ਵਸ਼ਿਗਟਨ (ਸਮਾਜ ਵੀਕਲੀ): ਅਮਰੀਕਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਦਾ ਤਿੱਬਤ ਦੌਰਾ ਭਾਰਤ ਲਈ ਖ਼ਤਰਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਨੂੰ ਅਰੁਣਾਚਲ ਪ੍ਰਦੇਸ਼ ਸਰਹੱਦ ਦੇ ਨੇੜੇ ਦੌਰਾ ਕੀਤਾ ਸੀ। ਸ਼ੀ ਜੋ ਚੀਨ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਵੀ ਹਨ, ਨੇ ਇੱਥੇ ਤਿੱਬਤ ਦੇ ਉੱਚ ਅਧਿਕਾਰੀਆਂ ਅਤੇ ਫ਼ੌਜ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਇਸ ਮੌਕੇ ਇੱਥੇ ਚਲਦੇ ਵਿਕਾਸ ਪ੍ਰਾਜੈਕਟਾਂ ਬਾਰੇ ਵੀ ਚਰਚਾ ਕੀਤੀ ਸੀ।
ਸੰਸਦ ਮੈਂਬਰ ਡੇਵਿਡ ਨੁਨੇਸ ਨੇ ਕਿਹਾ ਕਿ ਸ਼ੀ ਜਿਨਪਿੰਗ ਨੇ ਤਿੱਬਤ ਦਾ ਦੌਰਾ ਕਰ ਕੇ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਚੀਨ ਦਾ ਰਾਸ਼ਟਰਪਤੀ ਤਿੱਬਤ ਗਿਆ ਹੋਵੇ। ਉਸ ਨੇ ਇਹ ਇੱਕ ਅਰਬ ਦੀ ਆਬਾਦੀ ਅਤੇ ਪ੍ਰਮਾਣੂ ਸ਼ਕਤੀ ਵਾਲੇ ਮੁਲਕ ਨੂੰ ਇੱਕ ਚੁਣੌਤੀ ਦਿੱਤੀ ਹੋਵੇ। ਭਾਰਤ ਲਈ ਖ਼ਤਰੇ ਵਾਲੀ ਗੱਲ ਹੈ ਕਿ ਚੀਨ ਇੱਕ ਵੱਡਾ ਡੈਮ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਹੋ ਸਕਦਾ ਹੈ ਕਿ ਉਹ ਭਾਰਤ ਦਾ ਪਾਣੀ ਬੰਦ ਕਰ ਦੇਵੇੇ। ਇਸ ਦੌਰਾਨ ਸ਼ੀ ‘ਨਿਯਾਂਗ ਰਿਵਰ ਬਰਿੱਜ’ ਵੀ ਗਏ, ਇੱਥੇ ਬ੍ਰਮਪੁਤਰਾ ਨਦੀ ਦੀ ਸ਼ੁਰੂਆਤ ਹੁੰਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly