ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਬ੍ਰਹਮਲੀਨ ਸ੍ਰੀਮਾਨ 108 ਸੰਤ ਬਾਬਾ ਹਰੀ ਸਿੰਘ ਜੀ ਮਹਾਰਾਜ ਸਨੌਰ ਵਾਲਿਆਂ ਦੀ ਸੱਤਵੀਂ ਮਿੱਠੀ ਯਾਦ ਵਿੱਚ ਸਲਾਨਾ ਮਹਾਨ ਗੁਰਮਤਿ ਸਮਾਗਮ 23 ਫਰਵਰੀ 2025 ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਗੁਰਦੁਆਰਾ ਹਰਿ ਸੰਗਤ ਸਾਹਿਬ ਸਨੌਰ ਪਟਿਆਲਾ ਵਿਖੇ ਬੜੀ ਸ਼ਰਧਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ । ਜਿਸ ਦੀ ਜਾਣਕਾਰੀ ਦਿੰਦਿਆਂ ਗੁਰੂ ਦਰਬਾਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਦੇਵ ਸਿੰਘ ਜੀ ਸਨੌਰ ਵਾਲਿਆਂ ਨੇ ਦੱਸਿਆ ਕਿ ਇਸ ਸਮਾਗਮ ਦੇ ਵਿਸ਼ੇਸ਼ ਸਹਿਯੋਗੀ ਸੰਤ ਬਾਬਾ ਗੁਰਮੀਤ ਸਿੰਘ ਜੀ ਅਮਰੀਕਾ ਵਾਲੇ ਹਨ। ਇਸ ਮੌਕੇ ਰੱਬੀ ਬਾਣੀ ਦੇ ਭੋਗ ਪਾਏ ਜਾਣਗੇ, ਉਪਰੰਤ ਕੀਰਤਨ ਦੀਵਾਨ ਅਤੇ ਕਥਾ ਵਿਚਾਰਾਂ ਹੋਣਗੀਆਂ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਸ਼ੀਰਵਾਦ ਸੱਚਖੰਡ ਵਾਸੀ ਸੰਤ ਹਰਚਰਨ ਸਿੰਘ ਜੀ ਜੈਤੋ ਸਰਜਾ ਵਾਲਿਆਂ ਦਾ ਹੋਵੇਗਾ। ਇਸ ਮੌਕੇ ਸੰਤ ਦੇਸਾ ਸਿੰਘ ਜੀ ਕੋਟਲੀ ਢੋਲੇ ਸ਼ਾਹ ਵਾਲੇ, ਸੰਤ ਹਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ, ਸੰਤ ਗੁਰਬਚਨ ਸਿੰਘ ਜੀ ਫਤਿਹਪੁਰ ਵਾਲੇ, ਸੰਤ ਬਲਜੀਤ ਸਿੰਘ ਜੀ ਫੱਕਰ, ਸੰਤ ਬਾਬਾ ਅਮਰੀਕ ਸਿੰਘ ਜੀ ਪੰਜ ਭੈਣੀ ਵਾਲੇ, ਸੰਤ ਬਾਬਾ ਗੁਰਦੇਵ ਸਿੰਘ ਜੀ ਪਟਿਆਲੇ ਵਾਲੇ, ਸ੍ਰੀਮਾਨ ਬਾਬਾ ਹਰਸ਼ਦੀਪ ਸਿੰਘ ਜੀ ਸਨੌਰ ਵਾਲੇ, ਬਾਬਾ ਭਗਤ ਸਿੰਘ ਜੀ ਖਾਸੀ ਕਲਾਂ ਵਾਲੇ ਸੰਗਤ ਨੂੰ ਪ੍ਰਵਚਨ ਸਰਵਣ ਕਰਾਉਣਗੇ। ਆਈ ਸੰਗਤ ਲਈ ਗੁਰੂ ਦੇ ਲੰਗਰਾਂ ਦਾ ਅਤੁੱਟ ਭੰਡਾਰਾ ਵਰਤੇਗਾ ਜੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj