ਐੱਸ.ਐੱਚ.ਓ. ਗੱਬਰ ਸਿੰਘ ਦੁਆਰਾ ਕੁੜੀਆਂ ਦੇ ਪਹਿਲੇ ਕਬੱਡੀ ਕੱਪ ਦਾ ਪੋਸਟਰ ਰਿਲੀਜ਼

ਰੋਪੜ (ਸਮਾਜ ਵੀਕਲੀ) (ਪੱਤਰ ਪ੍ਰੇਰਕ): ਕੌਰ ਵੈਲਫ਼ੇਅਰ ਫਾਉਂਡੇਸ਼ਨ (ਰਜਿ.) ਵੱਲੋਂ ਕਰਵਾਏ ਜਾ ਰਹੇ ਕੁੜੀਆਂ ਦੇ ਪਹਿਲੇ ਕਬੱਡੀ ਕੱਪ ਦਾ ਪੋਸਟਰ ਐੱਸ.ਐੱਚ.ਓ. ਗੱਬਰ ਸਿੰਘ ਵੱਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਰਿਲੀਜ਼ ਕੀਤਾ ਗਿਆ। ਐੱਸ.ਐੱਚ.ਓ. ਸਾਹਬ ਨੇ ਸ਼ਲਾਘਾ ਕਰਦਿਆਂ ਫਾਉਂਡੇਸ਼ਨ ਦੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ‘ਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਖੇਡ ਸਮਾਗਮ ਬਾਰੇ ਫਾਊਂਡੇਸ਼ਨ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਸੁਰਤਾਪੁਰ ਵਿਖੇ 7 ਮਈ ਐਤਵਾਰ ਨੂੰ ਸਵੇਰੇ 09:00 ਤੋਂ 04:00 ਵਜੇ ਤੱਕ ਮੁਕਾਬਲੇ ਚੱਲਣਗੇ ਅਤੇ 04:00 ਤੋਂ ਦੇਰ ਸ਼ਾਮ ਲੋਕ ਗਾਇਕ ਰੋਮੀ ਘੜਾਮੇਂ ਵਾਲ਼ਾ, ਹਨੀ ਬੀ, ਜਿੰਦਰ ਢੱਕ, ਮਿਊਜਿਕ ਮਿਸਤਰੀ, ਸ਼ਰਨ ਭਿੰਡਰ ਤੇ ਸੁੱਖਾ ਧਾਲੀਵਾਲ ਦਾ ਖੁੱਲ੍ਹਾ ਅਖਾੜਾ ਲੱਗੇਗਾ। ਇਸ ਮੌਕੇ ਫਾਉਂਡੇਸ਼ਨ ਦੇ ਡਾਇਰੈਕਟਰ ਸੁਰਿੰਦਰ ਕੌਰ/ਡਾ: ਜਸਬੀਰ ਕੌਰ, ਮੁੱਖ ਸਲਾਹਕਾਰ ਜੈ ਦੇਵ ਸਿੰਘ , ਨਿੰਮਾ ਸੁਰਤਾਪੁਰ ਮੁੱਖ ਪ੍ਰਬੰਧਕ, ਸੋਨੂੰ ਅਰਨੌਲੀ, ਧਰਮਿੰਦਰ, ਵਿਕਾਸ, ਹਰਪ੍ਰੀਤ, ਮਨਪ੍ਰੀਤ ਤੇ ਗੁਰਜੰਟ,ਬਾਵਾ ਚੰਡੀਗੜ੍ਹ ਗਿੰਨੀ ਸੈਣੀ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਵਿਰਸੇ ਨੂੰ ਲਿਖਤਾਂ ਵਿੱਚ ਲਿਆਉਣ ਦੀ ਲੋੜ: ਡਾ. ਅਰਵਿੰਦਰ ਕੌਰ ਕਾਕੜਾ
Next articleਰੋਟੀ