ਦੀਨਾ ਸਾਹਿਬ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਬਲਵਿੰਦਰ ਮਾਨ ਤੇ ਬੀਬਾ ਦੀਪ ਧਾਲੀਵਾਲ ਦੇ ਨਵੇਂ ਗੀਤ “ਦੋ ਅੱਖਰਾਂ ਦੀ ਸੌਰੀ” ਦੀ ਸ਼ੂਟਿੰਗ ਸ੍ਰੀਮਤੀ ਬਲਜਿੰਦਰ ਕੌਰ ਸਾਧੂ ਸਿੰਘ ਵਾਲਾ ਦੀ ਹਵੇਲੀ ਅਤੇ ਹੋਰ ਵੱਖ ਵੱਖ ਲੁਕੇਸ਼ਨਾ ਤੇ ਮੁਕੰਮਲ ਹੋ ਗਈ ਹੈ। ਡਾਇਰੈ ਗੁਰਦੇਵ ਸਿੰਘ ਉਰਫ਼ ਪੱਪਾ ਪੁੰਨੂ ਦੀ ਨਿਰਦੇਸ਼ਨਾ ਹੇਠ ਕੈਮਰਾਮੈਨ ਸੁਖਦੇਵ ਆਸਲ ਨੇ ਪੂਰੀ ਮਿਹਨਤ ਨਾਲ ਵੀਡੀਓਗ੍ਰਾਫੀ ਕੀਤੀ ਹੈ। ਗੀਤ ਨੂੰ ਲਿਖਿਆ ਹੈ ਉੱਘੇ ਗੀਤਕਾਰ ਯੋਧਾ ਸੰਗਤਪੁਰਾ ਨੇ ਅਤੇ ਜਸਵੰਤ ਬੋਪਾਰਾਏ ਦੀ ਪੇਸ਼ਕਸ਼ ਹੇਠ ਇਸ ਗੀਤ ਵਿੱਚ ਲੋਕ ਗਾਇਕ ਹਰਪ੍ਰੀਤ ਰਾਜਸਥਾਨੀ ਤੇ, ਸੁਖਵਿੰਦਰ ਕਾਲ਼ਾ, ਸੋਨੂੰ ਦੌਲਤਪੁਰਾ, ਉੱਘੀ ਮਾਡਲ ਮਨਜਿੰਦਰ ਮੰਨੂ, ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ, ਬਲਜਿੰਦਰ ਕੌਰ ਤੇ ਹੋਰ ਕਲਾਕਾਰਾਂ ਨੇ ਵਧੀਆ ਕੰਮ ਕੀਤਾ ਹੈ ਤੇ ਸੰਗੀਤਕਾਰ ਸ਼ਮਸ਼ੇਰ ਸਿੰਘ ਸ਼ੇਰਾ ਨੇ ਸੰਗੀਤ ਦਿੱਤਾ ਹੈ। ਸਮਾਜ ਨੂੰ ਵਧੀਆ ਸੁਨੇਹਾ ਦਿੰਦਾ ਇਹ ਗੀਤ ਜਲਦੀ ਹੀ ਰਿਲੀਜ਼ ਕਰ ਕੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇਗਾ। ਪ੍ਰੈਸ ਨੂੰ ਜਾਣਕਾਰੀ ਅਮਰਜੀਤ ਸਿੰਘ ਫ਼ੌਜੀ ਦੀਨਾ ਸਾਹਿਬ ਨੇ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj