ਸਿੱਧੂ ਨੇ ਮੌਨ ਧਰਨਾ ਖਤਮ ਕੀਤਾ ਤੇ ਕਿਹਾ,‘ ਇਹ ਸੱਚ ਦੀ ਜਿੱਤ ਹੈ’

Congress President Navjot Sidhu

ਲਖੀਮਪੁਰ (ਸਮਾਜ ਵੀਕਲੀ):  ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤ ਆਸ਼ੀਸ਼ ਮਿਸ਼ਰਾ ਦੇ ਪੁਲੀਸ ਅੱਗੇ ਪੇਸ਼ ਹੋਣ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣਾ ਮੌਨ ਧਰਨਾ ਖਤਮ ਕਰ ਦਿੱਤਾ। ਇਸ ਮਾਮਲੇ ਵਿੱਚ ਸਿੱਧੂ ਨੇ ਨਿਘਾਸਨ ਤਹਿਸੀਲ ਵਿੱਚ ਸਥਾਨਕ ਪੱਤਰਕਾਰ ਰਾਮ ਕਸ਼ਯਪ ਦੇ ਘਰ ਦੇ ਬਾਹਰ ਸ਼ੁੱਕਰਵਾਰ ਸ਼ਾਮ 6:15 ਵਜੇ ਤੋਂ ਆਪਣਾ “ਮੌਨ ਧਰਨਾ” ਸ਼ੁਰੂ ਕੀਤਾ ਸੀ। ਕਸ਼ਯਪ ਦੀ 3 ਅਕਤੂਬਰ ਨੂੰ ਦੁਖਦਾਈ ਘਟਨਾ ਵਿੱਚ ਮੌਤ ਹੋ ਗਈ। ਆਪਣੀ ਹੜਤਾਲ ਖਤਮ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ, ‘ਇਹ ਸੱਚ ਦੀ ਜਿੱਤ ਹੈ। ਕੋਈ ਵਿਅਕਤੀ ਰਾਜਾ ਹੋ ਸਕਦਾ ਹੈ ਪਰ ਨਿਆਂ ਤੋਂ ਵੱਡਾ ਕੋਈ ਨਹੀਂ ਹੋ ਸਕਦਾ। ਨਿਆਂ ਹੈ ਤਾਂ ਸ਼ਾਸਨ ਹੁੰਦਾ ਹੈ ਅਤੇ ਜੇ ਨਿਆਂ ਨਹੀਂ ਤਾਂ ਕੁਸ਼ਾਸਨ ਹੈ। ਇਹ ਕਿਸਾਨਾਂ ਦੇ ਪਰਿਵਾਰਾਂ, ਲਵਪ੍ਰੀਤ ਸਿੰਘ ਦੇ ਪਰਿਵਾਰ ਅਤੇ ਰਮਨ ਕਸ਼ਯਪ ਦੇ ਪਰਿਵਾਰ ਦੀ ਜਿੱਤ ਹੈ।’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੰਬੀ: ਕਿਸਾਨਾਂ ਨੇ ਮੀਟਿੰਗ ਰੱਦ ਹੋਣ ਬਾਅਦ ਵਿੱਤ ਮੰਤਰੀ ਦੇ ਘਰ ਦੇ ਦੋਵੇਂ ਗੇਟ ਘੇਰੇ
Next articleਪੁੱਤ ਦੀ ‘ਕਰਤੂਤ’ ਦਾ ਪਿਤਾ ’ਤੇ ਅਸਰ: ਕੰਪਨੀ ਨੇ ਸ਼ਾਹਰੁਖ਼ ਖ਼ਾਨ ਦੇ ਇਸ਼ਤਿਹਾਰ ਰੋਕੇ