ਸਿਧਾਂਤ-ਏ-ਸ਼ਸ਼ਤਰ

ਸੁਰਿੰਦਰਪਾਲ ਸਿੰਘ
(ਸਮਾਜ ਵੀਕਲੀ)
ਜੰਗਾਂ ਦੀ ਫ਼ਤਿਹ ਦਾ ਸ਼ਸ਼ਤਰ ਪ੍ਰਤੀਕ
ਜਿੱਤਣ ਦਾ ਨਕਸ਼ਾ ਲੈਦਾ ਹੈ ਉਲੀਕ।
ਜ਼ੁਲਮ ਦੇ ਉੱਠੇ ਸਿਰ ਮਧੋਲਣ ਵਾਲਾ
ਕਾਲ ਦਾ ਰੰਗਿਆ ਰੰਗ ਦਾ ਕਾਲਾ।।
ਰੱਤ ਨਾਲ ਖੇਡੇ ਸ਼ਸ਼ਤਰ ਨਿੱਤ ਹੋਲਾ
ਸ਼ਸ਼ਤਰ ਦੇ ਮੂਹਰੇ ਨਾ ਕੋਈ ਰੋਲਾ।
ਹਰ ਯੁੱਗ ਦਾ ਹੁੰਦਾ ਹੈ ਇਹ ਹਾਣੀ
ਚੱਲਦਾ ਜਦੋਂ ਰੱਤ ਡੋਲ੍ਹੇ ਵਾਂਗ ਪਾਣੀ।।
ਕਾਲ ਦੇ ਰੱਥ ਦਾ ਚੜ੍ਹਿਆ ਅਸਵਾਰ
ਅਣਖਾਂ ਦੀ ਗੁੜ੍ਹਤੀ ਘੜੇ ਕਿਰਦਾਰ।
ਬਾਝ ਸ਼ਸ਼ਤਰ ਫੱਬਦੇ ਨਾ ਗੈਰਤ ਮੇਲੇ
ਸ਼ਸ਼ਤਰ ਨਾਦ ਸੰਗੀਤ ਸੰਗ ਹੋਣੀ ਖੇਲੇ।।
ਸ਼ਸ਼ਤਰ ਦਾ ਰੁਤਬਾ ਜੱਗ ਵਿੱਚ ਉੱਚਾ
ਯੋਧਿਆਂ ਪੂਜਣ ਸ਼ਸ਼ਤਰ ਪੀਰ ਸੁੱਚਾ।
ਤੀਰ, ਤੇਗੇ ,ਭਾਲੇ,ਖੜਗ ਤੇ ਕਿਰਪਾਨ
ਮੌਤਦੇਵ ਨੂੰ ਰੱਤ,ਹੱਡ,ਮਾਂਸ ਸਭ ਪ੍ਰਵਾਨ।।
ਸ਼ਾਸ਼ਤਰਾਂ ਵਿੱਚੋ ਸ਼ਸ਼ਤਰ ਉਪਜ ਕੇ ਆਏ
ਸ਼ਸ਼ਤਰ ਸਾਹਵੇ ਵੈਰੀ ਵੀ ਠਠੰਬਰ ਜਾਏ।
ਸ਼ਸ਼ਤਰ ਦੀ ਸੋਝੀ ਨਿਰਭਓ ਮੂਲ ਸਿਧਾਂਤ
ਸ਼ਸ਼ਤਰ ਸਿਰਜਦਾ ਨਿੱਤ ਨਵੇ ਬਿਰਤਾਂਤ।।
ਕਟਾਰ,ਖੰਜਰ,ਖੁਕਰੀ,ਤਲਵਾਰ ਤੇ ਢਾਲ
ਸ਼ਸ਼ਤਰ ਸਮਰੱਥ ਕੱਟ ਦਿੰਦਾ ਭਰਮ ਜਾਲ।
ਸ਼ਸ਼ਤਰ ਹੀ ਭਗਤੀ ਸ਼ਸ਼ਤਰ ਹੀ ਸ਼ਕਤੀ
ਸ਼ਸ਼ਤਰ ਗੁਰੂ ਦਾ ਮੋਹ ਸ਼ਸ਼ਤਰ ਸਰਬਲੋਹ।
ਸ਼ਸ਼ਤਰ ਕਾਲ ਦਾ ਪ੍ਰਚੰਡ ਵਿਕਰਾਲ ਰੂਪ
ਸ਼ਸ਼ਤਰ ਹੀ ਪੂਜਾ ਦਾ ਸ਼ਸ਼ਤਰ ਹੀ ਸਰੂਪ।
ਸ਼ਸ਼ਤਰ ਅਰੁੱਕ,ਅਮੁੱਕ,ਨਿਰਮਲ ਤੁਫੰਗ
ਸ਼ਸ਼ਤਰ ਤੇਜ ਬੁਗਦਾ ਸ਼ਸ਼ਤਰ ਸਰਬੰਗ।।
ਸ਼ਸ਼ਤਰ ਹੈ ਗੁਰੂ ਅਤੇ ਸ਼ਸ਼ਤਰ ਹੀ ਪੀਰ
ਸ਼ਸ਼ਤਰ ਨੂੰ ਅਰਾਧਦੇ ਮਰਜੀਵੜੇ ਬੀਰ।
ਸ਼ਸ਼ਤਰ ਹੈ ਸੋਭਾ ਸ਼ਸ਼ਤਰ ਹੈ ਵਡਿਆਈ
ਸ਼ਸ਼ਤਰ ਜਾਬਰ ਦੀ ਅਲਖ ਮੁਕਾਈ।।
ਸੁਰਿੰਦਰਪਾਲ ਸਿੰਘ 
ਸ੍ਰੀ ਅੰਮ੍ਰਿਤਸਰ ਸਾਹਿਬ।
Previous articleਵੱਖ ਵੱਖ ਜਥੇਬੰਦੀਆਂ ਤੇ ਐਸੋਸੀਏਸ਼ਨਾਂ ਵੱਲੋਂ ਡਾਕਟਰ ਬੀ. ਆਰ. ਅੰਬੇਡਕਰ ਚੌਂਕ ਆਰ. ਸੀ. ਐਫ਼. ਵਿਖੇ ਰੋਸ਼ ਪ੍ਰਦਰਸ਼ਨ
Next articleਰੁੱਖ ਤੇ ਅਸੀਂ