ਸਿੱਖ ਨੈਸ਼ਨਲ ਕਾਲਜ ਬੰਗਾ ਵੱਲੋਂ ਪ੍ਰੋ. ਗੁਰਪ੍ਰੀਤ ਸਿੰਘ ਲਈ ਵਿਦਾਇਗੀ ਸਮਾਗਮ ਆਯੋਜਿਤ

ਨਵਾਂਸ਼ਹਿਰ/ਬੰਗਾ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ ਬੰਗਾ ਨੂੰ 10 ਵਰ੍ਹੇ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਕਾਲਜ ਦੇ ਮਿਹਨਤਕਸ਼ ਅਧਿਆਪਕ ਪ੍ਰੋ. ਗੁਰਪ੍ਰੀਤ ਸਿੰਘ ਲਈ ਇੱਕ ਵਿਦਾਇਗੀ ਸਮਾਗਮ ਕਾਲਜ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਰਹਿਨੁਮਾਈ ਹੇਠ ਸਮੂਹ ਸਟਾਫ਼ ਵੱਲੋਂ ਆਯੋਜਿਤ ਕੀਤਾ ਗਿਆ। ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਪ੍ਰਿੰ. ਡਾ ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਕਾਲਜ ਦੇ ਪੰਜਾਬੀ,ਸੰਗੀਤ ਤੇ ਸੱਭਿਆਚਾਰ ਵਿਭਾਗ ਨੂੰ ਬਿਹਤਰੀਨ ਤੇ ਲਾਮਿਸਾਲ ਸੇਵਾਵਾਂ ਦੇਣ ਉਪਰੰਤ ਪ੍ਰੋ. ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਕੋਲ ਨਿਊਜ਼ੀਲੈਂਡ ਜਾ ਰਹੇ ਹਨ ਤੇ ਇਨ੍ਹਾਂ ਸ਼ਾਨਦਾਰ ਸੇਵਾਵਾਂ ਬਦਲੇ ਪ੍ਰੋ. ਗੁਰਪ੍ਰੀਤ ਸਿੰਘ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋ. ਗੁਰਪ੍ਰੀਤ ਸਿੰਘ ਭਾਵੇਂ ਵਿਦੇਸ਼ ‘ਚ ਹੋਣਗੇ ਪਰ ਕਿਸੇ ਨਾ ਕਿਸੇ ਮਾਧਿਅਮ ਰਾਹੀਂ ਉਹ ਸੰਸਥਾ ਨਾਲ ਜੁੜੇ ਰਹਿਣਗੇ ਕਿਉਂਕਿ ਉਨ੍ਹਾਂ ਦੀ ਘਾਟ ਨੂੰ ਪੂਰੀ ਕਰਨਾ ਕੋਈ ਸੌਖੀ ਗੱਲ ਨਹੀਂ ਤੇ ਉਹ ਹੁਣ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਦੇ ਅਗਜੈਕਟਿਵ ਮੈਂਬਰ ਵੀ ਹਨ। ਪੰਜਾਬੀ ਵਿਭਾਗ ਦੇ ਮੁਖੀ ਡਾ. ਨਿਰਮਲਜੀਤ ਕੌਰ ਨੇ ਵੀ ਕਿਹਾ ਕਿ ਪ੍ਰੋ. ਗੁਰਪ੍ਰੀਤ ਸਿੰਘ ਹੁਰਾਂ ਨੇ ਆਪਣੀਆਂ ਸੇਵਾਵਾਂ ਦੌਰਾਨ ਅਨੇਕਾਂ ਸ਼ਲਾਘਾਯੋਗ ਪ੍ਰਾਪਤੀਆਂ ਕਾਲਜ ਦੀ ਝੋਲੀ ਪਾਈਆਂ ਜਿਨ੍ਹਾਂ ਵਿੱਚ ਕਾਲਜ ਨੂੰ ਚਾਰ ਵਾਰ ਯੂਥ ਫੈਸਟੀਵਲ ਚੈਂਪੀਅਨ ਬਣਾਉਣਾ ਖ਼ਾਸ ਰਿਹਾ ਹੈ। ਸਮਾਗਮ ਦੌਰਾਨ ਬੋਲਦਿਆਂ ਪ੍ਰੋ. ਆਬਿਦ ਵੱਕਾਰ ਨੇ ਵੀ ਕਾਲਜ ਦੇ ਪੱਤਰਕਾਰੀ ਵਿਭਾਗ ਲਈ ਕੀਤੀਆਂ ਬਿਹਤਰੀਨ ਸੇਵਾਵਾਂ ਲਈ ਪ੍ਰੋ. ਗੁਰਪ੍ਰੀਤ ਸਿੰਘ ਨੂੰ ਸਰਹਾਇਆ। ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਪ੍ਰੋ. ਤਜਿੰਦਰ ਸਿੰਘ ਨੇ ਪ੍ਰੋ. ਗੁਰਪ੍ਰੀਤ ਸਿੰਘ ਦੇ ਕਾਲਜ ਵਿਚਲੇ ਸੁਨਹਿਰੀ ਕਾਲ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਕਾਲਜ ਵੱਲੋਂ ਸਨਮਾਨ ਚਿੰਨ੍ਹ ਤੇ ਸਮੂਹ ਸਟਾਫ਼,ਵਿਭਾਗ ਤੇ ਕਾਲਜੀਏਟ ਸਕੂਲ ਵੱਲੋਂ ਕੀਮਤੀ ਤੋਹਫ਼ੇ ਭੇਟ ਕੀਤੇ ਗਏ ਪ੍ਰੋ. ਗੁਰਪ੍ਰੀਤ ਸਿੰਘ ਨੂੰ ਭਵਿੱਖ ਲਈ ਸ਼ੁੱਭ ਇਛਾਵਾਂ ਭੇਟ ਕੀਤੀਆਂ ਗਈਆਂ। ਸਮਾਗਮ ਨੂੰ ਚਾਰ-ਚੰਨ ਲਾਉਂਦੀਆਂ ਸ਼ਾਹਿਦ ਅਲੀ, ਇੰਦਰਪ੍ਰੀਤ ਕੌਰ, ਯੁਵਰਾਜ ਸਿੱਧੂ, ਆਦੀ ਤੇ ਸਾਥੀਆਂ ਵੱਲੋਂ ਆਪਣੇ ਅਜ਼ੀਜ਼ ਅਧਿਆਪਕ ਲਈ ਗੀਤ ਪ੍ਰਸਤੁਤ ਕੀਤੇ ਗਏ। ਸ਼ਾਹਿਦ ਅਲੀ ਵੱਲੋਂ ਗਾਏ ਗੀਤ “ਬਹੁਤਾ ਰੋਣਗੇ ਦਿਲਾਂ ਦੇ ਜਾਨੀ, ਮਾਪੇ ਤੈਨੂੰ ਘੱਟ ਰੋਣਗੇ” ਨੇ ਸਾਰਿਆਂ ਨੂੰ ਭਾਵੁਕ ਹੋਣ ਲਈ ਮਜਬੂਰ ਕਰ ਦਿੱਤਾ। ਪ੍ਰੋ. ਗੁਰਪ੍ਰੀਤ ਸਿੰਘ ਨੇ ਕਾਲਜ ਵੱਲੋਂ ਦਿੱਤੇ ਐਡੇ ਮਾਣ ਸਤਿਕਾਰ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਐਨੇ ਜੋਗਾ ਨਹੀਂ ਸੀ ਜਿੰਨੇ ਜੋਗਾ ਮੈਨੂੰ ਇਸ ਕਾਲਜ ਨੇ ਕੀਤਾ ਹੈ।ਅੰਤ ਵਿਦਿਆਰਥੀਆਂ ਵੱਲੋਂ ਫੁੱਲਾਂ ਦੇ ਹਾਰ ਪਹਿਨਾ ਕੇ ਪ੍ਰੋ. ਗੁਰਪ੍ਰੀਤ ਸਿੰਘ ਨੂੰ ਵਿਦਾ ਕੀਤਾ ਗਿਆ ਤੇ ਸਮੂਹ ਟੀਚਿੰਗ ਸਟਾਫ਼ ਵੱਲੋਂ ਅਨਮੋਲ ਰੈਸਟੋਰੈਂਟ ਵਿਖੇ ਪ੍ਰੋ. ਗੁਰਪ੍ਰੀਤ ਸਿੰਘ ਲਈ ਇੱਕ ਸ਼ਾਨਦਾਰ ਪਾਰਟੀ ਆਯੋਜਿਤ ਕੀਤੀ ਗਈ। ਇਸ ਮੌਕੇ ਪੱਤਰਕਾਰ ਨਰਿੰਦਰ ਮਾਹੀ,ਸੁਰਿੰਦਰ ਕਰਮ,ਡਾ. ਹਰਜੋਤ ਸਿੰਘ,ਡਾ. ਸੁਨਿਧੀ ਮਿਗਲਾਨੀ,ਡਾ. ਕਮਲਦੀਪ ਕੌਰ,ਪ੍ਰੋ. ਅੰਮ੍ਰਿਤ ਕੌਰ,ਡਾ. ਰਾਜੇਸ਼ ਸ਼ਰਮਾ, ਪਰਮਜੀਤ ਸਿੰਘ,ਡਾ. ਨਵਨੀਤ ਕੌਰ,ਪ੍ਰੋ. ਤਵਿੰਦਰ ਕੌਰ,ਮਨਮੰਤ ਸਿੰਘ ਲਾਇਬ੍ਰੇਰੀਅਨ,ਜਤਿੰਦਰ ਮੋਹਣ ਸਮੇਤ ਕਾਲਜ ਦਾ ਸਮੁੱਚਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਜਿਲਾ ਤਾਈਕਵਾਂਡੋ ਤੇ ਕਰਾਟੇ ਕਨਵੀਨਰ ਅਜੇ ਕੁਮਾਰ ਅਤੇ ਸਟੇਟ ਜੇਤੂ ਖਿਡਾਰੀਆਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤਾ ਗਿਆ
Next articleਕੰਪਿਊੁਟਰ ਟਾਈਪਿਸਟ ਦੀ ਬ੍ਰੇਨ ਅਟੈਕ ਨਾਲ ਹੋਈ ਮੌਤ ਪੁੱਤਰ ਦਾ ਸਦਮਾ ਨਾ ਸਹਾਰਦਿਆਂ ਪਿਤਾ ਨੇ ਵੀ ਦਮ ਤੋੜਿਆ