ਨਵੀਂ ਦਿੱਲੀ (ਸਮਾਜ ਵੀਕਲੀ):ਸ੍ਰੀ ਕਰਤਾਰਪੁਰ ਸਾਹਿਬ ਦੇ ਦੌਰੇ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਆਖਣ ’ਤੇ ਭਾਜਪਾ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਵਿਰੋਧੀ ਧਿਰ ਨੂੰ ਹਿੰਦੂਤਵ ’ਚ ਇਸਲਾਮਿਕ ਸਟੇਟ ਅਤੇ ਬੋਕੋ ਹਰਾਮ ਜਿਹੇ ਦਹਿਸ਼ਤੀ ਗੁੱਟ ਵਿਖਾਈ ਦਿੰਦੇ ਹਨ ਜਦਕਿ ਇਸ ਨੂੰ ਖਾਨ ’ਚ ‘ਭਾਈ ਜਾਨ’ ਨਜ਼ਰ ਆਉਂਦਾ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਇਹ ਸਾਰੇ ਭਾਰਤੀਆਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਤ ਹੋਰਾਂ ਵੱਲੋਂ ਹਿੰਦੂਤਵ ਖ਼ਿਲਾਫ਼ ਦਿੱਤੇ ਗਏ ਵਿਵਾਦਤ ਬਿਆਨ ਤਹਿਤ ਹੀ ਸਿੱਧੂ ਦੀ ਵੀ ਇਹ ਗੰਭੀਰ ਟਿੱਪਣੀ ਹੈ। ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਸਿੱਧੂ ਭਾਰਤ ਲਈ ਠੀਕ ਨਹੀਂ ਹਨ ਤੇ ਪੰਜਾਬ ਨੂੰ ਉਨ੍ਹਾਂ ਨਾਲੋਂ ਚੰਗੇ ਆਗੂ ਦੀ ਲੋੜ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly