ਕੀ ਪੀਰ ਮਨਾਵਾਂ…….?

ਬਲਜਿੰਦਰ "ਬਾਲੀ ਰੇਤਗੜ੍ਹ"

(ਸਮਾਜ ਵੀਕਲੀ)

ਜਾਹ ਨਿਅਾਜ਼ ਕਰਾਵਾਂ…?
ਬਹਿ ਗੁਰੂ ਧਿਅਾਵਾਂ…..?
ਅਰਦਾਸ ਕਰਾਵਾਂ…..!!
ਦਰ ਖੜਕਾਵਾਂ……?
ਜਾਂ ਚਿਰਾਗ਼ ਜਗਾਵਾਂ…?
ਮੇਰੇ ਪੰਜਾਬ ਤੋਂ…..ਮੇਰੇ ਪੰਜਾਬ ਤੋ…
ਹੋਣ ਦੂਰ ਬਲਾਵਾਂ….
ਹੋਣ ਦੂਰ ਬਲਾਵਾਂ……..

ਨਸ਼ਿਅਾਂ ਦੀ ਲਥ
ੳੁਜਾੜ ਗੲੀ ੲਿਸ ਨੂੰ
ਸਿਰੋਂ ਪੈਰਾਂ ਤਾਂੲੀ
ਲ਼ਿਤਾੜ ਗੲੀ ੲਿਸ ਨੂੰ
ਕਰਜ਼ੇ ਦੀ ਪੰਡ
ਫਾਹੇ ਚਾੜ ਗੲੀ ੲਿਸ ਨੂੰ
ਘਟੀਅਾ ਸ਼ਰਾਬ ਮਹਿੰਗੀ
ਸਾੜ ਗੲੀ ੲਿਸ ਨੂੰ…..
ਸੱਥਾਂ ਤੋਂ ਖੋਹ ਲੲੀਅਾਂ
ਬੋਹੜ ਦੀਅਾਂ ਛਾਵਾਂ…
ਮੇਰੇ ਪੰਜਾਬ ਤੋਂ ..ਹੋਣ ਦੂਰ….ਬਲਾਵਾਂ…

ਡੇਰਿਅਾਂ ਦੇ ਬਾਬੇ
ਲਫੰਗੇ ਨਸ਼ੇੜੀ
ਡੋਬ ਗੲੇ ਕੰਜ਼ਰ
ਰੂਹਾਂ ਦੀ ਬੇੜੀ
ੲੇ ਰੰਨਾਂ ਦੇ ਸ਼ੌਕੀਂਨ
ਪੀ ਗੲੇ ਦੁੱਧਾਂ ਦੀ ਤੌੜੀ
ਬਹੁੜੀ ਵੇ ਦੁੱਲਿਅਾ
ਬਹੁੜੀ ਵੇ ਬਹੁੜੀਂ………..
ਵਾਸਤੇ ਮਾਂ-ਬੋਲੀ ਦੀ
ਤਰਫ਼ੋ ਮੈ ਪਾਵਾਂ….
ਮੇਰੇ ਪੰਜਾਬ..ਤੋਂ…

ਦਰਿਅਾ ਦੇ ਪਾਣੀ
ਕੈਂਸਰ ਦੀ ਅਰਥੀ
ਹਵਾ ਵੀ ਜ਼ਹਿਰੀ
ਝੱਲੇ ਲੋਕਾਂ ਨੇ ਕਰਤੀ
ਪੰਜਾਬ ਮੇਰੇ ਦੀ
ਬੰਜ਼ਰ ਕਰੀ ਧਰਤੀ
ਪਾੳੁਦੀਂ ਦੁਹਾੲੀ
ੳੁਜੜੋਂਗੇ ਸ਼ਰਤੀ
ਲੋਕੋ ੳੁਜੜੋਂਗੇ ਸ਼ਰਤੀ…….
ਠੁੰਗਾਂ ਮਾਰਨੀਅਾਂ ਨੇ ਫਿਰ
ਕਾਲੇ ਕਮੀਨਿਅਾਂ ਕਾਵਾਂ
ਮੇਰੇ ਪੰਜਾਬ..ਤੋਂ .ਹੋਣ…ਦੂਰ ਬਲਾਵਾਂ

ਦਰਿਅਾ ਦੀ ਬੁੱਕਲ਼
ਲੱਭੋਗੇ ਫਿਰ ਜਾਹ ਕੇ
ਕਫ਼ਨ ਤੋ ਬਿਨ ਅਾਪਣੇ
ਤੁਰੋਂਗੇ ਫਿਰ ਦਫ਼ਨਾ ਕੇ
ਲੱਕੜ ਨਹੀਂ ਲੱਭਣੀ
ਬਹਿ ਗਿਓਂ ਬ੍ਰਿਖ ਪੁਟਾ ਕੇ
ਅਫ਼ਸੋਸ ਕੌਣ ਕਰੂ
ਦਿੳੁ ਧਰਵਾਸ ਬੁਲਾ ਕੇ
ਅਫ਼ਸੋਸ ਕੌਣ ਕਰੂ………
ਮਾਰ ਦਹੁੱਥੜੇ
ਪਿੱਟਣਗੀਅਾਂ ਫਿਰ ਮਾਵਾਂ….
ਮੇਰੇ ਪੰਜਾਬ ਤੋ…ਹੋਣ ਦੂਰ ਬਲਾਵਾਂ…

ਕਾਤਿਲ ਨਾ ਬਣ
ਅਾਪਣਿਅਾਂ ਦਾ ਯਾਰਾ
ਹੁੰਦਾ ਪੈਸਾ ਹੀ ਨਾ
“ਬਾਲੀ” ਸਭ ਤੋਂ ਪਿਅਾਰਾ
ਨਸ਼ਿਅਾ ਦਾ ਧੰਦਾ
ਹਤਿਅਾਰੈ-ਹਤਿਅਾਰਾ
ਮਹਿਲਾਂ ਤੋਂ ਚੰਗੈ
ਕੱਚਾ’ਰੇਤਗੜ” ਢਾਰਾ
ਕੱਚਾ “ਰੇਤਗੜ੍ਹ” ਢਾਰਾ…….
ਨਾ ਵਜੂਦ ਰਹਿਣੈ
ਨਾ ਕੋਮਲ ਕਲਾਵਾਂ..
ਮੇਰੇ ਪੰਜਾਬ ਤੋਂ…ਹੋਣ..ਦੂਰ..ਬਲਾਵਾਂ

ਬਲਜਿੰਦਰ “ਬਾਲੀ ਰੇਤਗੜ੍ਹ”
94651-29168
70876-29168

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਜ਼ਲ਼
Next articleਢਕੀ ਰਿਝਣ ਦਿਓ…!