾ. ਹਰਭਜਨ ਸਿੰਘ,ਅਨਿਲ ਕੁਮਾਰ,ਪ੍ਰੋ. ਵਿਪਨ ਤੇ ਡਾ. ਨਿਰਮਲਜੀਤ ਕੌਰ (ਦੋਵੇਂ ਐੱਨ.ਐੱਸ.ਐੱਸ ਅਫ਼ਸਰ) ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਮਨਮੰਤ ਸਿੰਘ ਲਾਇਬ੍ਰੇਰੀਅਨ,ਪ੍ਰੋ. ਕਿਸ਼ੋਰ ਕੁਮਾਰ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਉਂਕਾਰ ਸਿੱਧੂ ਸਮੇਤ ਐੱਨ.ਐੱਸ.ਐੱਸ ਵਲੰਟੀਅਰ ਈਸ਼ ਅਰੋੜਾ, ਯੁਵਰਾਜ ਕੋਹਲੀ, ਮਨਜਿੰਦਰ ਕੌਰ, ਨਵਨੀਤ ਕੌਰ, ਗਾਇਤ੍ਰੀ, ਰਣਜੀਤ ਕੁਮਾਰ, ਅਰਸ਼ਦੀਪ, ਗੁਰਪ੍ਰੀਤ ਸਿੰਘ ਤੇ ਆਸਾ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly