ਦੁਬਈ, (ਸਮਾਜ ਵੀਕਲੀ) (ਜੱਸੀ)- ਉੱਘੇ ਕਾਂਗਰਸੀ ਆਗੂ ਅੰਮ੍ਰਿਤਪਾਲ ਭੋਂਸਲੇ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਵਿਦੇਸ਼ ਵਸਦੇ ਛੋਟੇ ਭਰਾ ਦਿਨੇਸ਼ ਕੁਮਾਰ ਭੌਂਸਲੇ ਦੀ ਬੇਵਕਤੀ ਮੌਤ ਹੋ ਗਈ। ਉਨਾਂ ਦੀ ਬੇਵਕਤੀ ਮੌਤ ਤੇ ਇਲਾਕੇ ਭਰ ਦੀਆਂ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ, ਪੰਚਾਂ ਸਰਪੰਚਾਂ, ਸਮਾਜ ਸੈਵੀ ਸੰਗਠਨਾਂ ਤੇ ਮੋਹਤਬਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸਵ, ਦਿਨੇਸ਼ ਕੁਮਾਰ ਭੌਂਸਲੇ (ਆਸਟ੍ਰੇਲੀਆ) ਸਪੁੱਤਰ ਸ੍ਰੀ ਸਤਪਾਲ ਭੌਂਸਲੇ (Retd. Asst. XEN PSPCL) ਬਦਾ ਅੰਤਿਮ ਸੰਸਕਾਰ ਮਿਤੀ 8 ਫਰਵਰੀ 2023 ਦਿਨ ਬੁੱਧਵਾਰ ਨੂੰ ਸ਼ਮਸ਼ਾਨ ਘਾਟ (ਨੇੜੇ ਸਿਵਲ ਹਸਪਤਾਲ) ਗੁਰਾਇਆ ਵਿਖੇ ਕੀਤਾ ਜਾਵੇਗਾ। ਮ੍ਰਿਤਕ ਦੇਹ ਅੰਤਿਮ ਦਰਸ਼ਨਾਂ ਲਈ 10 ਵਜੇ ਸਵੇਰੇ ਬੀ-1/139 ਰਿਸ਼ੀ ਨਗਰ, ਬੜਾਪਿੰਡ ਰੋਡ ਗੁਰਾਇਆ ਰੱਖੀ ਜਾਵੇਗੀ।