ਸਿੱਖ ਮਿਸ਼ਨਰੀ ਕਾਲਜ ਵੱਲੋਂ ਧਾਰਮਿਕ ਮੁਕਾਬਲੇ ਕਰਵਾਏ ਗਏ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਿੱਖ ਧਰਮ ਦੇ ਪ੍ਰਚਾਰ- ਪ੍ਰਸਾਰ ਵਿੱਚ ਮੋਹਰੀ ਸੰਸਥਾ ਸਿੱਖ ਮਿਸ਼ਨਰੀ ਕਾਲਜ ਰਜਿ. ਲੁਧਿਆਣਾ ਵੱਲੋਂ ਧਰਮ ਪ੍ਰਚਾਰ ਲਈ ਨਵੇਂ ਪ੍ਰਚਾਰਕ ਪੈਦਾ ਕਰਨ ਲਈ ਹਰ ਸਾਲ ਧਾਰਮਿਕ ਮੁਕਾਬਲੇ ਕਰਵਾਏ ਜਾਂਦੇ ਹਨ। ਜਿਸ ਵਿੱਚ ਕੀਰਤਨ, ਲੈਕਚਰ ,ਕਵਿਤਾ, ਵਾਰਤਾਲਾਪ ਅਤੇ ਸ਼ਬਦ ਵੀਚਾਰ ਮੁਕਾਬਲੇ ਕਰਵਾਏ ਜਾਂਦੇ ਹਨ। ਸਿੱਖ ਮਿਸ਼ਨਰੀ ਕਾਲਜ ਜੋ਼ਨ ਹੁਸ਼ਿਆਰਪੁਰ ਵੱਲੋਂ ਇੰਟਰ ਸਰਕਲ ਧਾਰਮਿਕ ਮੁਕਾਬਲੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ  ਅਧੀਨ ਟਿੱਬਾ ਸਾਹਿਬ ਵਿਖੇ ਕਰਵਾਏ ਗਏ । ਜਿਸ ਵਿੱਚ ਸਰਕਲ ਚੱਬੇਵਾਲ ਅਤੇ ਸਰਕਲ ਪੁਰਹੀਰਾ ਨੇ ਭਾਗ ਲਿਆ ।ਚੱਬੇਵਾਲ ਸਰਕਲ ਵਿੱਚੋਂ ਮਿਸ਼ਨਰੀ ਸ਼ਬਦ ਵੀਚਾਰ ਵਿੱਚ ਬੀਬੀ ਅਮਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਸੈਕੈਂਡਰੀ ਕੀਰਤਨ ਵਿੱਚ ਜਸਮਨਪ੍ਰੀਤ ਕੌਰ ਨੇ, ਮਿਡਲ ਗਰੁੱਪ ਕੀਰਤਨ ਵਿੱਚ ਸਾਹਿਬਜੋਤ ਸਿੰਘ ਨੇ, ਪ੍ਰਾਇਮਰੀ ਕਵਿਤਾ ਵਿੱਚ ਜਸਮੀਤ ਸਿੰਘ ਨੇ ਅਤੇ ਸੀਨੀਅਰ ਸੈਕੰਡਰੀ ਵਾਰਤਾਲਾਪ ਵਿੱਚ ਮਨਵੀਰ ਸਿੰਘ ਤੇ ਸਾਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪੁਰਹੀਰਾਂ ਸਰਕਲ ਵਿੱਚੋਂ ਮਿਸ਼ਨਰੀ ਲੈਕਚਰ ਮੁਕਾਬਲੇ ਵਿੱਚ ਸੁਰਿੰਦਰ ਕੌਰ ਨੇ, ਸੀਨੀਅਰ ਸੈਕੈਂਡਰੀ ਲੈਕਚਰ ਮੁਕਾਬਲੇ ਵਿੱਚ ਗੁਰਕਿਰਨ ਕੌਰ ਨੇ, ਮਿਡਲ ਕਵਿਤਾ ਵਿੱਚ ਮਨਸੁਖ ਕੌਰ ਨੇ , ਪ੍ਰਾਇਮਰੀ ਵਾਰਤਾਲਾਪ ਵਿੱਚ ਮਹਿਤਾਬ ਸਿੰਘ ਤੇ ਸਾਥੀ , ਮਿਡਲ ਵਾਰਤਾਲਾਪ ਵਿੱਚ ਜਸਮੀਨ ਕੌਰ ਤੇ ਸਾਥੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪੁਰਹੀਰਾ ਸਰਕਲ ਵੱਲੋਂ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ , ਨੰਦਾਚੌਰ ਦੇ ਵਿਦਿਆਰਥੀਆਂ ਨੇ ਧਾਰਮਿਕ ਮੁਕਾਬਲਿਆਂ ਵਿੱਚ ਭਾਗ ਲਿਆ ।ਇਸ ਮੌਕੇ ਜਜਮੈਂਟ ਦੀ ਸੇਵਾ ਅਵਤਾਰ ਸਿੰਘ ਭੁੰਗਰਨੀ, ਕਰਨੈਲ ਸਿੰਘ ਧਮਾਈ, ਪ੍ਰਿ. ਗੁਰਪ੍ਰੀਤ ਸਿੰਘ, ਲਾਲ ਸਿੰਘ, ਗੁਰਚਰਨ ਸਿੰਘ ਜਿੰਦ , ਅਵਤਾਰ ਸਿੰਘ ਡਿਵਿੱਡਾ ਰਹਾਣਾ, ਵਰਿੰਦਰ ਕੌਰ ਵੱਲੋਂ ਨਿਭਾਈ ਗਈ। ਇਸ ਮੌਕੇ ਪ੍ਰੋਗਰਾਮ ਦੀ ਤਿਆਰੀ ਕਰਨ ਵਾਲੇ ਗੁਰਚਰਨ ਸਿੰਘ ਜਿੰਦ ਅਤੇ ਮਿਸ਼ਨਰੀ ਕਾਲਜ ਵੱਲੋਂ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਮਨਜੀਤ ਸਿੰਘ, ਜਸਵੀਰ ਸਿੰਘ ਅਤੇ ਬਲਵੀਰ ਸਿੰਘ ਆਦਿ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਹਰਜਿੰਦਰ ਸਿੰਘ ਢੱਡੇ ਫਤਹ ਸਿੰਘ ਅਤੇ ਆਜੈਪਾਲ ਸਿੰਘ ਨੇ ਨਿਭਾਈ। ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਦੇ ਜੋ਼ਨਲ ਆਰਗੇਨਾਈਜਰ ਅਵਤਾਰ ਸਿੰਘ ਬ੍ਰਹਮਜੀਤ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ , ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਿਸ਼ਨਰੀ ਮੈਂਬਰਾਂ ਦਾ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਅਸਲਾਮਾਬਾਦ , ਨਰਿੰਦਰ ਸਿੰਘ ਸਰਕਲ ਇੰਚਾਰਜ, ਪਰਗਟ ਸਿੰਘ, ਬੀਬੀ ਪਰਮਜੀਤ ਕੌਰ ਆਦਿ ਨੇ ਵੀ ਸ਼ਮੂਲੀਅਤ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly