HOME ਓਲਡਬਰੀ ਇਲਾਕੇ ਚ ਸਿੱਖ ਲੜਕੀ ਨਾਲ ਵਾਪਰੀ ਜਿਨਸੀ ਅਤੇ ਨਸਲੀ ਘਟਨਾ ਦੇ...

ਓਲਡਬਰੀ ਇਲਾਕੇ ਚ ਸਿੱਖ ਲੜਕੀ ਨਾਲ ਵਾਪਰੀ ਜਿਨਸੀ ਅਤੇ ਨਸਲੀ ਘਟਨਾ ਦੇ ਵਿਰੋਧ ਚ ਲੈਸਟਰ ਚ ਹੋਇਆ ਵੱਖ- ਵੱਖ ਧਰਮਾਂ ਦਾ ਵਿਸਾਲ ਇਕੱਠ

2

ਓਲਡਬਰੀ ਇਲਾਕੇ ਚ ਸਿੱਖ ਲੜਕੀ ਨਾਲ ਵਾਪਰੀ ਜਿਨਸੀ ਅਤੇ ਨਸਲੀ ਘਟਨਾ ਦੇ ਵਿਰੋਧ ਚ ਲੈਸਟਰ ਚ ਹੋਇਆ ਵੱਖ- ਵੱਖ ਧਰਮਾਂ ਦਾ ਵਿਸਾਲ ਇਕੱਠ
*ਦੋਸ਼ੀਆਂ ਨੂੰ ਸਜਾਵਾਂ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
*ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਇਸ ਘਟਨਾ ਦੇ ਵਿਰੋਧ ਚ ਇੱਕ ਜੁਟਤਾ ਦਾ ਕੀਤਾ ਪ੍ਰਗਟਾਵਾ

ਸਮਾਜ ਵੀਕਲੀ ਯੂ ਕੇ-

ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)- ਬੀਤੇ ਦਿਨੀ ਬਰਮਿੰਘਮ ਨੇੜਲੇ ਇਲਾਕੇ ਓਲਡ ਬਰੀ ਚ ਵਾਪਰੀ ਸਿੱਖ ਲੜਕੀ ਨਾਲ ਜਿਨਸੀ ਅਤੇ ਨਸਲਵਾਦੀ ਘਟਨਾ ਦੇ ਵਿਰੋਧ ਚ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਵੱਖ ਵੱਖ ਭਾਈਚਾਰਿਆਂ ਦਾ ਵਿਸ਼ਾਲ ਇਕੱਠ ਹੋਇਆ। ਇੰਡੀਅਨ ਵਰਕਰਜ ਐਸੋਸੀਏਸ਼ਨ (ਗਰੇਟ ਬ੍ਰਿਟੇਨ) ਦੇ ਸੱਦੇ ਤੇ ਇਸ ਇਕੱਠ ਚ ਪੁੱਜੇ ਸਿੱਖ, ਮੁਸਲਿਮ, ਹਿੰਦੂ, ਕ੍ਰਿਸਚਨ ਅਤੇ ਹੋਰ ਵੱਖ ਵੱਖ ਧਰਮਾਂ ਦੇ ਆਗੂਆਂ ਸਮੇਤ ਕਮਿਊਨਟੀ ਦੇ ਪ੍ਰਤਿਨਿਧੀ, ਟਰੇਡ ਯੂਨੀਅਨ ਕਾਰਕੁਨ, ਕੌਂਸਲਰ, ਧਾਰਮਿਕ ਨੇਤਾ, ਔਰਤਾਂ ਦੇ ਸੰਗਠਨ ਅਤੇ ਨਸਲਵਾਦ ਵਿਰੋਧੀ ਐਕਟਿਵਿਸਟ ਸ਼ਾਮਲ ਹੋਏ। ਇਸ ਰਿਕਾਰਡਤੋੜ ਵਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਧਰਮਾਂ ਤੇ ਭਾਈਚਾਰਿਆਂ ਦੇ ਆਗੂਆਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ।

