ਸਿੱਖ ਖੇਡਾਂ 2025 ਆਸਟਰੇਲੀਆਈ ਸਿੱਖ ਖੇਡਾਂ ਦਾ ਸਿਡਨੀ ਵਿੱਖੇ ਹੋਇਆ ਸ਼ਾਨਾਮੱਤਾ ਆਗਾਜ ।

   (ਸਮਾਜ ਵੀਕਲੀ)    ਸਿਡਨੀ ਤੋਂ ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ ਆਸਟਰੇਲੀਆ ਦੇ ਚਰਚਿਤ ਸ਼ਹਿਰ ਸਿਡਨੀ ਜਿੱਥੇ ਸਾਲ 2000 ਦੀ ਉਲੰਪਿਕ ਖੇਡਾਂ ਦਾ ਮਹਾਂਕੁੰਭ ਜੁੜਿਆ ਸੀ । ਅੱਜ ਪੂਰੇ 25 ਸਾਲ ਬਾਅਦ ਸਿਡਨੀ ਵਿੱਚ ਖੇਡਾਂ ਦਾ ਇਕ ਵੱਡਾ ਮਹਾਂਕੁੰਭ 37ਵੀਆਂ ਸਿੱਖ ਖੇਡਾਂ ਦੇ ਰੂਪ ਵਿੱਚ ਸਿਡਨੀ ਦੇ ਸਵਰਬ ਬਾਸ ਹਿੱਲ NSW 2197 ਦੇ ਵੱਖ ਵੱਖ ਖੇਡ ਮੈਦਾਨਾ ਵਿੱਚ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਸਾਲ 2018 ਵਿੱਚ ਸਿਡਨੀ ਨੇ ਸਿੱਖ ਖੇਡਾਂ ਦੀ ਮੇਜਬਾਂਨੀ ਕੀਤੀ ਸੀ। 2025 ਸਿੱਖ ਖੇਡਾਂ ਵਿੱਚ ਆਸਟਰੇਲੀਆ ਦੇ ਵੱਖ ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਪੰਜਾਬੀ ਪਰਿਵਾਰਾਂ ਤੋਂ ਇਲਾਵਾ ਨਿਊਜ਼ੀਲੈਂਡ, ਮਲੇਸ਼ੀਆ ,ਇੰਗਲੈਂਡ ਭਾਰਤ ਪਾਕਿਸਤਾਨ ਤੋਂ ਦਰਸ਼ਕ ਵੱਡੀ ਗਿਣਤੀ ਵਿੱਚ ਵੇਖਣ ਲਈ ਪੁੱਜੇ ਹਨ। ਮੈਨੂੰ ਵੀ ਪਹਿਲੀ ਵਾਰ ਆਸਟ੍ਰੇਲੀਆ ਸਿੱਖ ਖੇਡਾਂ ਵੇਖਣ ਦਾ ਮੌਕਾ ਮਿਲਿਆ ਹੈ। ਮੈਂ ਬੀਤੀ ਰਾਤ ਹੀ ਸਿਡਨੀ ਪੁੱਜਿਆ, ਮੇਰੇ ਤੋਂ ਪਹਿਲਾਂ ਮੇਰੇ ਤੋਂ ਪਹਿਲਾਂ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਕੌਮੀ ਹਾਕੀ ਖਿਡਾਰੀ ਹਰਿੰਦਰ ਸਿੰਘ ਡਿੰਪੀ ਐਸਪੀ ਪੰਜਾਬ ਪੁਲਿਸ , ਪੱਤਰਕਾਰ ਪਰਮਵੀਰ ਬਾਠ ਤੇ ਹੋਰ ਸ਼ਖਸੀਅਤਾਂ ਪੁੱਜੀਆਂ ਹੋਈਆਂ ਸਨ। ਮੈਨੂੰ ਸਿਡਨੀ ਏਅਰ ਪੋਰਟ ਬਾਈ ਪ੍ਰਭਜੋਤ ਸਿੰਘ ਸੰਧੂ ਨੇ ਪਿਕ ਕੀਤਾ ਅਤੇ ਬਾਈ ਨਵਤੇਜ ਤੇਜਾ ਦੇ ਮਹਿਲ ਚ ਪੁੱਜਦਾ ਕੀਤਾ।ਫੇਰ ਦੇਰ ਰਾਤ ਤੱਕ ਗੱਲਾਬਾਤਾਂ ਦੀ ਮਹਿਫ਼ਲ ਜੁੜੀ ਅਤੇ ਸਵੇਰੇ ਉੱਠਕੇ ਅਸੀਂ ਖੇਡ ਮੈਦਾਨਾਂ ਚ ਪੁੱਜੇ। ਸਿਡਨੀ ਦੀਆਂ ਗਰਾਊਂਡਾਂ ਵਿੱਚ ਲੋਕਾਂ ਦਾ ਵੱਡਾ ਇਕੱਠ ਜੁੜਿਆ ਹੋਇਆ ਹੈ ।