ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ

ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਸਭਾ(ਵਿਦਿਆਰਥੀ) ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਸਮਾਗਮ ‘ਚ ਡਾ. ਇੰਦੂਰੱਤੀ, ਪ੍ਰੋ. ਆਬਿਦ ਵਕਾਰ, ਡਾ. ਕਮਲਦੀਪ ਕੌਰ, ਡਾ. ਸੁਨਿਧੀ ਮਿਗਲਾਨੀ, ਡਾ.ਗੁਰਵਿੰਦਰ ਸਿੰਘ ਨੇ ਵਿਸ਼ੇਸ਼ ਤੌਰ’ ਤੇ ਸ਼ਿਰਕਤ ਕੀਤੀ।ਇਸ ਮੌਕੇ ਵਿਦਿਆਰਥੀਆਂ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਭਾਸ਼ਣ, ਕਵਿਤਾਵਾਂ ਤੇ ਗੀਤ ਦੀਆਂ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮਨੁੱਖ ਦਾ ਬੌਧਿਕ ਵਿਕਾਸ ਮਾਤ ਭਾਸ਼ਾ ਤੋਂ ਬਿਨ੍ਹਾਂ ਸੰਭਵ ਨਹੀਂ, ਇਸ ਲਈ ਕਿਸੇ ਵੀ ਮਨੁੱਖ ਨੂੰ ਮਾਤ ਭਾਸ਼ਾ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜ਼ਿੰਦਗੀ ‘ਚ ਜਿੰਨੀ ਅਹਿਮੀਅਤ ਜਨਮ ਦੇਣ ਵਾਲੀ ਮਾਂ ਦੀ ਹੈ ਓਨੀ ਹੀ ਮਾਂ ਬੋਲੀ ਪੰਜਾਬੀ ਦੀ ਹੈ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪੋਸਟਰ ਅਤੇ ਅੱਖਰਕਾਰੀ ਆਦਿ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜੋ ਕਿ ਭਰਪੂਰ ਖਿੱਚ ਦਾ ਕੇਂਦਰ ਰਹੀ ਤੇ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਹਿਦ ਵੀ ਲਿਆ।ਡਾ. ਨਿਰਮਲਜੀਤ ਕੌਰ ਮੁਖੀ ਪੰਜਾਬੀ ਵਿਭਾਗ ਨੇ ਧੰਨਵਾਦ ਕਰਦਿਆਂ ਆਖਿਆ ਕਿ ਆਪਣੀ ਹੋਂਦ ਦਾ ਇੱਕ ਵਿਲੱਖਣ ਇਤਿਹਾਸ ਸਾਂਭੀ ਬੈਠੀ ਮਾਂ ਬੋਲੀ ਪੰਜਾਬੀ ਦੀ ਚੜ੍ਹਤ ਦਾ ਪਰਚਮ ਹਮੇਸ਼ਾ ਬੁਲੰਦ ਰੱਖਾਂਗੇ। ਪ੍ਰੋਗਰਾਮ ਦੌਰਾਨ ਪੇਸ਼ਕਾਰੀਆਂ ਦੇਣ ਵਾਲੇ ਤੇ ਪ੍ਰਦਰਸ਼ਨੀ ਵਾਲੇ ਵਿਦਿਆਰਥੀਆਂ ਵਿੱਚੋ ਕੋਮਲ, ਤਜਿੰਦਰ, ਲੱਛਮੀ, ਮੋਨਿਕਾ, ਤਾਨੀਆ ਹਰਪ੍ਰੀਤ ਕੌਰ,ਏਰੀਕਾ ਆਦਿ ਸਹੋਤਾ, ਹਰਮਨ, ਹੀਨਾ, ਸੁਖਮਨਵੀਰ ਸਿੰਘ, ਕਾਵਿਆ, ਤਰਨਪ੍ਰੀਤ, ਮਨੀਸ਼ਾ, ਰਾਹੁਲ, ਅਮਰਦੀਪ ਕੌਰ, ਸੁਹਾਨੀ, ਨਵਜੋਤ ਅਤੇ ਇੰਦਰਪ੍ਰੀਤ ਪ੍ਰੋ. ਓਕਾਰ ਸਿੱਧੂ, ਪ੍ਰੋ. ਮਨਰਾਜ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਪ੍ਰੋ. ਤਜਿੰਦਰ ਸਿੰਘ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰੋ ਪੂਜਾ, ਪ੍ਰੋ. ਹਰਪਾਲ ਕੌਰ, ਪ੍ਰੋ ਹਰਪ੍ਰੀਤ ਕੌਰ ਸਮੇਤ ਪੰਜਾਬੀ ਸਾਹਿਤ ਸਭਾ ਦੇ ਆਹੁਦੇਦਾਰ ਗੁਰਪ੍ਰੀਤ ਸਿੰਘ, ਸਿਮਰਨ, ਆਸਾ ਸਿੰਘ ਤੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਰੋਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਫਾਸ਼ੀਵਾਦ ਵਿਰੋਧੀ ਫਰੰਟ ਵੱਲੋਂ ਆਦਿਵਾਸੀਆਂ ਦੇ ਕਤਲਾਂ ਅਤੇ ਉਜਾੜੇ ਵਿਰੁੱਧ ਮੁਜਾਹਰਾ
Next articleਪੋਕਸੋ ਐਕਟ ਅਤੇ ਜੁਵੇਨਾਇਲ ਜਸਟਿਸ ਐਕਟ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਾਇਆ