ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਜ ਥਾਣਾ ਫਿਲੌਰ ਦੇ ਐੱਸ. ਐੱਚ. ਓ ਸ੍ਰੀ ਸੰਜੀਵ ਕਪੂਰ ਨੂੰ ਉਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਵਿਨੋਦ ਭਾਰਦਵਾਜ ਮੋਰੋਂ ਤੇ ਗੁਰਮੀਤ ਸਿੰਘ ਗਰੇਵਾਲ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਇੱਕ ਵਫ਼ਦ ਵਲੋਂ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੂਟਾ ਸਿੰਘ ਨੰਬਰਦਾਰ ਮੋਂਰੋਂ, ਬਿੱਟੂ ਆੜ੍ਹਤੀਆ ਲਸਾੜਾ, ਦੀਪਾ ਆੜ੍ਹਤੀਆ, ਸੋਢੀ ਭਾਰਦਵਾਜ ਅੱਪਰਾ, ਮਨਵੀਰ ਸਿੰਘ ਢਿੱਲੋਂ, ਪਰਮਜੀਤ ਢਿੱਲੋਂ, ਰਵਿੰਦਰ ਕੁੱਕੂ ਸਾਬਕਾ ਸਰਪੰਚ ਮੰਡੀ, ਜਗਦੀਸ਼ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਇਸ ਮੌਕੇ ਬੋਲਦਿਆਂ ਵਿਨੋਦ ਭਾਰਦਵਾਜ ਮੋਰੋਂ ਤੇ ਗੁਰਮੀਤ ਸਿੰਘ ਗਰੇਵਾਲ ਨੇ ਕਿਹਾ ਕਿ ਜਿਸ ਦਿਨ ਦਾ ਇੰਸਪੈਕਟਰ ਸੰਜੀਵ ਕਪੂਰ ਨੇ ਥਾਣਾ ਮੁਖੀ ਫਿਲੌਰ ਦਾ ਅਹੁਦਾ ਸੰਭਾਲਿਆ ਹੈ, ਉਨਾਂ ਨੇ ਨਸ਼ਾ ਤਸਕਰਾਂ, ਸਨੈਚਰਾਂ ਤੇ ਚੋਰਾਂ ਦੇ ਖਿਲਾਫ਼ ਵਿਸ਼ੇਸ਼ ਮੁਹਿੰਮ ਛੇੜ ਕੇ ਉਨਾਂ ਨੂੰ ਸਲਾਖਾਂ ਦੇ ਪਿੱਛੇ ਧੱਕ ਦਿੱਤਾ ਹੈ, ਜਿਸ ਕਾਰਣ ਇਲਾਕਾ ਵਾਸੀ ਸੁੱਖ ਦਾ ਸਾਹ ਲੈ ਰਹੇ ਹਨ | ਇਸ ਮੌਕੇ ਥਾਣਾ ਮੁਖੀ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ | ਸਮੂਹ ਮੋਹਤਬਰਾਂ ਨੇ ਥਾਣਾ ਮੁਖੀ ਨੂੰ ਭਵਿੱਖ ਲਈ ਵੀ ਸ਼ੁੱਭਕਾਮਨਾਵਾਂ ਦਿੱਤੀਆਂ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly