ਸਿੱਖ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਖਾਲਸਾ (ਕੈਨੇਡਾ) ਦੀ ਜਨਮ ਦਿਨ ’ਤੇ ਪੌਦੇ ਲਗਾਓ ਮੁਹਿੰਮ ਦੀ ਇਲਾਕੇ ਭਰ ’ਚ ਚਰਚਾ

ਅੱਪਰਾ, ਸਮਾਜ ਵੀਕਲੀ- ਸਿੱਖ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਖਾਲਸਾ ਦੁਆਰਾ ਆਪਣੇ ਜਨਮ ਦਿਨ ’ਤੇ ਪੌਦੇ ਲਗਾਉਣ ਦੀ ਨਵੀਂ ਪਿਰਤ ਪਾਈ ਜਾ ਰਹੀ, ਜਿਸ ਦੀ ਇਲਾਕੇ ਭਰ ’ਚ ਚਰਚਾ ਹੋ ਰਹੀ ਹੈ। ਇੱਕ ਵੱਡੇ ਸਿੱਖ ਇਤਿਹਾਸਕਾਰ ਹੋਣ ਦੇ ਨਾਲ ਨਾਲ ਇੱਕ ਵੱਡੇ ਸਮਾਜ ਸੇਵਕ ਵੀ ਹਨ ਗਿਆਨੀ ਸੋਹਣ ਸਿੰਘ ਖਾਲਸਾ। ਸਿੱਖ ਇਤਿਹਾਸਕਾਰਾਂ ਤੇ ਸਮਾਜ ਸੇਵਕਾਂ ਦੀ ਦੁਨੀਆਂ ’ਚ ਸੋਹਣ ਸਿੰਘ ਖਾਲਸਾ ਇੱਕ ਵੱਡਾ ਤੇ ਨਾਮੀ ਨਾਂ ਹੈ। ਕੈਨੇਡਾ ’ਚ ਰਹਿਣ ਦੇ ਨਾਲ ਨਾਲ ਉਨਾਂ ਦਾ ਦਿਲ ਪੰਜਾਬ ਦੀ ਬਿਹਤਰੀ ਤੇ ਸਲਾਮਤੀ ਲਈ ਹਮੇਸ਼ਾ ਧੜਕਦਾ ਰਹਿੰਦਾ ਹੈ।

ਜਿਸ ਕਾਰਣ ਉਹ ਪੰਜਾਬ ’ਚ ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਸੋਹਣ ਲਾਲ ਤੋਂ ਗਿਆਨੀ ਸੋਹਣ ਸਿੰਘ ਖਾਲਸਾ ਬਣ ਕੇ ਸਿੱਖ ਇਤਿਹਾਸ ਦੀ ਸੇਵਾ ਕਰ ਰਹੇ ਸਿੱਖ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਖਾਲਸਾ ਕੇਨੈਡਾ ਨੇ ਇੱਕ ਨਿਵੇਕਲੀ ਸ਼ੁਰਆਤ ਕਰਦਿਆਂ ਇਲਾਕੇ ਦੇ ਕਈ ਪਿੰਡਾਂ ’ਚ ਛਾਂਦਾਰ ਤੇ ਫ਼ਲਦਾਰ ਬੂਟੇ ਲਗਾਉਣ ਦੀ ਸ਼ੁਰਆਤ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਖਾਲਸਾ ਕੇਨੈਡਾ ਨੇ ਵਾਤਾਵਰਣ ਨੂੰ ਸ਼ੁੱਧ ਬਣਾਈ ਰੱਖਣ ਲਈ ਤੇ ਅਲੋਪ ਹੋ ਰਹੇ ਪੰਛੀਆਂ ਨੂੰ ਬਚਾਉਣ ਲਈ ਬੂਟੇ ਲਗਾਉਣਾ ਤੇ ਉਨਾਂ ਨੂੰ ਪਾਲਣਾ ਬਹੁਤ ਹੀ ਜਰੂਰੀ ਹੈ। ਉਨਾਂ ਅੱਗੇ ਦੱਸਿਆ ਕਿ ਹੁਣ ਤੱਕ ਫ਼ਲਦਾਰ ਤੇ ਛਾਂਦਾਰ ਬੂਟੇ ਲਗਭਗ 50 ਹਜ਼ਾਰ ਰੁਪਏ ਦੀ ਕੀਮਤ ਦੇ ਲਗਾ ਚੁੱਕੇ ਗਏ ਹਨ।

