ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰਾਸ਼ਟਰੀ ਸਵੈ-ਇੱਛੁੱਕ ਖੂਨਦਾਨ ਦਿਵਸ ਜੋ ਕਿ ਹਰ ਸਾਲ 1 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਮੋਕੇ ਸਟਾਰ ਕੱਪਲ ਬਲੱਡ ਡੋਨਰ ਦੇ ਨਾਮ ਨਾਲ ਜਾਣੇ ਜਾਂਦੇ ਕੱਪਲ ਬਲੱਡ ਡੋਨਰ ਬਹਾਦਰ ਸਿੰਘ ਸਿੱਧੂ ਅਤੇ ਜਤਿੰਦਰ ਕੌਰ ਸਿੱਧੂ ਨੇ ਅੱਜ ਭਾਈ ਘਨੱਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਵਿਖੇ ਪਹੁੰਚ ਕੇ ਇਕੱਠਿਆਂ 31ਵੀਂ ਵਾਰ ਖੂਨਦਾਨ ਕੀਤਾ। ਨਿੱਜੀ ਤੌਰ ਤੇ ਬਹਾਦਰ ਸਿੰਘ ਸਿੱਧੂ ਨੇ 66ਵੀ ਵਾਰ ਅਤੇ ਜਤਿੰਦਰ ਕੌਰ ਸਿੱਧੂ ਨੇ ਨਿੱਜੀ ਤੌਰ ਤੇ 31ਵੀਂ ਵਾਰ ਖੂਨ-ਦਾਨ ਕੀਤਾ। ਜਿਕਰਯੋਗ ਹੈ ਕਿ ਦੋਵੇਂ ਪਤੀ-ਪਤਨੀ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਲਗਾਤਾਰ ਸਮਾਜ ਭਲਾਈ ਕਾਰਜਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਭਾਈ ਘਨੱਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਦੇ ਪ੍ਰਧਾਨ ਸ ਜਸਦੀਪ ਸਿੰਘ ਪਾਹਵਾ ਨੇ ਸਿੱਧੂ ਜੋੜੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਵੀ ਸਿੱਧੂ ਜੋੜੇ ਤੋਂ ਪ੍ਰੇਰਣਾ ਲੈਂਦੇ ਹੋਏ ਸਮਾਜ ਭਲਾਈ ਦੇ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਖੂਨਦਾਨ ਮੁਹਿੰਮ ਨੂੰ ਆਪਣੀ ਜਿੰਦਗੀ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਮੌਕੇ ਡਾ ਦਿਲਬਾਗ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly