ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਸ਼੍ਰੀ ਐਸ.ਐਸ ਮਿਸ਼ਰ, ਜਿਨ੍ਹਾਂ ਨੇ 26 ਨਵੰਬਰ 2024 ਨੂੰ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਨਵੇਂ ਜਨਰਲ ਮੈਨੇਜਰ ਵਜੋਂ ਅਹੁਦਾ ਸੰਭਾਲਿਆ ਹੈ, ਦਾ ਅੱਜ ਰੇਲ ਕੋਚ ਫੈਕਟਰੀ ਪਹੁੰਚਣ ‘ਤੇ ਆਰ ਸੀ ਐੱਫ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਅਤੇ ਹੋਰ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਆਈ ਆਈ ਟੀ ਚੇਨਈ ਤੋਂ ਪੋਸਟ ਗ੍ਰੈਜੂਏਟ, ਸ਼੍ਰੀ ਮਿਸ਼ਰ ਇੰਡੀਅਨ ਰੇਲਵੇ ਸਰਵਿਸ ਆਫ਼ ਮਕੈਨੀਕਲ ਇੰਜੀਨੀਅਰਜ਼ ਦੇ 1988 ਬੈਚ ਦੇ ਅਧਿਕਾਰੀ ਹਨ।ਇਸ ਨਿਯੁਕਤੀ ਤੋਂ ਪਹਿਲਾਂ, ਉਹ ਇੰਟੈਗ੍ਰਲ ਕੋਚ ਫੈਕਟਰੀ, ਚੇਨਈ ਵਿਖੇ ਪ੍ਰਿੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ ਵਜੋਂ ਤਾਇਨਾਤ ਸਨ। ਦਫ਼ਤਰ ਪੁੱਜਣ ਤੇ ਉਹਨਾਂ ਸਭ ਤੋਂ ਪਹਿਲਾਂ ਸਾਰੇ ਵਿਭਾਗਾਂ ਦੇ ਮੁਖੀਆਂ ਨਾਲ ਇੱਕ ਮੁੱਢਲੀ ਜਾਣ-ਪਛਾਣ ਮੀਟਿੰਗ ਕੀਤੀ। ਮੀਟਿੰਗ ਵਿੱਚ ਉਨ੍ਹਾਂ ਨੂੰ ਇੱਕ ਪੇਸ਼ਕਾਰੀ ਪੇਸ਼ ਕੀਤੀ ਗਈ ਜਿਸ ਵਿੱਚ ਰੇਲ ਕੋਚ ਫੈਕਟਰੀ ਦੇ ਬਾਰੇ ਮੁੱਢਲੀ ਜਾਣਕਾਰੀ , ਕੋਚ ਨਿਰਮਾਣ ਅਤੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਮੀਟਿੰਗ ਵਿੱਚ ਆਰ.ਸੀ.ਐਫ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਭਾਰਤੀ ਰੇਲਵੇ ਦੀ ਪ੍ਰਗਤੀ ਵਿੱਚ ਆਰ.ਸੀ.ਐਫ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਿੱਥੇ ਆਰ ਸੀ ਐਫ ਨੇ ਰੇਲਕੋਚਾਂ ਵਿੱਚ ਨਵੀਂ ਤਕਨੀਕ ਲਿਆ ਕੇ ਭਾਰਤੀ ਰੇਲ ਦੀ ਕਾਇਆਕਲਪ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਉੱਥੇ ਸਮੇਂ ਦੇ ਨਾਲ ਰੇਲ ਕੋਚਾਂ ਦੀ ਮੰਗ ਵਧਦੀ ਜਾ ਰਹੀ ਹੈ ਅਤੇ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਰੇਲ ਕੋਚਾਂ ਦਾ ਉਤਪਾਦਨ ਵਧਾਈਏ । ਇਸ ਤੋਂ ਇਲਾਵਾ ਸ਼੍ਰੀ ਮਿਸ਼ਰ ਨੇ ਕੋਚ ਨਿਰਮਾਣ ਕਾਰਜਾਂ ਲਈ ਵੱਡਮੁੱਲੇ ਸੁਝਾਅ ਵੀ ਦਿੱਤੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly