ਸੀਹਵਾਂ ਵਿਖੇ ਮਾਤਾ ਮਨਸਾ ਦੇਵੀ ਮੰਦਿਰ ਨਜਦੀਕ ਮਿਲੀ ਨੋਜਵਾਨ ਦੀ ਲਾਸ਼

ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸ਼੍ਰੀ ਖੁਰਾਲਗੜ੍ਹ ਸਾਹਿਬ ਜੀ ਦੇ ਨਜਦੀਕ ਪੈਂਦੇ ਪਿੰਡ ਸੀਹਵਾਂ ਵਿਖੇ ਮਾਤਾ ਮਨਸਾ ਦੇਵੀ ਦੇ ਮੰਦਿਰ ਦੇ ਪਿੱਛੇ ੲਥਿਤ ਸਮਸ਼ਾਨਘਾਟ ਤੋਂ ਇਕ ਨੋਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਦੀ ਉਮਰ ਲਗਭਗ 28 ਸਾਲ ਦੇ ਲਗਭਗ ਦੀ ਹੈ। ਮ੍ਰਿਤਕ ਨੋਜਵਾਨ ਨੇ ਧਾਰੀਦਾਰ ਕਮੀਜ ਤੇ ਕੈਪਰੀ ਪਾਈ ਹੋਈ ਸੀ ਅਤੇ ਪੈਰਾਂ ਵਿੱਚ ਕੈਂਚੀ ਚੱਪਲਾਂ ਪਾਈਆਂ ਹੋਈਆਂ ਸਨ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11 ਵਜੇ ਮੰਦਿਰ ਵਿੱਚ ਗਏ ਲੋਕਾਂ ਨੇ ਮਿਰਤਕ ਦੀ ਲਾਸ਼ ਵੇਖ ਕੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਚੌਂਕੀ ਬੀਣੇਵਾਲ ਦੇ ਇੰਚਾਰਜ ਵਾਸ ਦੇਵ ਨੇ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏ ਐਸ ਆਈ ਵਾਸਦੇਵ ਨੇ ਦੱਸਿਆ ਕਿ ਮ੍ਰਿਤਕ ਨੋਜਵਾਨ ਦੀ ਪਹਿਚਾਣ ਨਰਿੰਦਰ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਧਨਪੁਰ, ਥਾਣਾ ਹਰੋਲੀ ਜਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਜਾਂਚ ਕਰਕੇ ਪਤਾ ਕੀਤਾ ਜਾਵੇਗਾ ਕਿ ਇਸ ਨੋਜਵਾਨ ਨੂੰ ਇਥੇ ਮਾਰਿਆ ਗਿਆ ਹੈ ਜਾਂ ਕਿ ਪਿਛੋਂ ਮਾਰ ਕੇ ਇਸ ਥਾਂ ਸੁੱਟਿਆ ਗਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੋਜਵਾਨਾ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਖੇਡਾਂ ਨੂੰ ਪ੍ਰਫੁੱਲਿਤ ਕਰਨਾ ਪਵੇਗਾ : ਪ੍ਰਸ਼ੋਤਮ ਅਹੀਰ
Next articleਕੈਮਿਸਟ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ 27 ਤੋਂ 30 ਜੂਨ ਤੱਕ ਸ਼ਹਿਰ ਦੇ ਮੈਡੀਕਲ ਸਟੋਰ ਬੰਦ ਰਹਿਣਗੇ