HOME ਸਿੱਧੂ ਏ ਵੀ ਆਟੋ ਵੱਲੋਂ ਰੱਖੜੀ ਤਿਉਹਾਰ ਮੌਕੇ ਲੱਕੀ ਡਰਾਅ ਕੱਢਣ ਤੇ...

ਸਿੱਧੂ ਏ ਵੀ ਆਟੋ ਵੱਲੋਂ ਰੱਖੜੀ ਤਿਉਹਾਰ ਮੌਕੇ ਲੱਕੀ ਡਰਾਅ ਕੱਢਣ ਤੇ ਪਹਿਲਾ ਇਨਾਮ ਇਲੈਕਟਰੀਕਲ ਐਕਟਿਵਾ ਮਨਰਾਜਦੀਪ ਨੂੰ ਮਿਲਿਆ ਤੇ ਚਾਬੀ ਭੇਟ ਕੀਤੀ

ਲੁਧਿਆਣਾ   (ਸਮਾਜ ਵੀਕਲੀ)  ( ਕਰਨੈਲ ਸਿੰਘ ਐੱਮ.ਏ.) ਪਿੰਡ ਦੌਲਤਪੁਰਾ ਜ਼ਿਲ੍ਹਾ ਮੋਗਾ ਵਿਖੇ ਸਿੱਧੂ ਏ ਵੀ ਆਟੋ ਵੱਲੋਂ ਰੱਖੜੀ ਦਾ ਤਿਉਹਾਰ ਮੌਕੇ ਲੱਕੀ ਡਰਾਅ ਕੱਢਿਆ ਗਿਆ। ਜਿਸ ਵਿੱਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਡਰਾਅ ਫੇਸਬੁਕ ਤੇ ਲਾਈਵ ਕਰਕੇ ਕੱਢਿਆ ਗਿਆ । ਇਸ ਮੌਕੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾ ਇਨਾਮ ਇਲੈਕਟਰੀਕਲ ਸਕੂਟਰ, ਦੂਜਾ ਇਨਾਮ ਏਅਰ ਫਰਾਇਅਰ, ਤੀਜਾ ਇਨਾਮ ਪ੍ਰੈਸ ਸਨ। ਸਿੱਧੂ ਇ ਵੀ ਆਟੋ ਵੱਲੋਂ ਕੱਢੇ ਗਏ ਕੂਪਨ ਨੰਬਰ 1369 ਪਹਿਲਾ ਇਨਾਮ ਪਿੰਡ ਝੋਕ ਹਰੀ ਹਰ ਮਨਰਾਜਦੀਪ ਪੁੱਤਰ ਬੋਹੜ ਸਿੰਘ ਸਿੰਘ, ਦੂਜਾ ਕੂਪਨ ਨੰਬਰ 1382  ਨਾਮ ਪ੍ਰਤਿਮਾ ਪੁੱਤਰੀ ਗੁਰਦੀਪ ਸਿੰਘ ਲੁਧਿਆਣਾ, ਤੀਜਾ ਕੂਪਨ ਨੰਬਰ 1111 ਜੀਵਨ ਸਿੰਘ ਪੁੱਤਰ ਜੋਤਦੀਪ ਸਿੰਘ ਮੋਗਾ ਨੂੰ ਇਨਾਮ ਕੱਢੇ ਗਏ । ਹਰਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਪਹਿਲੀ ਵਾਰ ਹੀ ਲੋਕਾਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ ਅਤੇ ਕੱਢੇ ਗਏ ਇਨਾਮ ਵਿਅਕਤੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੇ ਦੱਸਿਆ ਕਿ ਅਸੀਂ ਹਰ ਸਾਲ ਡਰਾਅ ਕੱਢਦੇ ਰਹਾਂਗੇ। ਇਸ ਮੌਕੇ ਸੰਘਰਸ਼ ਕਮੇਟੀ ਕਿਸਾਨ ਯੂਨੀਅਨ ਦੇ ਫਿਰੋਜ਼ਪੁਰ ਜੋਨ ਪ੍ਰਧਾਨ ਗੁਰਮੇਲ ਸਿੰਘ, ਇਕਾਈ ਪ੍ਰਧਾਨ ਬੋਹੜ ਸਿੰਘ ਪਿੰਡ ਝੋਕ ਹਰੀ ਹਰ, ਗੁਰਪ੍ਰਤਾਪ ਸਿੰਘ, ਅਮਰ ਪ੍ਰਤਾਪ ਸਿੰਘ, ਸਹਿਯੋਗਪ੍ਰੀਤ ਸਿੰਘ, ਮਨਰਾਜ ਕੌਰ, ਗੁਰਪ੍ਰੀਤ ਕੌਰ, ਹਰਜੀਤ ਕੌਰ, ਗਗਨਦੀਪ ਸਿੰਘ ਪਿੰਡ ਦੌਲਤਪੁਰਾ ਨਗਰ ਵਾਸੀਆਂ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਐੱਸ.ਐੱਸ.ਡੀ ਕਾਲਜ ਬਰਨਾਲਾ ਵਿੱਚ “ਫੈਸਲੇ ਲੈਣ ਅਤੇ ਮੁਸਕਿਲਾਂ ਦੇ ਹੱਲ” ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ*
Next articleਇਤਿਹਾਸਿਕ ਦਸਤਾਵੇਜ਼ ਹੈ “ਸੰਘਰਸ਼ ਦਾ ਦੌਰ” ਭਾਈ ਗੁਰਮੀਤ ਸਿੰਘ ਪ੍ਰਧਾਨ ਸਿੱਖ ਫੈਡਰੇਸ਼ਨ ਜਰਮਨੀ