ਫਗਵਾੜਾ ਵਿੱਚ ਸ੍ਰੀ ਤੇਜਪਾਲ ਬਸਰਾ ਬਸਪਾ ਦੇ ਸੀਨੀਅਰ ਡਿਪਟੀ ਮੇਅਰ ਬਣੇ

ਸਮਾਜ ਵੀਕਲੀ ਯੂ ਕੇ-

ਜਲੰਧਰ, (ਜੱਸਲ)- ਅੱਜ 01 ਫਰਵਰੀ ਨੂੰ ਨਗਰ ਕੌਂਸਲ ਫਗਵਾੜਾ ਦੇ ਸੀਨੀਅਰ ਡਿਪਟੀ ਮੇਅਰ ਬਹੁਜਨ ਸਮਾਜ ਪਾਰਟੀ ਦੇ ਜੇਤੂ ਕੌਂਸਲਰ ਸ੍ਰੀ ਤੇਜ ਪਾਲ ਬਸਰਾ ਨੂੰ ਬਣਾਇਆ ਗਿਆ ਹੈ। ਇਸ ਖੁਸ਼ੀ ਮੌਕੇ ਬਹੁਜਨ ਸਮਾਜ ਅਤੇ ਫਗਵਾੜਾ ਵਾਸੀਆਂ ਨੂੰ ਵਧਾਈ ਦਿੰਦਿਆਂ ਡਾ. ਨਛੱਤਰ ਪਾਲ ਬਸਪਾ ਐਮ.ਐਲ.ਏ. ਨੇ ਕਿਹਾ ਕਿ ਸ੍ਰੀ ਤੇਜਪਾਲ ਬਸਰਾ ਜੀ ਬਹੁਤ ਮਿਹਨਤੀ, ਸੂਝਵਾਨ, ਦ੍ਰਿੜ ਇਰਾਦੇ ਵਾਲੇ ਤੇ ਨਿੱਧੜਕ ਬਸਪਾ ਦੀ ਯੋਧੇ ਹਨ। ਜਿਹੜੇ ਲੰਬੇ ਸਮੇਂ ਤੋਂ ਬਸਪਾ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਡਾਕਟਰ ਨਛੱਤਰ ਪਾਲ ਜੀ ਨੇ ਸ਼੍ਰੀ ਬਸਰਾ ਜੀ ਨੂੰ ਫਗਵਾੜਾ ਵਿੱਚ ਸੀਨੀਅਰ ਡਿਪਟੀ ਮੇਅਰ ਬਣਨ ‘ਤੇ ਵਧਾਈ ਦਿੱਤੀ । ਇਸ ਜਿੱਤ ਦੀ ਖੁਸ਼ੀ ਨਾਲ ਬਸਪਾ ਵਰਕਰਾਂ ਅਤੇ ਆਗੂਆਂ ਦੇ ਹੋਰ ਵੀ ਹੌਸਲੇ ਬੁਲੰਦ ਹੋਏ ਹਨ। ਉਨਾਂ ਬਸਪਾ ਆਗੂਆਂ ਅਜੀਤ ਸਿੰਘ ਭੈਣੀ, ਚੌਧਰੀ ਗੁਰਨਾਮ ਜੀ ਅਤੇ ਬਸਪਾ ਵਰਕਰਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕੀਤਾ ਜਿਨਾਂ ਨੇ ਪੂਰੀ ਮਿਹਨਤ ਨਾਲ ਸ੍ਰੀ ਬਸਰਾ ਜੀ ਦਾ ਸਾਥ ਦਿੱਤਾ ਹੈ।

ਇਸ ਮੌਕੇ ‘ਤੇ ਫਗਵਾੜਾ ਤੋਂ ਬਸਪਾ ਦੇ ਸ੍ਰੀ ਤੇਜਪਾਲ ਬਸਰਾ ਜੀ ਨੇ ਸੀਨੀਅਰ ਡਿਪਟੀ ਮੇਅਰ ਚੁਣੇ ਜਾਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਮੈਂ ਆਪਣਾ ਕਾਰਜ ਪੂਰੀ ਇਮਾਨਦਾਰੀ, ਸੱਚੀ ਭਾਵਨਾ ਅਤੇ ਲਗਨ ਨਾਲ ਨਿਭਾਵਾਂਗਾ। ਸ੍ਰੀ ਬਸਰਾ ਜੀ ਨੇ ਅਵਤਾਰ ਸਿੰਘ ਕਰੀਮਪੁਰੀ ਬਸਪਾ ਪ੍ਰਧਾਨ ਪੰਜਾਬ, ਰਣਧੀਰ ਸਿੰਘ ਬੈਣੀਪਾਲ ਬਸਪਾ ਇਨਚਾਰਜ ਪੰਜਾਬ ਹਰਿਆਣਾ ਤੇ ਚੰਡੀਗੜ੍ਹ, ਅਜੀਤ ਸਿੰਘ ਭੈਣੀ, ਚੌਧਰੀ ਗੁਰਨਾਮ ਸਿੰਘ ਜੀ ਇੰਚਾਰਜ ਜੰਮੂ, ਡਾ. ਨਛੱਤਰ ਪਾਲ ਐਮ.ਐਲ.ਏ. ਬਸਪਾ ,ਦਾ ਵੀ ਧੰਨਵਾਦ ਕੀਤਾ ਤੇ ਭਰੋਸਾ ਦਿਵਾਇਆ ਕਿ ਪਾਰਟੀ ਦੀ ਹਾਈ ਕਮਾਂਡ ਦੇ ਹੁਕਮਾਂ ‘ਤੇ ਹਰ ਸਮੇਂ ਪਹਿਰਾ ਦਿੰਦਾ ਰਹਾਂਗਾ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੀ ਸੋਚ ਨੂੰ ਸਿੱਜਦਾ ਕਰੀਏ
Next articleSAMAJ WEEKLY = 03/02/2025