ਕਿਸੇ ਪਾਸੇ ਫੁਟਬਾਲ ਦੇ ਮੁਕਾਬਲੇ ਹੋ ਰਹੇ ਹਨ , ਕਿਧਰੇ ਕਬੱਡੀ, ਕਿਧਰੇ ਹਾਕੀ, ਵਾਲੀਬਾਲ ਟੈਨਿਸ ਖੇਡਾਂ ਤੋਂ ਇਲਾਵਾ 15 ਦੇ ਕਰੀਬ ਵੱਖ ਵੱਖ ਖੇਡਾਂ ਦੇ ਮੁਕਾਬਲੇ ਹੋ ਰਹੇ ਹਨ । ਫੁੱਟਬਾਲ ਦੇ ਵਿੱਚ ਰਿਕਾਰਡ 182 ਟੀਮਾਂ ਖੇਡ ਰਹੀਆਂ ਹਨ । ਉਸਤੋਂ ਬਾਅਦ ਅਥਲੈਟਿਕਸ ਵਿੱਚ ਵੀ ਵੱਡਾ ਹਜੂਮ ਜੁੜਿਆ ਹੋਇਆ ਸੀ। ਹਾਕੀ ਵਾਲਿਆ ਦੀ ਵੀ ਵੱਡੀ ਮਹਿਫਲ ਜੁੜੀ ਹੋਈ ਹੈ। ਸਿੱਖ ਖੇਡਾਂ ਵਿੱਚ ਕੁੱਲ 7 ਹਜਾਰ ਦੇ ਕਰੀਬ ਖਿਡਾਰੀ ਦੀ ਸਮੂਲੀਅਤ ਹੈ।ਮੀਡੀਆ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਪੁੱਜਿਆ ਹੋਇਆ ਹੈ ।ਸਾਰੇ ਖਿਡਾਰੀ ਅਤੇ ਦਰਸ਼ਕਾਂ ਵਾਸਤੇ ਮੁਫਤ ਗੁਰੂ ਦਾ ਲੰਗਰ ਚੱਲ ਰਿਹਾ ਹੈ ਵੱਖ ਵੱਖ ਲੱਗੀਆਂ ਸਟਾਲਾਂ ਆਪਣਾ ਪੰਜਾਬੀ ਵਿਰਸੇ ਦਾ ਰੰਗ ਬਿਖੇਰ ਰਹੀਆਂ ਸਨ। ਸਟਾਲਾ ਤੇ ਮੁਹੰਮਦ ਸਦੀਕ, ਕੁਲਦੀਪ ਮਾਣਕ, ਜਗਮੋਹਨ ਕੌਰ ਦੇ ਪੁਰਾਣਾ ਗੀਤਾਂ ਦਾ ਨਜ਼ਾਰਾ ਤਾਂ ਛਪਾਰ ਮੇਲੇ ਦੀ ਤਸਵੀਰਾਂ ਪੇਸ਼ ਕਰ ਰਿਹਾ ਸੀ। ਲਿਬਰਲ ਪਾਰਟੀ ਦੇ ਨੇਤਾ ਪੀਟਰ ਡਟਣ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਕਬੱਡੀ ਗਰਾਊਂਡ ਵਿੱਚ ਰਣਜੀਤ ਸਿੰਘ ਖੈੜਾ, ਸਵਰਨ ਟਹਿਣਾ, ਹਰਮਨ ਕੌਰ ਚੇਅਰ ਰੇਸ, ਕਬੱਡੀ ਮੈਚਾਂ ਦੀ ਕਮੈਂਟਰੀ ਦਾ ਵਧੀਆ ਮਜ਼ਬਾ ਲਾਈ ਬੈਠੇ ਸਨ। ਇਸਤੋਂ ਇਲਾਵਾ ਪੁਰਾਣੇ ਪਰਮ ਮਿੱਤਰ ਸਰਵਰਿੰਦਰ ਸਿੰਘ ਰੂਮੀ, ਪ੍ਰਭਜੋਤ ਸਿੰਘ ਸੰਧੂ, ਬਲਰਾਜ ਸੰਘਾ, ਚਰਨਜੀਤ ਸਿੰਘ ਅਟਵਾਲ, ਮੱਖਣ ਸਿੰਘ ਹਕੀਮਪੁਰ, ਕੁਲਦੀਪ ਬਾਸੀ, ਗੁਰਜੀਤ ਪੱਟੀ, ਪਰਦੀਪ ਘਵੱਦੀ, ਡਿੰਪੀ ਸੰਧੂ ਆਦਿ ਅਨੇਕਾਂ ਦੋਸਤਾਂ ਮਿੱਤਰਾਂ ਦੇ ਦਰਸ਼ਨ ਕਰਕੇ ਮਨ ਬਾਗੋਬਾਗ ਹੋ ਗਿਆ। ਪਹਿਲੇ ਦਿਨ ਮੁੰਡੇ ,ਕੁੜੀਆਂ ਦੇ ਕਬੱਡੀ, ਫੁਟਬਾਲ,ਹਾਕੀ, ਟੈਨਿਸ, ਬੈਡਮਿੰਟਨ, ਅਥਲੈਟਿਕਸ, ਖੇਡਾਂ ਦੇ ਰੋਮਾਂਚਕ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਰਹੇ। ਭਲਕੇ 19 ਅਪ੍ਰੈਲ ਨੂੰ ਕਬੱਡੀ ਦੇ ਸੀਨੀਅਰ ਵਰਗ ਦੇ ਮੈਚਾਂ ਤੋਂ ਇਲਾਵਾ ਵੱਖ ਵੱਖ ਖੇਡਾਂ ਦੇ ਸੈਮੀ ਫਾਈਨਲ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ।
Previous articleਅਮਰੀਕੀ ਫੌਜ ਦਾ ਬਾਗੀਆਂ ‘ਤੇ ਵੱਡਾ ਹਮਲਾ, ਯਮਨ ਦੇ ਤੇਲ ਬੰਦਰਗਾਹ ‘ਤੇ ਬੰਬਾਰੀ ‘ਚ 38 ਦੀ ਮੌਤ, 102 ਜ਼ਖਮੀ
Next articleਗਲਾਡਾ ਵੱਲੋਂ ਗੁਰਦੁਆਰਾ ਗੁਰੂ ਰਵਿਦਾਸ ਨੂੰ ਦੁਕਾਨ ਲਿਖਣ ਦਾ ਬਸਪਾ ਨੇ ਲਿਆ ਸਖਤ ਨੋਟਿਸ