ਸਲਾਨਾ ਸਮਾਗਮ ਦੋਰਾਨ ਮੈਂਬਰ ਪਾਰਲੀਮੈਂਟ ਸਰਦਾਰ ਮਾਲਵਿੰਦਰ ਸਿੰਘ ਕੰਗ ਤੇ ਹਲਕਾ ਵਿਧਾਇਕ ਸ਼੍ਰੀਮਤੀ ਸ਼ੰਤੋਸ ਕਟਾਰੀਆ ਨੇ ਕੀਤੀ ਸ਼ਿਰਕਤ
ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸਿਵਾਲਿਕ ਦੀਆਂ ਪਹਾੜੀਆ ਦੇ ਵਿੱਚ ਸਥਿਤ ਸਿੱਧਪੀਠ ਸਿੱਧ ਬਾਬਾ ਜੰਬੂ ਜੀਤ ਮਹਾਰਾਜ ਜੀ ਦੇ ਪ੍ਰਗਟ ਦਿਵਸ ਮਹਾਂਉਤਵ ਤੇ ਚੱਲ ਰਹੇ ਤਿੰਨ ਰੋਜ਼ਾ ਸਲਾਨਾ ਸੰਤ ਸਮਾਗਮ ਪਿੰਡ ਭੂਰੀਵਾਲੇ ਮਾਲੇਵਾਲ,ਬੂਥਗੜ੍ਹ ਝੰਡੂਪੁਰ ਤੇ ਨਿਊ ਮਾਲੇਵਾਲ ਸਮੂਹ ਮੰਦਿਰ ਕਮੇਟੀ ਦੇ ਸਹਿਯੋਗ ਸਦਕਾ ਕਰਵਾਇਆ ਗਿਆ ਤਿੰਨ ਰੋਜ਼ਾ ਸਲਾਨਾ ਸੰਤ ਸਮਾਗਮ ਕਰਵਾਇਆ ਗਿਆ ਸੰਤ ਸਮਾਗਮ ਦੇ ਅੰਨਤਿਮ ਦਿਨ ਸ੍ਰੀ ਜਗਤ ਗੁਰੂ ਅਚਾਰੀਆ ਬਾਬਾ ਗਰੀਬਦਾਸ ਜੀ ਦੀ ਅਮ੍ਰਿਤ ਬਾਣੀ ਦੇ ਆਖੰਡ ਪਾਠਾਂ ਦੇ ਭੋਗ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਮੋਜੂਦਾ ਗੱਦੀ ਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਦੇ ਵੱਲੋਂ ਵਿਦੇਸ਼ ਦੇ ਧਰਤੀ ਕਨੇਡਾ ਤੋਂ ਲਾਈਵ ਸਤਿਸੰਗ ਦੇ ਜਾਰੀਏ ਪਾਏ ਗਏ ਤੇ ਸਮਾਗਮ ਦੇ ਦੋਰਾਨ ਪਹੁੰਚੀਆਂ ਤੇ ਦੇਸ਼ ਵਿਦੇਸ਼ਾ ਵਿੱਚ ਬੈਠੀਆਂ ਸੰਗਤਾਂ ਨੂੰ ਸਿੱਧ ਬਾਬਾ ਜੰਬੂ ਜੀਤ ਜੀ ਮਹਾਰਾਜ ਜੀ ਦੇ ਸਲਾਨਾ ਪ੍ਰਗਟ ਦਿਵਸ ਮਹਾਂਉਤਸਵ ਦੀ ਵਿਧਾਈ ਦਿੰਦਿਆਂ ਕਿਹਾ ਕਿ ਸ਼ਿਵਾਲਿਕ ਦੀਆਂ ਪਹਾੜੀਆ ਦੇ ਵਿੱਚ ਬਹੁਤ ਸਾਰੇ ਸਿੱਧਪੀਠ ਮਹਾਂਪੁਰਸ਼ਾਂ ਦਾ ਵਾਸ ਹੈ ਮਹਾਰਾਜ ਭੂਰੀਵਾਲਿਆ ਨੇ ਬ੍ਰਹਮਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਦੀ ਚਰਨਛੋਹ ਧਰਤੀ ਤੇ ਆਪਣੇ ਚਰਨ ਪਾਏ ਤੇ ਲੋਕਾਂ ਭੁੱਲੇ ਭਟਕੇ ਲੋਕਾਂ ਨੂੰ ਤਾਗੇ ਤਬੀਤਾਂ ਤੋ ਦੂਰ ਕੀਤਾ ਮਹਾਰਾਜ ਅਚਾਰੀਆ ਜੀ ਨੇ ਕਿਹਾ ਕਿ ਬਾਣੀ ਦਾ ਦੂਜਾ ਨਾਮ ਅੰਮ੍ਰਿਤ ਹੈ ਮਹਾਰਾਜ ਜੀ ਨੇ ਕਿਹਾ ਕਿ ਪਰਉਪਕਾਰੀ ਜਿਹਾ ਦੁਨਿਆ ਵਿੱਚ ਕੋਈ ਪੁੰਨ ਨਹੀ ਹੈ ਜੀਵ ਦੇ ਸੰਸਾਰ ਵਿੱਚ ਕੀਤੇ ਕੰਮਾਂ ਦੇ ਨਾਲ ਹੀ ਉਸ ਨੂੰ ਪੁੰਨ ਦੀ
ਪ੍ਰਪਾਤੀ ਹੁੰਦੀ ਹੈ ਸਮਾਗਮ ਦਿ ਦੋਰਾਨ ਪਹੁੰਚੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਮਾਲਵਿੰਦਰ ਸਿੰਘ ਕੰਗ ਨੇ ਸਮੂਹ ਸੰਗਤਾਂ ਨੂੰ ਬਾਬਾ ਜੰਬੂ ਜੀਤ ਜੀ ਦੇ ਸਲਾਨਾ ਮੇਲੇ ਦੀ ਵਿਧਾਈ ਦਿੱਤੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰ ਫ਼ਕੀਰਾਂ ਦੀ ਧਰਤੀ ਹੈ ਉਹਨਾ ਵੱਲੋਂ ਬਾਬਾ ਜੰਬੂ ਜੀਤ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਦੇ ਲੰਗਰ ਹਾਲ ਦੇ ਲਈ 5ਲੱਖ ਰੁਪਏ ਦੇਣ ਦਾ ਐਲਾਨ ਕੀਤਾ ਇਸ ਮੋਕੇ ਹਲਕਾ ਵਿਧਾਇਕਾ ਸ਼੍ਰੀਮਤੀ ਸ਼ੰਤੋਸ ਕਟਾਰੀਆ ਦੇ ਵੱਲੋਂ ਸਮਾਗਮ ਦੇ ਦੋਰਾਨ ਪਹੁੰਚੀਆਂ ਸੰਗਤਾਂ ਤੇ ਹਲਕੇ ਦੇ ਲੋਕਾਂ ਨੂੰ ਬਾਬਾ ਜੰਬੂ ਜੀਤ ਜੀ ਦੇ ਸਲਾਨਾ ਸੰਤ ਰੋਜ਼ਾ ਸਮਾਗਮ ਦੀ ਵਧਾਈ ਦਿੱਤੀ ਉਨ੍ਹਾਂ ਨੇ ਕਿਹਾ ਬਾਬਾ ਜੀ ਅਪਾਰ ਕ੍ਰਿਪਾ ਦੇ ਸਦਕਾ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਉਨ੍ਹਾਂ ਨੇ ਕਿਹਾ ਕਿ ਮਹਾਰਾਜ ਭੂਰੀਵਾਲਿਆ ਨੇ ਸਾਡੇ ਇਲਾਕੇ ਦੇ ਅੰਦਰ ਗਿਆਨ ਦੇ ਹਨੇਰੇ ਨੂੰ ਦੂਰ ਕਰਨ ਦਾ ਦੀਪਕ ਜਗਾਇਆ ਬਾਬਾ ਜੰਬੂ ਜੀਤ ਜੀ ਦੀ ਸਾਡੇ ਤੇ ਬਹੁਤ ਵੱਡੀ ਉਪਹਾਰ ਕ੍ਰਿਪਾ ਹੈ ਸਮਾਗਮ ਦੇ ਦੋਰਾਨ ਸੰਤ ਮਹਾਂਪੁਰਸ਼ ਸਵਾਮੀ ਕ੍ਰਿਸ਼ਨਾ ਨੰਦ ਜੀ ਮਹਾਰਾਜ ਧਾਮ ਰੱਤੇਵਾਲ,ਸਵਾਮੀ ਵਿਸ਼ਵ ਭਾਰਤੀ ਜੀ ਲੁਧਿਆਣਾ ਤੇ ਸਮਾਗਮ ਦੇ ਦੋਰਾਨ ਵੱਖ ਵੱਖ ਹਸਪਤਾਲਾਂ ਦੇ ਵੱਲੋਂ ਮੁਫਤ ਦਵਾਈਆ ਦੇ ਚੈੱਕ ਕਆਪ ਲਗਾਏ ਗਏ ।ਇਸ ਮੋਕੇ ਸਮੂਹ ਪਿੰਡਾਂ ਦੀਆਂ ਸੰਗਤਾਂ ਵੱਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਵੀ ਲਗਾਏ ਗਏ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਬਰ ਕਰਨਵੀਰ ਕਟਾਰੀਆ,ਆਖਿਲ ਭਾਰਤੀ ਗੁੱਜਰ ਮਹਾਂ ਸਭਾ ਦੇ ਪੰਜਾਬ ਪ੍ਰਧਾਨ ਕਮਲ ਚੋਹਾਨ ਟੇਡੇਵਾਲ ,ਸਾਬਕਾ ਚੈਅਰਮੈਨ ਸਤਨਾਮ ਚੇਚੀ ਜਲਾਲਪੁਰ,ਚੈਅਰਮੈਨ ਯੋਜਨਾ ਬੋਰਡ ਨਵਾਂਸ਼ਹਿਰ ਸੰਜੀਵ ਚੋਧਰੀ ਚੇਚੀ,ਚੈਅਰਮੈਨ ਮਾਰਕੀਟ ਕਮੇਟੀ ਸੇਠੀ ਉਧਨੋਵਾਲ,ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ,ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਕੁਮਾਰ ਮੰਗੂਪੁਰ,ਬੀਸੀ ਵਿੰਗ ਪ੍ਰਧਾਨ ਸ਼ਿਵਕਰਨ ਚੇਚੀ,ਹਲਕਾ ਇੰਚਾਰਜ ਅਕਾਲੀਦਲ ਬਲਾਚੌਰ ਸੰਦੀਪ ਹਨੀ ਟੋਸਾ,ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵਿੱਕੀ ਕਾਠਗੜ੍ਹ,ਭਾਜਪਾ ਆਗੂ ਸੰਦੀਪ ਭਾਟੀਆ ਆਦੋਆਣਾ,ਸਾਬਕਾ ਯੂਥ ਪ੍ਰਧਾਨ ਭਾਜਪਾ ਸ਼ੰਜੀਵ ਕੁਮਾਰ ਪਿੰਟੂ,ਸਾਬਕਾ ਡੀਐਸਪੀ ਸਤਨਾਮ ਰਾਜੂਮਾਜਰਾ,ਸਾਬਕਾ ਬਲਾਕ ਸੰਮਤੀ ਮੈਂਬਰ ਪੰਮੀ ਬਰੇਤਾ ਰੱਤੇਵਾਲ,ਰਮਨ ਚੌਧਰੀ ਨੰਦ ਲਾਲ ਕਰੀਮਪੁਰ,ਥਾਣਾ ਮੁੱਖੀ ਪੋਜੇਵਾਲ ਕਮਲ ਤਨੇਜਾਂ,ਪੰਡਿਤ ਸ਼ੰਤੋਸ ਮਾਲੇਵਾਲ,ਪ੍ਰੇਮ ਚੰਦ ਦੇਦੜ ਬੂਥਗੜ੍ਹ, ਕਾਲਾ ਪ੍ਰਧਾਨ,ਸਰਪੰਚ ਰਾਮ ਸਰੂਪ ਭੂੰਬਲਾ,ਸੱਤਪਾਲ ਫੋਜੀ,ਰਾਮ ਪ੍ਰਕਾਸ਼, ਪ੍ਰਧਾਨ ਹੁਸਨ ਚੰਦ ਝੰਡੂਪੁਰ,ਪੰਚਾਇਤ ਸਕੱਤਰ ਰਾਕੇਸ਼ ਝੰਡੂਪੁਰ,ਡਾ ਯਸ਼ਪਾਲ ਦੇਦੜ,ਹਰਨਾਮ ਦਾਸ ਮੁੰਡਣ,ਰਾਮਜੀਦਾਸ, ਅੱਛਰਦਾਸ,ਤੇਲੂ ਕਟਾਰੀਆ, ਕੁੰਦਨ ਲਾਲ,ਰਾਮਪਾਲ,ਸਾਬਕਾ ਸਰਪੰਚ ਦਰਸ਼ਨ ਲਾਲ,ਦਰਸ਼ਨ ਲਾਲ ਮੂੰਡਣ,ਰਾਕੇਸ਼ ਕੇਸ਼ੋ ਬੂਥਗੜ੍ਹ, ਪੱਪੂ ਚੇਚੀ ਬੂਥਗੜ੍ਹ,ਭਗਤ ਓਮਪ੍ਰਕਾਸ਼ ਓਮੀ ,ਨਿਕੂ ਭਗਤ,ਬੀਰਬਲ ਕਾਲਾ,ਬਲਾਕ ਪ੍ਰਧਾਨ ਹੁਸਨ ਲਾਲ ਬੂਥਗੜ੍ਹ,ਸ਼ਿੰਦਰਪਾਲ,ਹੈਪੀ ਪ੍ਰਧਾਨ,ਸੇਠੀ ਭੂੰਬਲਾ ਆਦਿ ਸਮੂਹ ਸੰਗਤਾਂ ਪਿੰਡ ਭੂਰੀਵਾਲੇ ਮਾਲੇਵਾਲ, ਬੂਥਗੜ੍ਹ, ਝੰਡੂਪੁਰ ਦੇ ਨੋਜਾਵਾਨਾ ਵੱਲੋਂ ਜੋੜ ਮੇਲੇ ਦੇ ਦੋਰਾਨ ਸੇਵਾ ਕੀਤੀ। ਇਸ ਮੋਕੇ ਇਲਾਕੇ ਤੇ ਦੇਸ਼ ਵਿਦੇਸ਼ਾਂ ਤੋ ਸਮੂਹ ਸੰਗਤਾਂ ਬਾਬਾ ਜੰਬੂਜੀਤ ਦੇ ਦਰਬਾਰ ਤੇ ਨਮਸਤਕ ਹੋਈਆਂ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






