HOME 2027 ‘ਚ ਸ਼ੋਮਣੀ ਅਕਾਲੀ ਦਲ(ਬ) ਭਾਰੀ ਲੀਡ ਨਾਲ ਜਿੱਤ ਕੇ ਸਰਕਾਰ ਬਣਾਵੇਗੀ...

2027 ‘ਚ ਸ਼ੋਮਣੀ ਅਕਾਲੀ ਦਲ(ਬ) ਭਾਰੀ ਲੀਡ ਨਾਲ ਜਿੱਤ ਕੇ ਸਰਕਾਰ ਬਣਾਵੇਗੀ – ਸੰਦੀਪ ਚੌਧਰੀ ਹਨੀ ਟੌਂਸਾ

3
ਸੰਦੀਪ ਚੌਧਰੀ ਹਨੀ ਟੌਂਸਾ

ਨਵਾਂਸ਼ਹਿਰ   (ਸਮਾਜ ਵੀਕਲੀ)   ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ )  ਬਲਾਚੌਰ ਤੋਂ ਹਲਕਾ ਇੰਚਾਰਜ ਸੰਦੀਪ ਚੋਧਰੀ (ਹਨੀ ਟੌਂਸਾ) ਨੇ  ਚੋਣ ਸਰਗਰਮੀਆਂ ਤੇਜ ਕਰਦੇ ਹੋਏ ਪਿੰਡਾਂ ਵਿੱਚ ਨੁਕੜ ਬੈਠਕਾ ਤੇ  ਸਾਂਝੀਆਂ ਸੱਥਾਂ ਤੇ ਬਜ਼ੁਰਗਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤੀ | ਉਨ੍ਹਾਂ ਕਿਹਾ ਕਿ ਆਉਣ ਵਾਲੇ 2027 ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਭਾਰੀ ਲੀਡ ਨਾਲ ਜਿੱਤ ਹਾਸਿਲ ਕਰਕੇ ਸਰਕਾਰ ਬਣਾਵੇਗੀ | ਉਨ੍ਹਾਂ ਕਿਹਾ ਕਿ  ਸ਼੍ਰੋਮਣੀ ਅਕਾਲੀ ਦਲ(ਬ) ਦੀ ਸਰਕਾਰ ਬਨਣ ਤੇ ਕਿਸਾਨਾਂ ਨੂੰ  ਮੁਫਤ  ਟਿਊਬਵੈਲਾਂ ਦੇ ਕੁਨੈਕਸ਼ਨ ਦਿੱਤੇ ਜਾਣਗੇ, ਲਾਲ ਲਕੀਨ ਅੰਦਰ ਆਉਂਦੇ ਮਕਾਨਾਂ ਦੇ ਮਾਲਕੀ ਨੂੰ  ਮਾਲਕੀ ਹੱਕ ਦਿੱਤੇ ਜਾਣਗੇ, ਪਾਈਪ ਲਾਈਨ ਰਾਹੀ ਖੇਤੀਬਾੜੀ  ਲਈ ਪਾਣੀ ਦਿੱਤਾ ਜਾਵੇਗਾ | ਜ਼ਮੀਨਾਂ ਦੀ ਮੁਫਤ ਵਿੱਚ ਤਕਸੀਮ ਕਰਵਾਈ ਜਾਵੇਗੀ |  ਦਰਿਆਵਾਂ ਦੇ ਕੰਢਿਆਂ ਨੂੰ  ਪੱਕਾ ਕਰਕੇ ਪੰਜਾਬ ਨੂੰ  ਹੜਾ ਦੀ ਮਾਰ ਤੋਂ ਬਚਾਇਆ ਜਾਵੇਗਾ | ਸੁਖਬੀਰ ਸਿੰਘ ਬਾਦਲ  ਵਲੋਂ ਲੋਕਾਂ  ਦੀ ਬੰਦ ਪਈ ਆਟਾ ਦਾਲ ਸਕੀਮ ਨੂੰ  ਫਿਰ ਤੋਂ ਬਹਾਲ ਕੀਤਾ ਜਾਵੇਗਾ |ਸ਼ਗਨ ਸਕੀਮ ਇਕ ਲੱਖ ਰੁਪਏ ਦਿੱਤਾ ਜਾਵੇਗਾ | ਬੁਢਾਪਾ ਪੈਨਸ਼ਨ 3100 ਰੁਪਏ ਦਿੱਤੀ ਜਾਵੇਗੀ |  ਉਨ੍ਹਾਂ ਕਿਹਾ ਕਿ ਸਰਕਾਰ ਬਨਣ ਤੇ ਨੌਜਵਾਨਾਂ ਨੂੰ  10 ਲੱਖ ਰੁਪਏ ਤੱਕ ਦਾ ਵਿਆਜ਼ ਰਹਿਤ ਕਰਜ਼ਾ ਦਿੱਤਾ ਜਾਵੇਗਾ | ਹਰ ਵਿਧਾਨ ਸਭਾ ਵਿੱਚ ਇਕ ਮੈਡੀਕਲ ਕਾਲਜ , ਵੈਟਨਰੀ ਕਾਲਜ਼ ਤੇ ਸਕਿਲ ਯੂਨੀਵਰਸਿਟੀ ਬਣਾਈਆਂ ਜਾਣਗੀਆਂ | ਵਿਸ਼ਵ ਕਬੱਡੀ ਕੱਪ ਫਿਰ ਤੋਂ ਕਰਵਾਏ ਜਾਣਗੇ | ਪਸ਼ੂ ਧੰਨ ਮੇਲੇ ਤੇ ਮੁਕਾਬਲੇ ਫਿਰ ਸ਼ੁਰੂ ਕਰਵਾਏ ਜਾਣਗੇ | ਮਾਰਵਾੜੀ ਘੋੜਿਆਂ ਅਤੇ ਕਬੂਤਰਬਾਜ਼ੀ ਦੇ ਵੱਡੇ ਪੱਧਰ ਤੇ ਮੁਕਾਬਲੇ ਕਰਵਾਏ ਜਾਣਗੇ | ਪੰਜਾਬ ਨੂੰ  ਵਿਸ਼ਵ ਪੱਧਰੀ ਟੂਰਿਜ਼ਮ ਵਜੋਂ ਵਿਕਸਿਤ ਕੀਤਾ ਜਾਵੇਗਾ | ਉਨ੍ਹਾਂ ਨੇ ਮਹਿਲਾਵਾਂ , ਬਜ਼ੁਰਗਾਂ  ਤੇ ਪੜ੍ਹੇ ਲਿਖੇ ਨੌਜਵਾਨਾਂ ਨੂੰ  ਅਪੀਲ ਕੀਤੀ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ ) ਨੂੰ  ਭਾਰੀ ਬਹੁਮਤ ਦੇਕੇ ਕਾਮਯਾਬ ਬਣਾਉ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleNora Fatehi to perform at FIFA World Cup 2026 opening ceremony in Toronto
Next article*ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਪਿੰਡ ਸਾਹਿਬਾ ਵਿਖੇ ਪੰਡਿਤ ਬਾਲ ਕਿਸ਼ਨ ਜੀ ਦੀ ਅੰਤਿਮ ਅਰਦਾਸ ਵਿੱਚ ਹੋਏ ਸ਼ਾਮਿਲ*