ਸ਼੍ਰੀ ਗੁਰੂ ਨਾਨਕ ਦੇਵ ਜੀ

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ)  ਇਸ ਦੁਨੀਆ ਵਿੱਚ ਜਿੰਨੇ ਵੀ ਧਰਮ ਹਨ ।ਹਰ ਧਰਮ ਦੀਆਂ ਕੌਮਾਂ ਆਪਣੇ ਖਾਸ ਤਰੀਕਾ ਨਾਲ ਆਪਣੇ ਤਿਉਹਾਰ ਮਨਾਉਂਦੀਆਂ ਹਨ। ਇਹ ਉਨਾਂ ਦੇ ਸਮਾਜ ਅਤੇ ਸਭਿਆਚਾਰ ਦੀ ਜਾਣ ਪਛਾਣ ਹੈ, ਅਤੇ ਇਸ ਨੂੰ ਮਨਾਉਣ ਨਾਲ ਹੀ ਕੌਮ ਵਿੱਚ ਏਕਤਾ, ਇਤਫ਼ਾਕ ਅਤੇ ਆਪਸੀ ਮੇਲ ਜੋਲ ਦੀ ਮਿੱਠੀ, ਪਿਆਰੀ, ਖੁਸ਼ਬੂ, ਅਤੇ ਸੁਗੰਧ  ਨਾਲ ਭਰਿਆ ਮਾਹੌਲ ਪੈਦਾ ਹੁੰਦਾ ਹੈ। ਜਿਹੜੀਆਂ ਕੌਮਾਂ ਆਪਣੇ ਗੁਰੂਆਂ, ਬਜ਼ੁਰਗਾਂ ਨੂੰ ਯਾਦ ਨਹੀਂ ਕਰਦੀਆਂ। ਉਹ ਜ਼ਲਦੀ ਖ਼ਤਮ ਹੋ ਜਾਂਦੀਆਂ ਹਨ।
ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਤਿੰਨ ਵਿਸਾਖ, 1526 ਬਿਕਰਮੀ, ਮੁਤਾਬਿਕ 15 ਅਪ੍ਰੈਲ 1469 ਈਸਵੀ ਨੂੰ ਰਾਇ –  ਭੋਇ ਦੀ ਤਲਵੰਡੀ ਜਿਸ ਨੂੰ ਅੱਜ ਕੱਲ੍ਹ ਸ਼੍ਰੀ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ, ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਪਿਤਾ ਮਹਿਤਾ ਕਾਲੂ ਜੀ ਦੇ ਘਰ ਹੋਇਆ। ਸਿੱਖਾਂ ਵਿੱਚ ਪ੍ਰਚਲਤ ਰਿਵਾਇਤ ਅਨੁਸਾਰ ਆਪ ਜੀ ਦਾ ਜਨਮ ਕੱਤਕ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ। ਗੁਰੂ ਜੀ ਦਾ ਆਗਮਨ ਇਹੋ ਜਿਹੇ ਜੁਗ ਵਿੱਚ ਹੋਇਆ, ਜਦੋਂ ਹਿੰਦੁਸਤਾਨ ਵਿੱਚ ਬ੍ਰਾਹਮਣ, ਮੁੱਲਾਂ, ਅਤੇ ਧਰਮ ਦੇ ਅਖੌਤੀ ਠੇਕੇਦਾਰ ਰਹਿਬਰ ਬਣ ਕੇ ਸਮਾਜ ‘ਤੇ ਆਪਣੀ ਜਕੜ ਬਣਾਈ ਹੋਈ ਸੀ, ਅਤੇ ਲੋਕਾਂ ਨੂੰ ਗ਼ਲਤ ਤੇ ਗੁਮਰਾਹ ਕਰਨ ਗੁਮਰਾਹ ਭਰਮਾਂ ਵਿੱਚ ਪਾ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਸਨ ਅਤੇ ਸਮਾਜ ਵਿੱਚ ਖੁੱਲੇ ਆਮ ਲੁੱਟ ਜਾਰੀ ਸੀ ਆਪਣੇ ਫਾਇਦੇ ਦੀ ਖਾਤਰ ਧਰਮ ਦਾ ਦੁਰ ਉਪਯੋਗ ਕਰ ਰਹੇ ਸਨ ਬਰੀਕ ਇਸ ਗੱਲ ਦੀ ਗਵਾਹ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸੰਸਾਰ ਵਿੱਚ ਉਹਨਾਂ ਉਸ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਸੀ। ਕਿਉਂਕਿ ਪਾਪ ਦੀ ਕਿਸ਼ਤੀ ਪਰ ਚੁੱਕੀ ਸੀ ਉਸ ਸਮੇਂ ਅਕਾਲ ਪੁਰਖ ਨੇ ਦੁਨੀਆਂ ਦਾ ਆਧਾਰ ਕਰਨ ਲਈ ਬਾਬਾ ਨਾਨਕ ਜੀ ਨੂੰ ਇਸ ਅਨੁਸਰ ਵਿੱਚ ਭੇਜਿਆ ਅਤੇ ਉਨ੍ਹਾਂ ਦੇ ਆਗਮਨ ਨਾਲ ਦੁਨੀਆਂ ਨੂਰੋ- ਨੂਰ ਹੋ ਗਈ।
ਬਾਬਾ ਜੀ ਨੇ ਪਖੰਡ ਦਿਖਾਵੇ ਦੀ ਭਗਤੀ ਉਤੇ ਸਖ਼ਤ ਚੋਟ ਕੀਤੀ ਅਤੇ ਇਸ ਤੋਂ ਪਰਹੇਜ਼ ਕਰਨ ਬਾਰੇ ਕਿਹਾ। ਆਪ ਨੇ ਗ਼ਰੀਬਾਂ, ਫਕੀਰਾਂ, ਜ਼ਰੂਰਤਮੰਦਾਂ ਦੀ ਸੇਵਾ ਤਨ, ਮਨ ,ਅਤੇ ਧਨ ਨਾਲ ਕੀਤੀ ਅਤੇ ਇਸ ਅਸੂਲ ਲਈ ਦੋ ਸਾਥੀ ਬਾਲਾ ਅਤੇ ਮਰਦਾਨਾ ਜੀ ਨੂੰ ਨਾਲ ਲੈ ਕੇ ਦੁਨੀਆਂ ਦੇ ਚਾਰੇ ਕੋਨਿਆਂ ਵਿੱਚ ਪ੍ਰਚਾਰ ਕੀਤਾ ।ਆਪ ਜੀ ਦੀ ਸੱਚ ਦੀ ਫਿਲਾਸਫੀ ਵਿੱਚ ਨਿਮਰਤਾ, ਇਨਸਾਨੀਅਤ, ਮੁਹੱਬਤ, ਆਪਸੀ ਹਲੀਮੀ ਅਤੇ ਦਲੇਰੀ, ਕੁੱਟ -ਕੁੱਟ ਕੇ ਭਰੀ ਹੋਈ ਹੈ । ਆਪ ਦੀ ਰੂਹਾਨੀ ਸਿੱਖਿਆ ਨੂੰ ਸੰਖੇਪ ਰੂਪ ਵਿੱਚ ਇਹਨਾਂ ਸ਼ਬਦਾਂ ਵਿੱਚ ਜਾਣਿਆ ਜਾ ਸਕਦਾ ਹੈ, “ਸਾਰੀ ਸ੍ਰਿਸ਼ਟੀ ਨੂੰ ਇੱਕ ਪ੍ਰਭੂ ਦੇ ਹੁਕਮ ਦੀ ਕਾਰ ਤੇ ਇਸਦੇ ਕਣ -ਕਣ ਵਿੱਚ ਉਸਦੀ ਵਿਆਪਕਤਾ ਨੂੰ ਅਨੁਭਵ ਕਰਕੇ ਸਰਬ -ਸਾਂਝ ‘ਤੇ ਸਮਾਨਤਾ ਨੂੰ ਧਾਰਨ ਕਰਦੇ ਹੋਏ ਸੰਤੁਲਤ ਜੀਵਨ ਜਿਉਣਾ।”
ਅੱਜ ਬਾਬਾ ਨਾਨਕ ਜੀ ਦੇ ਪ੍ਰਕਾਸ਼ ਉਤਸਵ ‘ਤੇ ਉਹਨਾਂ ਦੇ ਦੱਸੇ ਅਮਲ ਅਤੇ ਪਦ ਚਿੰਨਾਂ ‘ਤੇ ਚੱਲ ਕੇ ਅਸੀਂ ਸਭ ਆਪਣਾ ਜੀਵਨ ਉੱਚਾ ਸੁੱਚਾ ,ਨੇਕ ਅਤੇ ਇਨਸਾਨੀ ਖ਼ੂਬਸੂਰਤ ਬਣਾਈਏ ।ਫਿਰਕਾਪ੍ਰਸਤੀ, ਇਨਸਾਨੀ, ਊਚ ਨੀਚ ਤੋਂ ਉੱਪਰ ਉੱਠ ਕੇ ਇੱਕ ਸ਼ਾਨਦਾਰ ਭਵਿੱਖ ਦੀ ਨੀਂਹ ਰੱਖੀਏ ।ਇਹੀ ਉਹਨਾਂ ਪ੍ਰਤੀ ਸੱਚੀ ਸਰਧਾ ਹੋਵੇਗੀ।
ਆਪ ਜੀ ਦਾ ਸ਼ੁਭ ਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਹਾਈ ਸਕੂਲ ਮੁਹੱਬਲੀਪੁਰ ਦੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ
Next articleਹਾਲੇ ਵੀ ਵੇਲਾ ਹੈ