(ਸਮਾਜ ਵੀਕਲੀ)
ਸ਼ਰਾਧ ਆਉਣ ਤੇ ਬੁਜੁਰਗ ਵੀ ਆਉਣ ਚੇਤੇ
ਪਕਵਾਨ ਵੱਖੋ ਵੱਖਰੇ ਬਣਾਉਣ ਲੋਕੀਂ
ਉਂਝ ਸਾਰਾ ਸਾਲ ਨਹੀਂ ਸਾਰ ਲੈਂਦੇ
ਇਸ ਦਿਨ ਪੈਰੀਂ ਹੱਥ ਵੀ ਲਾਉਣ ਲੋਕੀਂ
ਪੱਗ ਪਰਨਾਂ ਬਾਪੂ ਨੂੰ ਨਵਾਂ ਦਿੰਦੇ
ਪੈਰੀਂ ਜੁੱਤੀ ਵੀ ਨਵੀਂ ਪਵਾਉਣ ਲੋਕੀਂ
ਭੁੱਲਕੇ ਉਪਦੇਸ਼ ਸ੍ਰੀ ਗੁਰੂ ਨਾਨਕ ਦਾ
ਖੌਰੇ ਕਿਹੜਾ ਰੱਬ ਮਨਾਉਣ ਲੋਕੀਂ
ਖਵਾ ਕੇ ਸ਼ਰਾਧ ਮਸਲੇ ਸਭ ਹੱਲ ਹੋਣੇਂ
ਕਰਮਕਾਂਡਾਂ ਨੂੰ ਇੰਝ ਦਰਸਾਉਣ ਲੋਕੀਂ
ਜਿਹੜੇ ਪਖੰਡਾਂ ਤੇ ਨਾਨਕ ਜੀ ਰੋਕ ਲਾਈ
ਹੁਣ ਓਹੀ ਕੁਝ ਦੁਹਰਾਉਣ ਲੋਕੀਂ
ਸਮੱਤ ਬਖਸ਼ੋ ਬਾਬਾ ਜੀ ਭੋਲਿ਼ਆਂ ਨੂੰ
ਹੁਣ ਨਾਨਕ ਦਾ ਸ਼ਰਾਧ ਵੀ ਮਨਾਉਣ ਲੋਕੀਂ
ਦੀਪ ਢੋਂਗ ਪਖੰਡਾਂ ਤੇ ਰਹਿ ਲਿਖਦੀ
ਗੱਲ ਖਾਨੇ ਵਿੱਚ ਨਾ ਭਾਵੇਂ ਪਾਉਣ ਲੋਕੀਂ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596