          ਸੀਤਲ ਸਿੰਘ ਗਿੱਲ

ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਜੁਰਮ ਸਿਰਫ਼ ਇੱਕ ਔਰਤ ‘ਤੇ ਹਮਲਾ ਨਹੀਂ ਸੀ, ਬਲਕਿ ਸਾਰੀਆਂ ਔਰਤਾਂ ਅਤੇ ਘੱਟ ਗਿਣਤੀ ਕਮਿਊਨਟੀਆਂ ਦੀ ਇਜ਼ਤ ਅਤੇ ਸੁਰੱਖਿਆ ‘ਤੇ ਹਮਲਾ ਸੀ। ਉਹਨਾਂ ਕਿਹਾ ਕਿ ਅਸੀਂ ਪੀੜਤ ਅਤੇ ਉਸਦੇ ਪਰਿਵਾਰ ਨਾਲ ਆਪਣੀ ਪੂਰੀ ਏਕਤਾ ਜਤਾਉਂਦੇ ਹਾਂ। ਉਹ ਇਕੱਲੇ ਨਹੀਂ ਹਨ, ਸਾਰੀ ਕਮਿਊਨਟੀ ਉਹਨਾਂ ਦੇ ਨਾਲ ਖੜ੍ਹੀ ਹੈ। ਵੱਖ ਵੱਖ ਭਾਈਚਾਰੇ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਅਸੀਂ ਕਮਿਊਨਟੀਆਂ, ਧਰਮਾਂ ਅਤੇ ਟਰੇਡ ਯੂਨੀਅਨਾਂ ਵਿੱਚ ਏਕਤਾ ਨਾਲ ਨਸਲਵਾਦ, ਔਰਤ ਵਿਰੋਧੀ ਸੋਚ ਅਤੇ ਹਰ ਕਿਸਮ ਦੀ ਨਫ਼ਰਤ ਦੇ ਖ਼ਿਲਾਫ਼ ਖੜ੍ਹੇ ਰਹਾਂਗੇ, ਅਤੇ ਜਿੰਨਾ ਚਿਰ ਪੀੜ ਤੇ ਲੜਕੀ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਅਸੀਂ ਸੰਘਰਸ਼ ਜਾਰੀ ਰੱਖਾਂਗੇ। ਇਸ ਸਾਲ ਇਕੱਠ ਨੂੰ ਪ੍ਰੀਤ ਕੌਰ ਗਿੱਲ ਐਮ.ਪੀ. ਨੇ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ। ਇਸ ਮਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼ੌਕਤ ਆਦਮ ਐਮ.ਪੀ ਲੈਸਟਰ ਸਾਊਥ, ਸੀਤਲ ਸਿੰਘ ਗਿੱਲ ਜਨਰਲ ਸਕੱਤਰ, ਇੰਡਿਅਨ ਵਰਕਰਜ਼ ਅਸੋਸੀਏਸ਼ਨ (ਜੀ.ਬੀ.), ਦਿਲਬਾਗ ਸਿੰਘ ਗਿੱਲ ਨੈਸ਼ਨਲ ਐਗਜ਼ਿਕਯੂਟਿਵ, ਆਈ.ਡਬਲਯੂ.ਏ. (ਜੀ.ਬੀ.), ਡਗਲਸ ਜੌਨਸਟਨ ਰੀਜਨਲ ਪ੍ਰੈਜ਼ੀਡੈਂਟ, ਬੀ.ਐਫ.ਏ.ਡਬਲਯੂ.ਯੂ. ਯੂਨੀਅਨ, ਜੈਕੀ ਲੂਇਸ ਚੇਅਰ, ਲੈਸਟਰ ਸਟੈਂਡ ਅੱਪ ਟੂ ਰੇਸਿਜ਼ਮ, ਕੌਂਸਲਰ ਭੂਪਿਨ ਦਵੇ ਸਾਬਕਾ ਡਿਪਟੀ ਲੀਡਰ, ਲੈਸਟਰ ਸਿਟੀ ਕੌਂਸਲ, ਕੌਂਸਲਰ ਸੰਤੋਖ ਸਿੰਘ ਅਟਵਾਲ, ਕਲੌਡੀਆ ਵੇਬ ਸਾਬਕਾ ਐਮ.