ਉਨਾਂ ਕਿਹਾ ਕਿ ਬੂਟੇ ਲਗਾਉਣ ਸਮੇਂ ਇਨਾਂ ਦੀ ਸਾਂਭ-ਸੰਭਾਲ ਕਰਨ ਦਾ ਅਹਿਦ ਵੀ ਆਮ ਲੋਕਾਂ ਤੋਂ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸਿੱਖ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਖਾਲਸਾ ਕੇਨੈਡਾ ਨੇ ਸਿਕਲੀਗੀਰ ਵਣਜਾਰੇ ਸਿੱਖਾਂ ਦੀ ਸਿੱਖ ਇਤਿਹਾਸ ਨੂੰ ਪੜਨ ਦੀ ਰੁਚੀ, ਉਨਾਂ ਲਈ ਰੁਜ਼ਾਰ ਦੇ ਮੌਕੇ ਪ੍ਰਦਾਨ ਕਰਨੇ, ਉਨਾਂ ਦੇ ਬੱਚਿਆਂ ਲਈ ਫੀਸਾਂ ਦਾ ਪ੍ਰਬੰਧ ਕਰਨਾ ਤੇ ਕੋਰੋਨਾ ਕਾਲ ਦੌਰਾਨ ਪੰਜਾਬੀਆਂ ਦੀ ਮੱਦਦ ਕਰਨਾ, ਅੱਪਰਾ ਦੀ ਸਹੀਦ ਭਗਤ ਸਿੰਘ ਪਾਰਕ ਲਈ ਬੂਟੇ ਪ੍ਰਦਾਨ ਕਰਨੇ, ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਸ਼ੈੱਡ ਦੀ ਸੇਵਾ ਕਰਨਾ, ਕੈਨੇਡਾ ’ਚ ਪੜਦੇ ਬੱਚਿਆਂ ਲਈ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਉਣਾ, ਬੇਰੁਜ਼ਗਾਰ ਵਿਦਿਆਰਥੀਆਂ ਨੂੰ ਰੁਜ਼ਗਾਰ ਲੱਭ ਕੇ ਦੇਣ, ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣਾ ਤੇ ਪਿੰਡ ਗੜੀ ਮਹਾਂ ਸਿੰਘ ਵਿਖੇ ਸਟਰੀਟ ਲਾਈਟਾਂ ਲਗਾਉਣ ਦੇ ਕਾਰਜ ਵੀ ਕਰ ਚੁੱਕੇ ਹਨ।

ਉਨਾਂ ਅੱਗੇ ਕਿਹਾ ਕਿ ਅਜਿਹੇ ਨੇਕ ਕਾਰਜ ਹਮੇਸ਼ਾ ਚਲਦੇ ਰਹਿਣੇ ਚਾਹੀਦੇ ਹਨ ਤੇ ਲੋੜਵੰਦਾਂ ਦੀ ਮੱਦਦ ਕਰਦੇ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਹਰ ਪੰਜਾਬੀ ਨੂੰ ਚਾਹੀਦਾ ਹੈ ਕਿ ਉਹ ਫ਼ਜੂਲ ਖਰਚੀ ਬੰਦ ਕਰਕੇ ਕਿਸੇ ਲੋੜਵੰਦ ਦੀ ਮੱਦਦ ਕਰਨ, ਸਮਾਜ ਸੇਵਾ ਦੇ ਕਾਰਜਾਂ ’ਚ ਵਧ-ਚੜ ਕੇ ਹਿੱਸਾ ਲੈਂਦੇ ਰਹਿਣ, ਇਹ ਹੀ ਸੱਭ ਤੋਂ ਵੱਡੀ ਇਨਸਾਨੀਅਤ ਹੈ। ਉਹ ਹਮੇਸ਼ਾ ਸਿੱਖ ਇਤਿਹਾਸ ਦੇ ਨਾਲ ਆਪਣੇ ਲਗਾਅ ਦੇ ਕਾਰਣ ਕਿਤਾਬਾਂ ਨਾਲ ਜੁੜੇ ਰਹਿੰਦੇ ਹਨ, ਜਿਸ ਕਾਰਣ ਉਨਾਂ ਕੋਲ ਕਿਤਾਬਾਂ ਦਾ ਅਥਾਹ ਭੰਡਾਰ ਹੈ। ਉਹ ਅਕਸਰ ਯੁਵਾ ਪੀੜੀ ਨੂੰ ਵੀ ਸਿੱਖ ਧਰਮ ਨਾਲ ਜੋੜਨ, ਨਸ਼ਿਆਂ ਤੋਂ ਦੂਰ ਰਹਿਣ ਤੇ ਸਮਾਜ ਲਈ ਕੰਮ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਆਪਣੇ 65ਵੇਂ ਜਨਮ ਦਿਨ ’ਤੇ ਛਾਂਦਾਰ ਤੇ ਫ਼ਲਦਾਰ ਬੂਟੇ ਲਗਾਉਣੇ ਉਨਾਂ ਦੀ ਨਿਵੇਕਲੀ ਪਹਿਲ ਹੈ। ਸ਼ਾਲਾਂ ਅਸੀਂ ਆਸ ਕਰਦੇ ਹਾਂ ਕਿ ਉਹ ਆਉਣ ਵਾਲੇ ਦਿਨਾਂ ’ਚ ਹੋਰ ਤਰੱਕੀਆਂ ਨੂੰ ਛੂਹਣ ਤੇ ਆਪਣੇ ਆਉਣ ਵਾਲੇ ਸਮੇਂ ’ਚ ਲੋੜਵੰਦਾਂ ਦੀ ਹਮੇਸ਼ਾ ਮੱਦਦ ਕਰਦੇ ਰਹਿਣ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAmazon launches IP accelerator in India to support sellers
Next article*ਆਦਤਾਂ ?*