ਸਿੱਖ ਨੈਸ਼ਨਲ ਕਾਲਜ ਬੰਗਾ ਦੇ ਕਾਮਰਸ ਵਿਭਾਗ ਵਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪੀ ਜੀ ਡਿਪਾਰਟਮੈਂਟ ਆਫ ਕਾਮਰਸ ਵਲੋਂ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ‘ਕਰੀਅਰ ਪ੍ਰੇਰਨਾ ਅਤੇ ਉੱਦਮੀ ਮਾਨਸਿਕਤਾ’ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਪ੍ਰਮੁੱਖ ਪ੍ਰਵਕਤਾ ਵਜੋਂ ਚਰਨ ਕਮਲ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਚਰਨ ਕਮਲ ਨੇ ਕਿਹਾ ਕਿ ਨੋਜਵਾਨਾਂ ਨੂੰ ਅੱਜ ਦੇ ਮੁਕਾਬਲੇ ਦੇ ਯੁੱਗ ‘ਚ ਸਮੇਂ ਦੇ ਹਾਣੀ ਬਣਕੇ ਚੱਲਣਾ ਚਾਹੀਦਾ ਹੈ ਤੇ ਕਿਤਾਬੀ ਸਿੱਖਿਆ ਹਾਸਲ ਕਰਨ ਦੇ ਨਾਲ-ਨਾਲ ਆਤਮ ਵਿਸ਼ਵਾਸੀ ਬਣਨਾ ਚਾਹੀਦਾ ਹੈ। ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਵਿਦਿਆਰਥੀ ਕਿਵੇਂ ਆਪਣੇ ਛੋਟੇ ਬਿਜ਼ਨੈੱਸ ਸਥਾਪਿਤ ਕਰ ਸਕਦੇ ਹਨ। ਸੈਮੀਨਾਰ ਦੌਰਾਨ ਪ੍ਰਵਕਤਾ ਨੇ ਕਿਹਾ ਕਿ ਮਾਲਕ ਬਣ ਕੇ ਦੂਜਿਆਂ ਲਈ ਰੁਜਗਾਰ ਦੇ ਮੌਕੇ ਪੈਦਾ ਕਰੋ। ਅਖੀਰ ਵਿੱਚ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਵਲੋਂ ਮੁੱਖ ਪ੍ਰਵਕਤਾ ਚਰਨ ਕਮਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੰਚ ਦਾ ਸੰਚਾਲਨ ਬੀ-ਕਾਮ ਸਮੈਸਟਰ ਪੰਜਵੇ ਦੀ ਵਿਦਿਆਰਥਣ ਪਰਮਜੀਤ ਕੌਰ ਵਲੋਂ ਕੀਤਾ ਗਿਆ। ਵਿਭਾਗ ਮੁਖੀ ਡਾਕਟਰ ਕਮਲਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਡਾਕਟਰ ਦਵਿੰਦਰ ਕੌਰ, ਪ੍ਰੋ ਰਮਨਦੀਪ ਕੌਰ, ਪ੍ਰੋ ਮਨਰਾਜ ਕੌਰ, ਪ੍ਰੋ ਹਰਦੀਪ ਕੌਰ, ਪ੍ਰੋ ਪ੍ਰਿਆ ਲੱਧੜ, ਪ੍ਰੋ ਅਵਨੀਤ ਕੌਰ, ਪ੍ਰੋ ਮਨੀਸ਼ਾ, ਪ੍ਰੋ ਗੁਰਿੰਦਰ ਕੌਰ, ਪ੍ਰੋ ਜਸਦੀਪ ਕੌਰ ਤੇ ਕਾਮਰਸ ਵਿਭਾਗ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮਾਨਯੋਗ ਸੁਪਰੀਮ ਕੋਰਟ ਨੇ ਐਸ ਸੀ/ਐਸ ਟੀ ਕੋਟੇ ‘ਚ ਉਪ ਸ਼੍ਰੇਣੀ ਬਣਾਉਣ ਨੂੰ ਦਿੱਤੀ ਮਨਜੂਰੀ ਇਕ ਛੜਯੰਤਰ ਦਾ ਹਿੱਸਾ ਹੈ – ਕੁਲਵੰਤ ਭੂਨੋਂ
Next articleਕੈਬਨਿਟ ਮੰਤਰੀ ਜਿੰਪਾ ਨੇ ਪਿੰਡ ਡਾਡਾ ਦੇ ਜੰਗਲਾਂ ’ਚ ਡਰੋਨ ਰਾਹੀਂ ਸੀਡ ਬਾਲਸ ਵੰਡਣ ਦੀ ਕਰਵਾਈ ਸ਼ੁਰੂਆਤ