ਪੀ, ਕੌਂਸਲਰ ਕੁਲਵਿੰਦਰ ਸਿੰਘ ਜੋਹਲ, ਕੌਂਸਲਰ ਦੇਵੀ ਸਿੰਘ ਪਟੇਲ, ਕੌਂਸਲਰ ਨੈਗਸ ਅਰਾਥ, ਕੌਂਸਲਰ ਜੈਫਰੀ, ਕੌਂਸਲਰ ਲਤੀਫ ਦਰ, ਕੌਂਸਲਰ ਰਵੀ ਮਹੇਸ਼, ਸੁਖਦੇਵ ਸਿੰਘ ਬੰਸਲ, ਗੁਰਨਾਮ ਸਿੰਘ ਨਵਾਂਸ਼ਹਿਰ ਪ੍ਰਧਾਨ ਗੁਰੂ ਤੇਗ ਬਹਾਦੁਰ ਗੁਰਦੁਆਰਾ, ਮੰਗਣ ਭਾਈ ਪਟੇਲ ਗੁਜਰਾਤ ਹਿੰਦੂ ਅਸੋਸੀਏਸ਼ਨ ਅਤੇ ਲੈਸਟਰ ਹਿੰਦੂ ਫੈਡਰੇਸ਼ਨ, ਉਸਮਾਨ ਜਾਦੂਨ ਮੁਸਲਿਮ ਕੌਂਸਲ, ਮੋਹਮਦ ਲੈਸਟਰ ਮੁਸਲਿਮ ਕੌਂਸਲ, ਸ਼ਰਮੀਨ ਰਹਮਾਨ ਦ ਗ੍ਰੀਨ ਪਾਰਟੀ, ਗੁਰਜੀਤ ਸਿੰਘ ਸਮਰਾ ਸ਼੍ਰੀ ਗੁਰੂ ਹਰਕ੍ਰਿਸ਼ਨ ਗੁਰਦੁਆਰਾ ਓਡਬੀ, ਕੌਂਸਲਰ ਮੋਹਿੰਦਰ ਸਿੰਘ ਸੰਘਾ, ਜਸਵੰਤ ਕੌਰ, ਰਵਿੰਦਰ ਕੌਰ ਲਾਲ, ਜਗਜੀਤ ਸਿੰਘ, ਰਾਜਵੰਤ ਸਿੰਘ ਕੰਗ, ਕਸ਼ਮੀਰ ਸਿੰਘ , ਸਿੰਗਾਰਾ ਸਿੰਘ ਰੰਧਾਵਾ, ਮੰਗਤ ਸਿੰਘ ਪਲਾਹੀ, ਮੁਖਤਿਆਰ ਸਿੰਘ ਝੰਡੇਰ ਸਮੇਤ ਵੱਖ-ਵੱਖ ਭਾਈਚਾਰਿਆਂ ਦੇ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਵੱਡੀ ਗਿਣਤੀ ਚ ਇੰਗਲੈਂਡ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਵੱਖ ਵੱਖ ਧਰਮਾਂ ਦੇ ਲੋਕ ਹਾਜਰ ਸਨ।

ਕੈਪਸਨ:-
ਓਲਡ ਬਰੀ ਇਲਾਕੇ ਚ ਸਿੱਖ ਲੜਕੀ ਨਾਲ ਵਾਪਰੀ ਨਸਲਵਾਦੀ ਅਤੇ ਜਿਨਸੀ ਘਟਨਾ ਦੇ ਵਿਰੋਧ ਚ ਵਿਸਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਭਾਈਚਾਰਿਆਂ ਦੇ ਆਗੂ।
ਤਸਵੀਰ:- ਸੁਖਜਿੰਦਰ ਸਿੰਘ ਢੱਡੇ

Previous articleਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਹਾਨ ਗੁਰਮਤਿ ਸਮਾਗਮ ਅੱਜ
Next articleਐਸ.ਡੀ.ਐਮ ਦੀ ਪ੍ਰਧਾਨਗੀ ਹੇਠ ਹੋਈ ਪਰਾਲੀ ਪ੍ਰਬੰਧਨ ਸਬੰਧੀ ਅਹਿਮ ਮੀਟਿੰਗ