ਚੰਡੀਗੜ੍ਹ (ਸਮਾਜ ਵੀਕਲੀ): ਹਰੀਸ਼ ਰਾਵਤ ਦੀ ਮੀਟਿੰਗ ਦੇਰ ਸ਼ਾਮ 8.30 ਵਜੇ ਤੱਕ ਚੱਲੀ। ਸੂਤਰਾਂ ਅਨੁਸਾਰ ਨਵਜੋਤ ਸਿੱਧੂ ਨੇ 18 ਨੁਕਾਤੀ ਏਜੰਡੇ ਨੂੰ ਲੈ ਕੇ ਉਸ ਦੇ ਅਮਲ ਤੋਂ ਜਾਣੂ ਕਰਾਇਆ ਹੈ। ਕਾਂਗਰਸ ਪ੍ਰਧਾਨ ਨੇ ਆਪਣੇ ਧੜੇ ਦੀ ਅਵਾਜ਼ ਨੂੰ ਹਰੀਸ਼ ਰਾਵਤ ਅੱਗੇ ਰੱਖਿਆ ਜਿਸ ਧੜੇ ਤਰਫੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਤਬਦੀਲ ਕੀਤੇ ਜਾਣ ਦੀ ਗੱਲ ਕਹੀ ਗਈ ਸੀ। ਪਤਾ ਲੱਗਾ ਹੈ ਕਿ ਹਰੀਸ਼ ਰਾਵਤ ਨੇ ਭਖੇ ਹੋਏ ਇਸ ਧੜੇ ਨੂੰ ਠਰ੍ਹੰਮੇ ਨਾਲ ਸੁਣ ਕੇ ਠੰਢਾ ਛਿੜਕਣ ਦੀ ਕੋਸ਼ਿਸ਼ ਕੀਤੀ। ਅਗਲੀਆਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਹਾਈਕਮਾਨ ਇਸ ਗੱਲੋਂ ਚਿੰਤਤ ਹੈ ਕਿ ਅੰਦਰੂਨੀ ਕਲੇਸ਼ ਕਿਤੇ ਸਿਆਸੀ ਨੁਕਸਾਨ ਦੀ ਵਜ੍ਹਾ ਨਾ ਬਣ ਜਾਵੇ। ਜਾਣਕਾਰੀ ਅਨੁਸਾਰ ਹਰੀਸ਼ ਰਾਵਤ ਭਲਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਸਕਦੇ ਹਨ। ਸਿੱਧੂ ਧੜੇ ਦੇ ਵਜ਼ੀਰਾਂ ਨੂੰ ਵੀ ਮੁੜ ਮਿਲ ਸਕਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly