ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਸ੍ਰੀ ਤੁਸ਼ਾਰ ਗੁਪਤਾ, ਆਈ ਪੀ ਐਸ ਦੀਆ ਹਦਾਇਤਾ ਤੇ ਮਾੜੇ ਅਨਸਰਾਂ ਖਿਲਾਫ ਛੇੜੀ ਮੁਹਿੰਮ ਨੂੰ ਉਸ ਸਮੇ ਸਫਲਤਾ ਮਿਲੀ ਜਦੋ ਸ਼੍ਰੀ ਰਾਜ ਕੁਮਾਰ ਬਜਾੜ੍ਹ, ਪੀ ਪੀ ਐਸ , ਉਪ ਕਪਤਾਨ ਪੁਲਿਸ ਸਬ ਡਵੀਜਨ ਨਵਾਂਸ਼ਹਿਰ ਜੀ ਦੀ ਜੇਰੇ ਨਿਗਰਾਨੀ ਐਸ ਐਚ ਓ ਰੁਬਨੀਵ ਸਿੰਘ ਥਾਣਾ ਸਦਰ ਨਵਾਸ਼ਹਿਰ ਵੱਲੋ ਲੁੱਟ ਖੋਹ ਕਰਨ ਵਾਲੇ 02 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਲੁੱਟ ਖੋਹ ਦੀਆ ਵਾਰਦਾਤਾ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ। ਮਿਤੀ 17-02-2026 ਨੂੰ ਕੇਸਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਸ਼ਾਹਪੁਰ ਪੱਟੀ ਥਾਣਾ ਰਾਹੋਂ ਦੇ ਦਰਜ ਰਜਿਸਟਰ ਹੋਇਆ ਕਿ ਉਹ ਸ਼ੂਗਰ ਮਿੱਲ ਨਵਾਂਸ਼ਹਿਰ ਵਿਚੋਂ ਬਤੋਰ ਸਰਵੇਅਰ ਰਿਟਾਇਰਡ ਹੈ ਮਿਤੀ 13/02/26 ਨੂੰ ਉਹ ਆਪਣੀ ਸਕੂਟਰੀ ਨੰਬਰ PB-32-M-5543 ਤੇ ਸਵਾਰ ਹੋ ਕੇ ਨਵਾਂਸ਼ਹਿਰ ਤੋਂ ਪਿੰਡ ਸਨਾਵਾਂ ਦੀ ਨਹਿਰ ਪਟੜੀ ਨਾਲ਼-ਨਾਲ਼ ਹੁੰਦਾ ਹੋਇਆ ਆਪਣੇ ਪਿੰਡ ਸ਼ਾਹਪੁਰ ਪੱਟੀ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਨਾਈ ਮਾਜਰਾਂ ਦੀ ਲਿੰਕ ਸੜਕ ਤੋਂ ਕਰੀਬ 100 ਕੁ ਮੀਟਰ ਅੱਗੇ ਗਿਆ ਤਾਂ ਵਕਤ ਕਰੀਬ 02:30 ਸ਼ਾਮ ਦਾ ਹੋਵੇਗਾ ਜੋ ਉਸਨੇ ਫੋਨ ਸੁਣਨ ਲਈ ਆਪਣੀ ਸਕੂਟਰੀ ਰੋਕੀ ਤਾਂ ਪਿੱਛੇ ਤਿੰਨ ਨੌਜਵਾਨ ਮੋਟਰ ਸਾਈਕਲ ਬਰਾਬਰ ਲਿਆ ਕੇ ਖੜ੍ਹ ਗਏ ਜਿਹਨਾ ਨੇ ਉਸਦੀ ਪਿੱਠ ਤੇ ਪਟੇ ਮਾਰਨੇ ਸ਼ੁਰੂ ਕਰ ਦਿੱਤੇ ਤਾ ਉਹ ਸਕੂਟਰੀ ਤੋਂ ਹੇਠਾ ਡਿੱਗ ਗਿਆ ਤੇ ਡਿੱਗੇ ਪਏ ਦੇ ਇੱਕ ਨੌਜਵਾਨ ਨੇ ਆਪਣੇ ਹੱਥ ਵਿੱਚ ਫੜੇ ਦਾਤ ਦੇ ਵਾਰ ਸੱਜੀ ਲੱਤ ਦੇ ਗੋਡੇ ਅਤੇ ਸੱਜੀ ਬਾਂਹ ਤੇ ਕੀਤੇ ਸਖਤ ਸੱਟਾਂ ਮਾਰ ਕੇ ਪਹਿਨੀ ਹੋਈ ਕਮੀਜ਼ ਦੀ ਜੇਬ ਵਿਚੋਂ ਜਬਰਦਸਤੀ ਕਰੀਬ 9 ਹਜ਼ਾਰ ਰੁਪਏ ਖੋਹ ਕੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ।ਜੋ ਕੇਸ਼ਰ ਸਿੰਘ ਦੇ ਬਿਆਨ ਤੇ ਮੁੱਕਦਮਾ ਨੰਬਰ 28 ਮਿਤੀ 17-02-2026 ਅ/ਧ 311,3(5) ਬੀ ਐਨ ਐਸ ਥਾਣਾ ਸਦਰ ਨਵਾਂਸ਼ਹਿਰ ਬਰਖਿਲਾਫ ਨਾ ਮਲੂਮ ਵਿਆਕਤੀਆ ਦੇ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਸੀ।ਮੁਕੱਦਮਾ ਦੀ ਤਫਤੀਸ਼ ਖੁਫੀਆ, ਐਲਾਨੀਆ ਅਤੇ ਟੈਕਨੀਕਲ ਢੰਗ ਨਾਲ ਕੀਤੀ ਗਈ ਜੋ ਦੋਰਾਨੇ ਤਫਤੀਸ਼ ਮੁਕੱਦਮਾ ਹਜਾ ਵਿੱਚ ਦੋਸ਼ੀ ਬਲਜਿੰਦਰ ਸਿੰਘ ਉਰਫ ਕਾਲਾ ਪੁੱਤਰ ਮਨਮੋਹਣ ਸਿੰਘ ਅਤੇ ਅਰੁਣ ਕੁਮਾਰ ਉਰਫ ਅਰੁਣ ਪੁੱਤਰ ਤਰਸੇਮ ਸਿੰਘ ਵਾਸੀਆਨ ਮੁੱਜਫਰਪੁਰ ਥਾਣਾ ਰਾਹੋ ਨੂੰ ਮਿਤੀ 14-03-2026 ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਵਾਰਦਾਤ ਵਿੱਚ ਖੋਹ ਕੀਤਾ ਮੋਟਰਸਾਇਕਲ ਡੀਲਕਸ ਨੰਬਰ PB-24-ਜੈਡ-1825 ਰੰਗ ਲਾਲ ਕਾਲਾ ਅਤੇ ਇੱਕ ਦਾਤਰ ਲੋਹਾ ਤੇ 2 ਵੰਜੇ (ਲੱਕੜ) ਬ੍ਰਾਮਦ ਕੀਤੇ ਗਏ। ਮੁਕੱਦਮਾ ਦੇ ਦੋਸ਼ੀਆਨ ਬਲਜਿੰਦਰ ਸਿੰਘ ਉਰਫ ਕਾਲਾ ਅਤੇ ਅਰੁਣ ਕੁਮਾਰ ਉਰਫ ਅਰੁਣ ਉਕਤਾਨ ਵਲੋ ਨਵਾਂਸ਼ਹਿਰ ਦੇ ਇਲਾਕੇ ਵਿੱਚ ਹੋਰ ਵੱਖ-ਵੱਖ ਥਾਵਾਂ ਤੇ ਕੀਤੀਆਂ ਗਈਆਂ ਲੁੱਟ-ਖੋਹ ਦੀਆਂ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



